ਕਿਸਾਨਾਂ ਨੇ ਰੋਹਤਕ ''ਚ ਸੰਸਦ ਮੈਂਬਰਾਂ ਨੂੰ ਦਿਖਾਏ ਕਾਲੇ ਝੰਡੇ

Wednesday, Oct 20, 2021 - 03:32 AM (IST)

ਚੰਡੀਗੜ੍ਹ - ਕੇਂਦਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੇ ਰੋਹਤਕ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਸਦ ਮੈਂਬਰ ਅਰਵਿੰਦ ਸ਼ਰਮਾ ਦਾ ਵਿਰੋਧ ਕਰਦੇ ਹੋਏ ਮੰਗਲਵਾਰ ਨੂੰ ਉਨ੍ਹਾਂ ਨੂੰ ਕਾਲੇ ਝੰਡੇ ਦਿਖਾਏ। ਪ੍ਰਦਰਸ਼ਨਕਾਰੀ ਕਿਸਾਨਾਂ ਨੇ ਉਸ ਸਮੇਂ ਕਾਲੇ ਝੰਡੇ ਲਹਿਰਾਏ ਜਦੋਂ ਅਰਵਿੰਦ ਸ਼ਰਮਾ ਆਪਣੀ ਕਾਰ ਵਿੱਚ ਜੀਂਦ ਜ਼ਿਲ੍ਹੇ ਦੇ ਜੁਲਾਨਾ ਕਸਬੇ ਤੋਂ ਲੰਘ ਰਹੇ ਸਨ। ਦੋ-ਤਿੰਨ ਪ੍ਰਦਰਸ਼ਨਕਾਰੀ ਸੰਸਦ ਮੈਂਬਰ ਦੀ ਗੱਡੀ ਦੇ ਅੱਗੇ ਲੇਟ ਗਏ ਪਰ ਪੁਲਸ ਨੇ ਉਨ੍ਹਾਂ ਨੂੰ ਤੁਰੰਤ ਉੱਥੋ ਹਟਾ ਲਿਆ। ਪੁਲਸ ਇੰਸਪੈਕਟਰ ਸਮਰਜੀਤ ਸਿੰਘ ਨੇ ਫੋਨ 'ਤੇ ਕਿਹਾ, ਸੰਸਦ ਮੈਂਬਰ ਅਰਵਿੰਦ ਸ਼ਰਮਾ ਕਿਸੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਜੁਲਾਨਾ ਆਏ ਸਨ। ਉਹ ਰੋਹਤਕ ਪਰਤ ਰਹੇ ਸਨ, ਉਦੋਂ ਕੁੱਝ ਪ੍ਰਦਰਸ਼ਨਕਾਰੀ ਜੁਲਾਨਾ ਵਿੱਚ ਇਕੱਠੇ ਹੋ ਗਏ। ਸਿੰਘ ਨੇ ਕਿਹਾ ਕਿ ਕੋਈ ਅਣਸੁਖਾਵੀਂ ਘਟਨਾ ਨਹੀਂ ਹੋਈ ਅਤੇ ਪ੍ਰਦਰਸ਼ਨਕਾਰੀ ਬਾਅਦ ਵਿੱਚ ਭੱਜ ਗਏ। ਪ੍ਰਦਰਸ਼ਨਕਾਰੀਆਂ ਵਿੱਚੋਂ ਇੱਕ ਨੇ ਕਿਹਾ ਕਿ ਕਿਸਾਨ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲਏ ਜਾਣ ਤੱਕ ਪ੍ਰਦਰਸ਼ਨ ਜਾਰੀ ਰੱਖਣਗੇ ਅਤੇ ਭਾਜਪਾ ਅਤੇ ਜਨਨਾਇਕ ਜਨਤਾ ਪਾਰਟੀ ਦੇ ਨੇਤਾਵਾਂ ਦੇ ਜਨਤਕ ਪ੍ਰੋਗਰਾਮਾਂ ਦਾ ਵਿਰੋਧ ਕਰਦੇ ਰਹਾਂਗੇ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News