ਮਰੀਜ਼ਾਂ ਦਾ ਬਿਨਾਂ ਲੋੜ ਕਰ''ਤਾ ਦਿਲ ਦਾ ਆਪਰੇਸ਼ਨ ! ਸਰਕਾਰੀ ਪੈਸਾ ਹੜੱਪਣ ਪਿੱਛੇ ਡਾਕਟਰ ਨੇ ਕਰ''ਤਾ ਵੱਡਾ ਕਾਂਡ

Saturday, Jun 20, 2026 - 05:41 PM (IST)

ਮਰੀਜ਼ਾਂ ਦਾ ਬਿਨਾਂ ਲੋੜ ਕਰ''ਤਾ ਦਿਲ ਦਾ ਆਪਰੇਸ਼ਨ ! ਸਰਕਾਰੀ ਪੈਸਾ ਹੜੱਪਣ ਪਿੱਛੇ ਡਾਕਟਰ ਨੇ ਕਰ''ਤਾ ਵੱਡਾ ਕਾਂਡ

ਨੈਸ਼ਨਲ ਡੈਸਕ- ਜੰਮੂ-ਕਸ਼ਮੀਰ ਦੇ ਅਨੰਤਨਾਗ ਸਰਕਾਰੀ ਮੈਡੀਕਲ ਕਾਲਜ (GMC) ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ ਹੈ। ਜਾਂਚ ਮੁਤਾਬਕ, ਹਸਪਤਾਲ 'ਚ ਜਿਨ੍ਹਾਂ ਮਰੀਜ਼ਾਂ ਦੇ ਦਿਲ ਦੀ ਸਰਜਰੀ ਕੀਤੀ ਗਈ ਸੀ, ਉਨ੍ਹਾਂ ਵਿੱਚੋਂ ਲਗਭਗ 50 ਫ਼ੀਸਦੀ ਮਰੀਜ਼ ਬਿਲਕੁਲ ਠੀਕ ਸਨ ਅਤੇ ਉਨ੍ਹਾਂ ਨੂੰ ਆਪਰੇਸ਼ਨ ਦੀ ਕੋਈ ਲੋੜ ਨਹੀਂ ਸੀ।

ਇਸ ਮਾਮਲੇ 'ਚ ਹਸਪਤਾਲ ਦੇ ਕਾਰਡੀਓਲੋਜਿਸਟ ਡਾ. ਸਈਦ ਮਕਬੂਲ 'ਤੇ ਮੈਡੀਕਲ ਰਿਕਾਰਡ ਨਾਲ ਛੇੜਛਾੜ, ਫਰਜ਼ੀ ਇੰਸ਼ੌਰੈਂਸ ਕਲੇਮ ਅਤੇ ਮਰੀਜ਼ਾਂ ਨੂੰ ਤੰਗ-ਪ੍ਰੇਸ਼ਾਨ ਕਰਨ ਦੇ ਗੰਭੀਰ ਦੋਸ਼ ਲੱਗੇ ਹਨ। ਜਾਂਚ ਮੁਤਾਬਕ 55 ਮਰੀਜ਼, ਜਿਨ੍ਹਾਂ ਦੇ ਆਪਰੇਸ਼ਨ ਕੀਤੇ ਗਏ, 'ਚੋਂ 27 ਦਾ ਹਾਰਟ ਸਿਸਟਮ ਪੂਰੀ ਤਰ੍ਹਾਂ ਨਾਰਮਲ ਸੀ, ਫਿਰ ਵੀ ਉਨ੍ਹਾਂ ਦਾ ਆਪਰੇਸ਼ਨ ਕੀਤਾ ਗਿਆ।

ਇਹ ਵੀ ਪੜ੍ਹੋ- ਫ਼ੋਨ ਖੋਹ ਕੇ ਭੱਜਦੇ ਸਨੈਚਰ ਨੂੰ ਆ ਗਿਆ Heart Attack ! ਮੌਕੇ 'ਤੇ ਹੀ ਨਿਕਲੀ ਜਾਨ

ਇਹ ਧੋਖਾਧੜੀ 'ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ' ਦੇ ਫੰਡ ਹੜੱਪਣ ਲਈ ਕੀਤੀ ਗਈ ਸੀ। 103 ਮਰੀਜ਼ਾਂ ਦੇ ਨਾਂ ਫਰਜ਼ੀ ਤੌਰ 'ਤੇ ਮਹਿੰਗੇ ਪੈਕੇਜਾਂ ਵਿੱਚ ਦਰਜ ਕੀਤੇ ਗਏ ਸਨ। ਮੁਫ਼ਤ ਸਰਕਾਰੀ ਯੋਜਨਾ ਦੇ ਬਾਵਜੂਦ ਮਰੀਜ਼ਾਂ ਨੂੰ ਪ੍ਰਾਈਵੇਟ ਕੰਪਨੀਆਂ ਨੂੰ 70-70 ਹਜ਼ਾਰ ਰੁਪਏ ਦੇਣ ਲਈ ਮਜਬੂਰ ਕੀਤਾ ਗਿਆ। ਫਿਲਹਾਲ ਸੂਬਾ ਸਿਹਤ ਏਜੰਸੀ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮ ਡਾਕਟਰ ਨੂੰ ਇੱਕ ਹਫ਼ਤੇ ਦੇ ਅੰਦਰ ਲਿਖਤੀ ਜਵਾਬ ਦੇਣ ਦਾ ਨੋਟਿਸ ਜਾਰੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਕੋਰੋਨਾ ਫੈਲਾਉਣ ਪਿੱਛੇ ਅਮਰੀਕਾ ਦਾ 'ਹੱਥ' ! ਟਾਪ ਸੀਕ੍ਰੇਟ ਡਾਕੂਮੈਂਟਸ 'ਚ ਹੋਏ ਸਨਸਨੀਖੇਜ਼ ਖ਼ੁਲਾਸੇ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News