ਕਿਸਾਨਾਂ ਨੇ ਦੂਜੇ ਦਿਨ ਵੀ ਕਰਵਾਇਆ ਟੋਲ ਮੁਫ਼ਤ, ਧਰਨੇ ''ਤੇ ਡਟੇ ਹਨ ਕਿਸਾਨ

12/26/2020 4:23:58 PM

ਹਿਸਾਰ- ਕਿਸਾਨ ਜਥੇਬੰਦੀਆਂ ਦੀ ਅਪੀਲ 'ਤੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਅੱਜ ਯਾਨੀ ਸ਼ਨੀਵਾਰ ਨੂੰ ਦੂਜੇ ਦਿਨ  ਵੀ ਹਿਸਾਰ ਜ਼ਿਲ੍ਹੇ ਦੇ ਚਾਰੇ ਟੋਲ ਪਲਾਜ਼ਾਵਾਂ ਨੂੰ ਕਿਸਾਨਾਂ ਨੇ ਟੋਲ ਮੁਫ਼ਤ ਕਰਵਾਇਆ। ਹਿਸਾਰ-ਦਿੱਲੀ ਰਾਸ਼ਟਰੀ ਰਾਜਮਾਰਗ ਸੰਖਿਆ-9 'ਤੇ ਮਯੜ ਟੋਲ ਪਲਾਜ਼ਾ, ਹਿਸਾਰ-ਚੰਡੀਗੜ੍ਹ ਰਾਜਮਾਰਗ 'ਤੇ ਬਾਡੋ ਪੱਟੀ, ਹਿਸਾਰ-ਸਿਰਸਾ ਰੋਡ 'ਤੇ ਚਿਕਨਵਾਸ ਅਤੇ ਹਿਸਾਰ-ਭਾਦਰਾ ਰੋਡ 'ਤੇ ਚੌਧਰੀਵਾਸ ਟੋਲ ਪਲਾਜ਼ਾ 'ਤੇ ਦੂਜੇ ਦਿਨ ਵੀ ਕਿਸਾਨ ਧਰਨੇ 'ਤੇ ਬੈਠੇ ਰਹੇ। ਇਸ ਧਰਨੇ ਦੀ ਪ੍ਰਧਾਨਗੀ ਕਿਸਾਨ ਸਭਾ ਜ਼ਿਲ੍ਹਾ ਪ੍ਰਧਾਨ ਸ਼ਮਸ਼ੇਰ ਸਿੰਘ ਨੰਬਰਦਾਰ ਨੇ ਕੀਤੀ। ਧਰਨਾ ਪ੍ਰਦਰਸ਼ਨ ਦਾ ਮੰਚ ਸੰਚਾਲਨ ਸਾਬਕਾ ਜ਼ਿਲ੍ਹਾ ਕੌਂਸਲਰ ਪ੍ਰਤੀਨਿਧੀ ਮਨੋਜ ਰਾਠੀ ਨੇ ਕੀਤਾ। 

ਇਹ ਵੀ ਪੜ੍ਹੋ : PM ਮੋਦੀ ਨੇ ਲਾਂਚ ਕੀਤੀ ਆਯੂਸ਼ਮਾਨ ਭਾਰਤ ਯੋਜਨਾ, ਜੰਮੂ ਦੇ ਲੋਕਾਂ ਨੂੰ ਮਿਲਣਗੇ ਇਹ ਫ਼ਾਇਦੇ

ਧਰਨੇ ਨੂੰ ਸੰਬੋਧਨ ਕਰਦੇ ਹੋਏ ਨੰਬਰਦਾਰ ਨੇ ਕਿਹਾ ਕਿ ਜਦੋਂ ਤੱਕ ਤਿੰਨੋਂ ਖੇਤੀ ਕਾਨੂੰਨ ਅਤੇ ਬਿਜਲੀ ਐਕਟ 2020 ਅਤੇ ਪਰਾਲੀ ਸਾੜਨ 'ਤੇ ਇਕ ਕਰੋੜ ਜ਼ੁਰਮਾਨਾ ਅਤੇ 5 ਸਾਲ ਦੀ ਸਜ਼ਾ ਵਰਗੇ ਖ਼ਤਰਨਾਕ ਕਾਨੂੰਨਾਂ ਲਈ ਕੇਂਦਰ ਸਰਕਾਰ ਕਿਸਾਨਾਂ ਤੋਂ ਮੁਆਫ਼ੀ ਮੰਗਦੇ ਹੋਏ ਵਾਪਸ ਨਹੀਂ ਲੈ ਲਵੇਗੀ, ਉਦੋਂ ਤੱਕ ਕਿਸਾਨਾਂ ਦਾ ਧਰਨਾ ਇਸੇ ਤਰ੍ਹਾਂ ਚੱਲਦਾ ਰਹੇਗਾ। ਪਹਿਲੇ ਜ਼ਿਲ੍ਹਾ, ਉਸ ਤੋਂ ਬਾਅਦ ਤਹਿਸੀਲਾਂ ਅਤੇ ਬਲਾਕ ਪੱਧਰ 'ਤੇ ਪੇਂਡੂ ਕਮੇਟੀਆਂ ਬਣਾਈਆਂ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਅੱਜ ਕਿਸਾਨ ਹੀ ਨਹੀਂ ਅੱਜ ਜਨ-ਜਨ ਇਸ  ਅੰਦੋਲਨ ਨਾਲ ਜੁੜ ਚੁੱਕਿਆ ਹੈ ਅਤੇ ਇਹ ਜਨ ਅੰਦੋਲਨ ਬਣ ਚੁੱਕਿਆ ਹੈ। ਇਸ ਜਨ ਅੰਦੋਲਨ ਨੂੰ ਮਜ਼ਬੂਤ ਕਰਦੇ ਹੋਏ ਦਿੱਲੀ ਨੂੰ ਚਾਰੇ ਪਾਸਿਓਂ ਘੇਰ ਕੇ ਰੱਖਾਂਗੇ ਅਤੇ ਘਰ ਵਾਪਸ ਨਹੀਂ ਜਾਵਾਂਗੇ। ਭਾਵੇਂ ਇਸ ਲਈ ਦੇਸ਼ ਦੇ ਕਿਸਾਨ ਨੂੰ ਕਿੰਨੀ ਹੀ ਵੱਡੀ ਕੁਰਬਾਨੀ ਕਿਉਂ ਨਾ ਦੇਣੀ ਪਵੇ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦੇ ਸਮਰਥਨ 'ਚ ਬੋਲੇ ਰਾਹੁਲ- ਸਰਕਾਰ ਨੂੰ ਸੁਣਨਾ ਪਵੇਗਾ

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
 


DIsha

Content Editor

Related News