ਕਿਸਾਨ ਟ੍ਰੈਕਟਰ ਰੈਲੀ: ਸਿੰਘੂ, ਟਿਕਰੀ ਅਤੇ ਗਾਜ਼ੀਪੁਰ ਬਾਰਡਰ ਤੋਂ ਕਿਸਾਨ ਕਰ ਸਕਣਗੇ ਐਂਟਰੀ

Sunday, Jan 24, 2021 - 08:07 PM (IST)

ਕਿਸਾਨ ਟ੍ਰੈਕਟਰ ਰੈਲੀ: ਸਿੰਘੂ, ਟਿਕਰੀ ਅਤੇ ਗਾਜ਼ੀਪੁਰ ਬਾਰਡਰ ਤੋਂ ਕਿਸਾਨ ਕਰ ਸਕਣਗੇ ਐਂਟਰੀ

ਨਵੀਂ ਦਿੱਲੀ - ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਦਿੱਲੀ ਵਿੱਚ 26 ਜਨਵਰੀ ਮੌਕੇ ਟ੍ਰੈਕਟਰ ਰੈਲੀ ਕੱਢਣ ਦੀ ਇਜਾਜ਼ਤ ਮਿਲ ਗਈ ਹੈ। ਦਿੱਲੀ ਦੀਆਂ 3 ਥਾਵਾਂ ਤੋਂ (ਸਿੰਘੂ ਬਾਰਡਰ, ਟਿਕਰੀ ਬਾਰਡਰ ਅਤੇ ਗਾਜ਼ੀਪੁਰ ਬਾਰਡਰ) ਬੈਰੀਕੇਡਸ ਨੂੰ ਹਟਾ ਕੇ ਕੁੱਝ ਕਿਲੋਮੀਟਰ ਤੱਕ ਅੰਦਰ ਆਉਣ 'ਤੇ ਸਹਿਮਤੀ ਬਣੀ ਹੈ। ਉਥੇ ਹੀ, ਰੈਲੀ ਵਿੱਚ ਗੜਬੜੀ ਦੇ ਸ਼ੱਕ ਨੂੰ ਦੇਖਦੇ ਹੋਏ ਦਿੱਲੀ ਪੁਲਸ ਨੇ ਪਾਕਿਸਤਾਨ ਦੇ 308 ਟਵਿੱਟਰ ਹੈਂਡਲ ਵੀ ਮਾਰਕ ਕੀਤੇ ਹਨ।

ਦਿੱਲੀ ਪੁਲਸ ਦੇ ਸਪੈਸ਼ਲ ਕਮਿਸ਼ਨਰ ਦੀਪੇਂਦਰ ਪਾਠਕ ਨੇ ਕਿਹਾ ਕਿ ਅੱਜ ਕਿਸਾਨਾਂ ਨਾਲ ਵਧੀਆ ਗੱਲਬਾਤ ਰਿਹਾ। ਪੂਰੇ ਸਨਮਾਨ ਨਾਲ ਟ੍ਰੈਕਟਰ ਰੈਲੀ ਦੀ ਸਾਡੀ ਕੋਸ਼ਿਸ਼ ਹੈ। ਗਣਤੰਤਰ ਦਿਵਸ ਪਰੇਡ ਤੋਂ ਬਾਅਦ ਇਨ੍ਹਾਂ ਤਿੰਨ ਥਾਵਾਂ ਤੋਂ ਕਿਸਾਨ ਟ੍ਰੈਕਟਰ ਰੈਲੀ ਲਈ ਐਂਟਰੀ ਕਰ ਸਕਣਗੇ। ਉਨ੍ਹਾਂ ਕਿਹਾ ਕਿ ਟਿਕਰੀ ਬਾਰਡਰ ਤੋਂ ਪ੍ਰਵੇਸ਼ ਕਰਨ 'ਤੇ 63-64 ਕਿਲੋਮੀਟਰ ਦੇ ਸਟਰੇਚ, ਸਿੰਘੂ ਬਾਰਡਰ ਤੋਂ 62-63 ਕਿਲੋਮੀਟਰ ਦੇ ਸਟਰੇਚ ਅਤੇ ਗਾਜ਼ੀਪੁਰ ਬਾਰਡਰ ਤੋਂ 46 ਕਿਲੋਮੀਟਰ ਦੇ ਸਟਰੇਚ ਦੀ ਮਨਜ਼ੂਰੀ ਹੈ। ਟ੍ਰੈਕਟਰਾਂ ਨੂੰ ਇਸ ਤਰ੍ਹਾਂ ਲਿਆਇਆ ਜਾਵੇ ਕਿ ਮਾਰਚ ਸ਼ਾਂਤੀਪੂਰਨ ਅਤੇ ਅਨੁਸ਼ਾਸ਼ਿਤ ਤਰੀਕੇ ਨਾਲ ਹੋਵੇ। 

