ਫਾਰਕੂ ਅਬਦੁੱਲਾ ਦੇ ਭਰਾ ਤੇ ਭੈਣ ਰਿਹਾਅ, ਧਾਰਾ-370 ਹਟਣ ਦੇ ਬਾਅਦ ਤੋਂ ਸਨ ਨਜ਼ਰਬੰਦ

Thursday, Oct 24, 2019 - 12:00 PM (IST)

ਫਾਰਕੂ ਅਬਦੁੱਲਾ ਦੇ ਭਰਾ ਤੇ ਭੈਣ ਰਿਹਾਅ, ਧਾਰਾ-370 ਹਟਣ ਦੇ ਬਾਅਦ ਤੋਂ ਸਨ ਨਜ਼ਰਬੰਦ

ਸ਼੍ਰੀਨਗਰ— ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਦੇ ਭਰਾ ਮੁਸਤਫਾ ਕਮਾਲ ਅਤੇ ਭੈਣ ਖਾਲਿਦਾ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਧਾਰਾ-370 ਹਟਣ ਤੋਂ ਬਾਅਦ ਦੋਹਾਂ ਨੂੰ ਨਜ਼ਬੰਦ ਕੀਤਾ ਗਿਆ ਸੀ। ਹਾਲਾਂਕਿ ਹਾਲੇ ਫਾਰੂਕ ਅਬਦੁੱਲਾ ਅਤੇ ਉਨ੍ਹਾਂ ਦੇ ਬੇਟੇ ਉਮਰ ਅਬਦੁੱਲਾ ਨਜ਼ਰਬੰਦ ਹਨ। ਮਿਲੀ ਜਾਣਕਾਰੀ ਅਨੁਸਾਰ ਘਾਟੀ ਦੇ ਸੀਨੀਅਰ ਨੇਤਾਵਾਂ ਦੀ ਨਜ਼ਰਬੰਦੀ ਉਦੋਂ ਤੱਕ ਜਾਰੀ ਰਹੇਗੀ, ਜਦੋਂ ਤੱਕ ਕਸ਼ਮੀਰ 'ਚ ਹਾਲਾਤ ਆਮ ਨਹੀਂ ਜਾਂਦੇ ਹਨ। ਸਿਵਲ ਸੋਸਾਇਟੀ ਦੀਆਂ ਕੁਝ ਪ੍ਰਮੁੱਖ ਮਹਿਲਾ ਮੈਂਬਰਾਂ ਨੇ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਦੇ ਵਿਰੋਧ 'ਚ ਪ੍ਰਦਰਸ਼ਨ ਕੀਤਾ ਸੀ। ਰੈਸੀਡੈਂਸੀ ਰੋਡ ਸਥਿਤ ਪ੍ਰੇਮ ਇੰਕਲੇਵ ਏਰੀਆ 'ਚ ਸ਼ਾਂਤੀਪੂਰਨ ਪ੍ਰਦਰਸ਼ਨ ਦੌਰਾਨ ਕੁਝ ਲੋਕਾਂ ਨੂੰ ਹਿਰਾਸਤ 'ਚ ਵੀ ਲਿਆ ਗਿਆ ਸੀ।

ਪ੍ਰਦਰਸ਼ਨ 'ਚ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਦੀ ਭੈਣ ਸੁਰੈਯਾ ਅਬਦੁੱਲਾ, ਉਨ੍ਹਾਂ ਦੀ ਬੇਟੀ ਸਾਫੀਆ ਅਬਦੁੱਲਾ, ਜੰਮੂ-ਕਸ਼ਮੀਰ ਦੇ ਸਾਬਕਾ ਚੀਫ ਜਸਟਿਸ ਬਸ਼ੀਰ ਅਹਿਮਦ ਖਾਨ ਦੀ ਪਤਨੀ ਹਵਾ ਬਸ਼ੀਰ ਅਤੇ ਹੋਰ ਪ੍ਰਮੁੱਖ ਔਰਤਾਂ ਸ਼ਾਮਲ ਸਨ। ਇਸ ਤੋਂ ਬਾਅਦ ਉਮਰ ਅਬਦੁੱਲਾ ਦੀ ਭੈਣ ਨੂੰ ਹਿਰਾਸਤ 'ਚ ਲਿਆ ਗਿਆ ਸੀ, ਨਾਲ ਹੀ ਕੁਝ ਲੋਕਾਂ ਨੂੰ ਨਜ਼ਰਬੰਦ ਕੀਤਾ ਗਿਆ ਸੀ। ਸੁਰੈਯਾ ਅਬਦੁੱਲਾ ਨੇ ਵਿਰੋਧ ਪ੍ਰਦਰਸ਼ਨ ਦੌਰਾਨ ਕਿਹਾ ਸੀ ਕਿ 5 ਅਗਸਤ ਨੂੰ, ਸਾਨੂੰ ਸਾਡੇ ਘਰਾਂ 'ਚ ਬੰਦ ਕਰ ਦਿੱਤਾ ਗਿਆ ਅਤੇ ਧਾਰਾ-370 ਹਟਾ ਦਿੱਤੀ ਗਈ। ਇਹ ਜ਼ਬਰਦਸਤੀ ਨਾਲ ਕਰਵਾਇਆ ਗਿਆ ਵਿਆਹ ਹੈ, ਜੋ ਚੱਲੇਗਾ ਨਹੀਂ।


author

DIsha

Content Editor

Related News