‘ਵਹਾ ਕੇ ਆਪਣਾ ਖੂਨ-ਪਸੀਨਾ ਜੋ ਦਾਣੇ ਪਹੁੰਚਾਉਂਦਾ ਘਰ-ਘਰ, ਅੱਜ ਕਾਲਾ ਦਿਵਸ ਮਨਾ ਰਿਹੈ’

Wednesday, May 26, 2021 - 04:46 PM (IST)

ਲਖਨਊ— ਸਮਾਜਵਾਦੀ ਪਾਰਟੀ (ਸਪਾ) ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਬੁੱਧਵਾਰ ਨੂੰ ਕਿਹਾ ਕਿ ਭਾਜਪਾ ਸਰਕਾਰ ਦੇ ਹੰਕਾਰ ਕਾਰਨ ਹੋ ਰਹੇ ਕਿਸਾਨਾਂ ਦੇ ਅਪਮਾਨ ਨਾਲ ਦੇਸ਼ ਦਾ ਹਰ ਨਾਗਰਿਕ ਨਾਰਾਜ਼ ਹੈ। ਅਖਿਲੇਸ਼ ਨੇ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ‘ਕਾਲਾ ਦਿਵਸ’ ਮਨਾ ਰਹੇ ਕਿਸਾਨਾਂ ਦਾ ਜ਼ਿਕਰ ਕਰਦਿਆਂ ਟਵੀਟ ਕੀਤਾ ਕਿ ਵਹਾ ਕੇ ਆਪਣਾ ਖੂਨ-ਪਸੀਨਾ ਜੋ ਦਾਣੇ ਪਹੁੰਚਾਉਂਦਾ ਘਰ-ਘਰ, ਕਾਲਾ ਦਿਵਸ ਮਨਾ ਰਿਹਾ ਹੈ, ਅੱਜ ਉਹ ਦੇਸ਼ ਦਾ ‘ਹਲਧਰ’ (ਕਿਸਾਨ)। ਕਿਸਾਨ ਏਕਤਾ ਮੋਰਚਾ ਹੈਸ਼ਟੈਗ ਤੋਂ ਕੀਤੇ ਗਏ ਇਸੇ ਟਵੀਟ ’ਚ ਅਖਿਲੇਸ਼ ਨੇ ਕਿਹਾ ਕਿ ਭਾਜਪਾ ਸਰਕਾਰ ਦੇ ਹੰਕਾਰ ਕਾਰਨ ਅੱਜ ਦੇਸ਼ ਵਿਚ ਕਿਸਾਨਾਂ ਨਾਲ ਜੋ ਅਪਮਾਨਜਨਕ ਵਤੀਰਾ ਹੋ ਰਿਹਾ ਹੈ, ਉਸ ਨਾਲ ਦੇਸ਼ ਦਾ ਹਰ ਨਾਗਰਿਕ ਨਾਰਾਜ਼ ਹੈ। ਸਾਡੇ ਹਰ ਨਿਵਾਲੇ ’ਤੇ ਕਿਸਾਨਾਂ ਦਾ ਕਰਜ਼ ਹੈ। 

PunjabKesari

ਜ਼ਿਕਰਯੋਗ ਹੈ ਕਿ ਵੱਖ-ਵੱਖ ਜਥੇਬੰਦੀਆਂ ਨਾਲ ਜੁੜੇ ਕਿਸਾਨਾਂ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਆਪਣੇ ਪ੍ਰਦਰਸ਼ਨ ਦੇ 6 ਮਹੀਨੇ ਪੂਰੇ ਹੋਣ ’ਤੇ ਬੁੱਧਵਾਰ ਨੂੰ ‘ਕਾਲਾ ਦਿਵਸ’ ਮਨਾ ਰਹੇ ਹਨ। ਕਿਸਾਨ ਪਿਛਲੇ ਸਾਲ 26 ਨਵੰਬਰ 2020 ਤੋਂ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਹੋਏ ਹਨ। ਕਿਸਾਨਾਂ ਦੀਆਂ ਵੱਖ-ਵੱਖ 40 ਜਥੇਬੰਦੀਆਂ ਨੂੰ ਮਿਲਾ ਕੇ ਬਣਾਏ ਗਏ ਸੰਯੁਕਤ ਕਿਸਾਨ ਮੋਰਚਾ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗਤੀਰੋਧ ’ਤੇ ਗੱਲਬਾਤ ਸ਼ੁਰੂ ਕਰਨ ਦੀ ਅਪੀਲ ਕਰਦੇ ਹੋਏ ਚਿੱਠੀ ਲਿਖੀ ਸੀ। ਹੁਣ ਤੱਕ ਕਿਸਾਨਾਂ ਅਤੇ ਸਰਕਾਰ ਵਿਚਾਲੇ 11 ਦੌਰ ਦੀ ਗੱਲਬਾਤ ਹੋ ਚੁੱਕੀ ਹੈ ਪਰ ਬੇਸਿੱਟਾ ਰਹੀ।


Tanu

Content Editor

Related News