ਲੇਹ ਦੇ ਸਿੰਧੂ ਘਾਟ ''ਤੇ 30ਵੀਂ ''ਸਿੰਧੂ ਦਰਸ਼ਨ ਯਾਤਰਾ'' ਤੇ ''ਪ੍ਰਥਮ ਸਿੰਧੂ ਕੁੰਭ 2026'' ਦਾ ਆਗਾਜ਼

Tuesday, Jun 23, 2026 - 07:33 PM (IST)

ਲੇਹ ਦੇ ਸਿੰਧੂ ਘਾਟ ''ਤੇ 30ਵੀਂ ''ਸਿੰਧੂ ਦਰਸ਼ਨ ਯਾਤਰਾ'' ਤੇ ''ਪ੍ਰਥਮ ਸਿੰਧੂ ਕੁੰਭ 2026'' ਦਾ ਆਗਾਜ਼

ਨੈਸ਼ਨਲ ਡੈਸਕ : ਲੱਦਾਖ ਦੇ ਇਤਿਹਾਸਕ ਸਿੰਧੂ ਘਾਟ 'ਤੇ ਅੱਜ ਬਹੁਤ ਹੀ ਉਤਸ਼ਾਹ ਤੇ ਅਧਿਆਤਮਿਕ ਜੋਸ਼ ਨਾਲ 30ਵੀਂ 'ਸਿੰਧੂ ਦਰਸ਼ਨ ਯਾਤਰਾ' ਅਤੇ ਪਹਿਲੀ ਵਾਰ ਆਯੋਜਿਤ ਕੀਤੇ ਜਾ ਰਹੇ 'ਪ੍ਰਥਮ ਸਿੰਧੂ ਕੁੰਭ 2026' ਦੀ ਸ਼ੁਰੂਆਤ ਹੋਈ। ਇਸ ਮੌਕੇ ਵੱਖ-ਵੱਖ ਧਰਮਾਂ ਦੇ ਪ੍ਰਮੁੱਖ ਆਗੂਆਂ ਅਤੇ ਪਤਵੰਤਿਆਂ ਨੇ ਸ਼ਿਰਕਤ ਕੀਤੀ।


ਇਸ ਉਦਘਾਟਨੀ ਸਮਾਰੋਹ ਵਿੱਚ ਲਦਾਖ ਦੇ ਉਪ ਰਾਜਪਾਲ ਵੀ.ਕੇ. ਸਕਸੈਨਾ, ਬੁੱਧ ਧਰਮ ਦੇ ਅਧਿਆਤਮਿਕ ਆਗੂ ਪਾਲਗਾ ਰਿਨਪੋਚੇ ਅਤੇ ਦਿੱਲੀ ਵਿਧਾਨ ਸਭਾ ਦੇ ਸਪੀਕਰ ਵਿਜੇਂਦਰ ਗੁਪਤਾ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਉਨ੍ਹਾਂ ਤੋਂ ਇਲਾਵਾ ਪ੍ਰਸਿੱਧ ਅਧਿਆਤਮਿਕ ਗੁਰੂ ਸੁਆਮੀ ਅਵਧੇਸ਼ਾਨੰਦ ਗਿਰੀ ਜੀ ਮਹਾਰਾਜ, ਆਰ.ਐਸ.ਐਸ. ਆਗੂ ਡਾ. ਇੰਦਰੇਸ਼ ਕੁਮਾਰ ਅਤੇ ਕਈ ਹੋਰ ਉੱਘੀਆਂ ਸ਼ਖਸੀਅਤਾਂ ਨੇ ਵੀ ਆਪਣੀ ਹਾਜ਼ਰੀ ਲਵਾਈ।
ਇਹ ਸਮਾਗਮ ਸਿੰਧੂ ਨਦੀ ਦੇ ਕਿਨਾਰੇ ਸ਼ਰਧਾਲੂਆਂ ਅਤੇ ਜਨਤਕ ਪ੍ਰਤੀਨਿਧੀਆਂ ਦੀ ਭਾਰੀ ਭੀੜ ਦੇ ਵਿਚਕਾਰ ਬੜੀ ਸ਼ਰਧਾ ਨਾਲ ਸ਼ੁਰੂ ਹੋਇਆ। ਸਿੰਧੂ ਦਰਸ਼ਨ ਯਾਤਰਾ ਦਾ 30ਵਾਂ ਐਡੀਸ਼ਨ ਤੇ ਪਹਿਲਾ ਸਿੰਧੂ ਕੁੰਭ ਖੇਤਰ ਵਿੱਚ ਸ਼ਾਂਤੀ ਅਤੇ ਅਧਿਆਤਮਿਕਤਾ ਦਾ ਸੰਦੇਸ਼ ਦੇਣ ਲਈ ਇੱਕ ਮਹੱਤਵਪੂਰਨ ਪੜਾਅ ਮੰਨਿਆ ਜਾ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Shubam Kumar

Content Editor

Related News