ਕਿਸਾਨਾਂ ਦੇ ਦਿੱਲੀ ਕੂਚ ਨੂੰ ਰੋਕਣ ਲਈ ਕੁੰਡਲੀ ਬਾਰਡਰ 'ਤੇ ਪੁਲਸ ਦੀ ਸਖ਼ਤੀ, ਵੇਖੋ ਕੀ ਹਨ ਹਾਲਾਤ
Thursday, Feb 15, 2024 - 03:48 PM (IST)
ਸੋਨੀਪਤ- ਕਿਸਾਨ ਅੰਦੋਲਨ ਦਾ ਅੱਜ ਤੀਜਾ ਦਿਨ ਹੈ। ਅੱਜ ਯਾਨੀ ਕਿ ਵੀਰਵਾਰ ਸ਼ਾਮ ਨੂੰ ਚੰਡੀਗੜ੍ਹ ਵਿਖੇ ਕਿਸਾਨ ਆਗੂਆਂ ਦੀ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਹੋਵੇਗੀ। ਮੀਟਿੰਗ ਤੋਂ ਬਾਅਦ ਸਾਫ਼ ਹੋ ਸਕੇਗਾ ਕਿ ਕਿਸਾਨ ਅੱਗੇ ਦੀ ਕੀ ਰਣਨੀਤੀ ਅਪਣਾਉਂਦੇ ਹਨ। ਜੇਕਰ ਗੱਲਬਾਤ ਫਿਰ ਤੋਂ ਅਸਫ਼ਲ ਹੁੰਦੀ ਹੈ ਤਾਂ ਕਿਸਾਨ ਦਿੱਲੀ ਕੂਚ ਕਰਨਾ ਜਾਰੀ ਰੱਖਣਗੇ। ਦੱਸ ਦੇਈਏ ਕਿ ਕਿਸਾਨ ਦਿੱਲੀ ਕੂਚ 'ਤੇ ਅੜੇ ਹੋਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਜਾਂ ਤਾਂ ਉਨ੍ਹਾਂ ਦੀਆਂ ਮੰਗਾਂ ਨੂੰ ਮੰਨ ਲਵੇ ਜਾਂ ਫਿਰ ਦਿੱਲੀ 'ਚ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦਿੱਤੀ ਜਾਵੇ।
ਇਹ ਵੀ ਪੜ੍ਹੋ- ਕਿਸਾਨ ਅੰਦੋਲਨ 2.0: ਕਿਸਾਨ ਆਗੂ ਪੰਧੇਰ ਬੋਲੇ- ਅਸੀਂ ਦੇਸ਼ ਦਾ ਹਿੱਸਾ ਹਾਂ, ਸਾਨੂੰ ਦੁਸ਼ਮਣ ਨਾ ਸਮਝੇ ਮੋਦੀ ਸਰਕਾਰ
ਸ਼ੰਭੂ ਬਾਰਡਰ 'ਤੇ ਇਸ ਸਮੇਂ ਕਿਸਾਨਾਂ ਦਾ ਵੱਡਾ ਇਕੱਠ ਹੈ। ਉੱਥੇ ਹੀ ਕੁੰਡਲੀ ਬਾਰਡਰ 'ਤੇ ਪੁਲਸ ਦਾ ਸਖ਼ਤ ਪਹਿਰਾ ਹੈ। ਕਿਸਾਨਾਂ ਨੂੰ ਰੋਕਣ ਲਈ ਜਿੱਥੇ ਪੁਲਸ ਨੇ ਬੈਰੀਕੇਡਜ਼ ਲਾਏ ਹਨ, ਉੱਥੇ ਹੀ ਵੱਡੇ-ਵੱਡੇ ਕੰਟੇਨਰ ਵੀ ਲਾ ਦਿੱਤੇ ਹਨ, ਤਾਂ ਕਿ ਕਿਸਾਨ ਅੱਗੇ ਨਾ ਵੱਧ ਸਕਣ। ਇਸ ਤੋਂ ਇਲਾਵਾ ਸੀਮੈਂਟ ਦੀਆਂ ਬੋਰੀਆਂ ਵੀ ਕਿਸਾਨਾਂ ਦਾ ਰਾਹ ਰੋਕਣ ਲਈ ਸੜਕਾਂ 'ਤੇ ਰੱਖੀਆਂ ਗਈਆਂ। ਕਿਸਾਨਾਂ ਦੀ ਦਿੱਲੀ ਵਿਚ ਐਂਟਰੀ ਰੋਕਣ ਲਈ ਪੁਲਸ ਵਲੋਂ ਇਹ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ।
ਇਹ ਵੀ ਪੜ੍ਹੋ- ਦਿੱਲੀ ਜਾਣਾ ਸਾਡੀ ਅਣਖ ਦਾ ਸਵਾਲ ਨਹੀਂ, ਸਰਕਾਰ ਬਹਿ ਕੇ ਸਾਡੀਆਂ ਮੰਗਾਂ ਮੰਨੇ: ਪੰਧੇਰ
ਦੱਸ ਦੇਈਏ ਕਿ ਕਿਸਾਨ, ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰਨ, ਘੱਟੋ-ਘੱਟ ਸਮਰਥਨ ਮੁੱਲ (MSP) ਦੀ ਕਾਨੂੰਨੀ ਗਾਰੰਟੀ ਤੋਂ ਇਲਾਵਾ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਲਈ ਪੈਨਸ਼ਨ, ਕਿਸਾਨੀ ਕਰਜ਼ਾ ਮੁਆਫ਼ੀ, ਪੁਲਸ 'ਚ ਦਰਜ ਕੇਸ ਵਾਪਸ ਲੈਣ, ਲਖੀਮਪੁਰੀ ਖੀਰੀ ਹਿੰਸਾ ਦੇ ਪੀੜਤਾਂ ਨੂੰ ਰਾਹਤ ਦੇਣ ਦੀ ਮੰਗ ਕਰ ਰਹੀ ਹੈ। । ਭੂਮੀ ਐਕੁਵਾਇਰ ਐਕਟ 2013 ਨੂੰ ਬਹਾਲ ਕਰਨ ਅਤੇ ਪਿਛਲੇ ਅੰਦੋਲਨ ਦੌਰਾਨ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਦੀ ਮੰਗ ਕਰ ਰਹੇ ਹਨ।
ਇਹ ਵੀ ਪੜ੍ਹੋ- ਸ਼ੰਭੂ ਬਾਰਡਰ 'ਤੇ ਕਿਸਾਨਾਂ ਦਾ ਇਕੱਠ, ਪੁਲਸ ਨੇ ਸੁੱਟੇ ਹੰਝੂ ਗੈਸ ਦੇ ਗੋਲੇ, ਕਿਸਾਨ ਬੋਲੇ- ਟੱਪ ਕੇ ਜਾਵਾਂਗੇ ਬਾਰਡਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8