ਸਿੰਘੂ ਬਾਰਡਰ:- ਸਿੰਘੂ ਬਾਰਡਰ ਤੋਂ ਟ੍ਰੈਕਟਰ ਪਰੇਡ ਸ਼ੁਰੂ ਹੋਵੇਗੀ ਜੋ ਸੰਜੈ ਗਾਂਧੀ ਟਰਾਂਸਪੋਰਟ, ਕੰਝਾਵਲਾ, ਬਵਾਨਾ, ਔਚੰਦੀ ਬਾਰਡਰ ਹੁੰਦੇ ਹੋਏ ਹਰਿਆਣਾ ਵਿੱਚ ਚੱਲੀ ਜਾਵੇਗੀ।

ਟਿਕਰੀ ਬਾਰਡਰ:- ਟਿਕਰੀ ਬਾਰਡਰ ਤੋਂ ਟ੍ਰੈਕਟਰ ਪਰੇਡ ਨਾਂਗਲੋਈ, ਨਜਫਗੜ੍ਹ, ਝੜੌਦਾ, ਬਾਦਲੀ ਹੁੰਦੇ ਹੋਏ ਕੇ.ਐੱਮ.ਪੀ. ਐਕਸਪ੍ਰੈੱਸ 'ਤੇ ਚੱਲੀ ਜਾਵੇਗੀ।

ਗਾਜ਼ੀਪੁਰ ਯੂ.ਪੀ. ਗੇਟ:- ਗਾਜ਼ੀਪੁਰ ਯੂ.ਪੀ. ਗੇਟ ਤੋਂ ਟ੍ਰੈਕਟਰ ਪਰੇਡ ਅਪਸਰਾ ਬਾਰਡਰ ਗਾਜ਼ੀਆਬਾਦ ਹੁੰਦੇ ਹੋਏ ਡਾਸਨਾ ਯੂ.ਪੀ. ਵਿੱਚ ਚੱਲੀ ਜਾਵੇਗੀ।

ਦੀਪੇਂਦਰ ਪਾਠਕ ਨੇ ਦੱਸਿਆ ਕਿ ਟਿਕਰੀ ਬਾਰਡਰ 'ਤੇ 7 ਤੋਂ 8 ਹਜ਼ਾਰ ਟ੍ਰੈਕਟਰ ਆ ਚੁੱਕੇ ਹਨ, ਜਦੋਂ ਕਿ ਗਾਜ਼ੀਪੁਰ 'ਤੇ 1 ਹਜ਼ਾਰ ਅਤੇ ਸਿੰਘੂ ਬਾਰਡਰ 5 ਹਜ਼ਾਰ ਟ੍ਰੈਕਟਰ ਪਹੁੰਚ ਚੁੱਕੇ ਹਨ। ਸਾਡੀ ਕੋਸ਼ਿਸ਼ ਹੈ ਕਿ ਟ੍ਰੈਕਟਰ ਰੈਲੀ ਨੂੰ ਸੁਰੱਖਿਅਤ ਮਾਹੌਲ ਵਿੱਚ ਸਫਲ ਬਣਾਈਏ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Gurdeep Singh

Content Editor

Related News