''ਕਿਹੜੀ ਨਵੀਂ ਗੱਲ ਐ...'', ਪੰਜਾਬ ''ਚ ਦੋਹਰੇ ਬੰਬ ਧਮਾਕਿਆਂ ''ਤੇ ਫਾਰੂਕ ਅਬਦੁੱਲਾ ਦਾ ਵੱਡਾ ਬਿਆਨ

Wednesday, May 06, 2026 - 03:12 PM (IST)

''ਕਿਹੜੀ ਨਵੀਂ ਗੱਲ ਐ...'', ਪੰਜਾਬ ''ਚ ਦੋਹਰੇ ਬੰਬ ਧਮਾਕਿਆਂ ''ਤੇ ਫਾਰੂਕ ਅਬਦੁੱਲਾ ਦਾ ਵੱਡਾ ਬਿਆਨ

ਨਵੀਂ ਦਿੱਲੀ- ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਬੁੱਧਵਾਰ ਨੂੰ ਪੰਜਾਬ 'ਚ ਹਾਲ ਹੀ 'ਚ ਹੋਏ 2 ਧਮਾਕਿਆਂ ਨੂੰ ਜ਼ਿਆਦਾ ਤਵਜੋਂ ਨਹੀਂ ਦਿੱਤੀ ਅਤੇ ਕਿਹਾ ਕਿ ਦੇਸ਼ 'ਚ ਅਜਿਹੀਆਂ ਘਟਨਾਵਾਂ ਕੋਈ ਨਵੀਂ ਗੱਲ ਨਹੀਂ ਹੈ। ਫਾਰੂਕ ਅਬਦੁੱਲਾ ਨੇ ਕਿਹਾ,''ਹਿੰਦੁਸਤਾਨ 'ਚ ਧਮਾਕੇ ਹੁੰਦੇ ਰਹਿੰਦੇ ਹਨ, ਇਸ 'ਚ ਕਿਹੜੀ ਨਵੀਂ ਗੱਲ ਹੈ?'' ਉਨ੍ਹਾਂ ਦੀ ਇਹ ਟਿੱਪਣੀ ਮੰਗਲਵਾਰ ਨੂੰ ਅੰਮ੍ਰਿਤਸਰ ਅਤੇ ਜਲੰਧਰ 'ਚ 2 ਧਮਾਕਿਆਂ ਦੀ ਖ਼ਬਰ ਆਉਣ ਮਗਰੋਂ ਆਈ। 

ਦੱਸਣਯੋਗ ਹੈ ਕਿ ਪਹਿਲਾ ਧਮਾਕਾ ਜਲੰਧਰ 'ਚ ਰਾਤ ਕਰੀਬ 8 ਵਜੇ ਬਾਰਡਰ ਸਕਿਓਰਿਟੀ ਫੋਰਸ (ਬੀਐੱਸਐੱਫ) ਦੇ ਪੰਜਾਬ ਫਰੰਟੀਅਰ ਹੈੱਡਕੁਆਰਟਰ ਦੇ ਬਾਹਰ ਇਕ ਸਕੂਟਰ 'ਚ ਅੱਗ ਲੱਗਣ ਤੋਂ ਬਾਅਦ ਹੋਇਆ ਸੀ। ਕੁਝ ਘੰਟਿਆਂ ਬਾਅਦ ਅੰਮ੍ਰਿਤਸਰ 'ਚ ਛਾਉਣੀ ਇਲਾਕੇ ਕੋਲ ਖਾਸਾ 'ਚ ਰਾਤ ਕਰੀਬ 10.50 ਵਜੇ ਇਕ ਹੋਰ ਧਣਾਕਾ ਹੋਇਆ, ਜਿਸ ਤੋਂ ਬਾਅਦ ਪੁਲਸ ਅਤੇ ਸੁਰੱਖਿਆ ਏਜੰਸੀਆਂ ਹਰਕਤ 'ਚ ਆ ਗਈਆਂ। ਸੂਤਰਾਂ ਨੇ ਦੱਸਿਆ ਕਿ ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਦੀਆਂ ਟੀਮਾਂ ਫੋਰੈਂਸਿਕ ਸਬੂਤ ਇਕੱਠੇ ਕਰਨ ਅਤੇ ਜਾਂਚ 'ਚ ਮਦਦ ਕਰਨ ਲਈ ਹਾਦਸੇ ਵਾਲੀ ਜਗ੍ਹਾ ਪਹੁੰਚ ਗਈਆਂ ਹਨ। ਸ਼ੁਰੂਆਤੀ ਜਾਂਚ ਚੱਲ ਰਹੀ ਹੈ ਅਤੇ ਅੱਗੇ ਦੀ ਜਾਣਕਾਰੀ ਦਾ ਇੰਤਜ਼ਾਰ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News