ਬੈਠਕ ਤੋਂ ਬਾਅਦ ਬੋਲੇ ਰਾਕੇਸ਼ ਟਿਕੈਤ- ਅਸੀਂ ਕੋਰਟ ਦੀ ਕਮੇਟੀ ਕੋਲ ਨਹੀਂ ਜਾਵਾਂਗੇ, ਸਰਕਾਰ ਨਾਲ ਹੀ ਕਰਾਂਗੇ ਗੱਲ

Friday, Jan 15, 2021 - 06:22 PM (IST)

ਨਵੀਂ ਦਿੱਲੀ– ਖੇਤੀ ਕਾਨੂੰਨਾਂ ’ਤੇ ਕੇਂਦਰ ਸਰਕਾਰ ਅਤੇ ਕਿਸਾਨਾਂ ਵਿਚਾਲੇ 9ਵੇਂ ਗੇੜ ਦੀ ਮੀਟਿੰਗ ਵੀ ਬੇਸਿੱਟਾ ਰਹੀ। 19 ਜਨਵਰੀ ਨੂੰ ਅਗਲੇ ਗੇੜ ਦੀ ਮੀਟਿੰਗ ਹੋਵੇਗੀ। ਸਰਕਾਰ ਨਾਲ 9ਵੇਂ ਦੌਰ ਦੀ ਗੱਲਬਾਤ ਤੋਂ ਬਾਅਦ ਕਿਸਾਨ ਆਗੂ ਨੇ ਕਿਹਾ,‘‘ਨਾ ਤਾਂ ਕੋਈ ਖੇਤੀ ਕਾਨੂੰਨਾਂ ਅਤੇ ਨਾ ਹੀ ਐੱਮ.ਐੱਸ.ਪੀ. ’ਤੇ ਕੋਈ ਹੱਲ ਨਿਕਲਿਆ। 19 ਜਨਵਰੀ ਨੂੰ ਮੁੜ ਮੁਲਾਕਾਤ ਹੋਵੇਗੀ। ਸਰਕਾਰ ਨਾਲ ਬੈਠਕ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਅਸੀਂ ਸਰਕਾਰ ਨਾਲ ਗੱਲ ਕਰਾਂਗੇ। 2 ਹੀ ਬਿੰਦੂ ਹਨ। ਖੇਤੀਬਾੜੀ ਦੇ ਤਿੰਨੋਂ ਕਾਨੂੰਨ ਵਾਪਸ ਹੋਣ ਅਤੇ ਐੱਮ.ਐੱਸ.ਪੀ. ’ਤੇ ਗੱਲ ਹੋਵੇ। ਉਨ੍ਹਾਂ ਕਿਹਾ ਕਿ ਅਸੀਂ ਕੋਰਟ ਦੀ ਕਮੇਟੀ ਕੋਲ ਨਹੀਂ ਜਾਵਾਂਗੇ। ਅਸੀਂ ਸਰਕਾਰ ਨਾਲ ਹੀ ਗੱਲ ਕਰਾਂਗੇ। 

ਇਹ ਵੀ ਪੜ੍ਹੋ : ਸਰਕਾਰ ਚਾਹੁੰਦੀ ਹੈ ਗੱਲਬਾਤ ਨਾਲ ਨਿਕਲੇ ਹੱਲ, ਖ਼ਤਮ ਹੋਵੇ ਕਿਸਾਨਾਂ ਦਾ ਅੰਦੋਲਨ : ਨਰੇਂਦਰ ਤੋਮਰ

ਦੱਸਣਯੋਗ ਹੈ ਕਿ ਅੱਜ ਦੀ ਬੈਠਕ ’ਚ ਵੀ ਕਿਸਾਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣਦੀ ਮੰਗ ’ਤੇ ਅੜੇ ਰਹੇ। ਨਰੇਂਦਰ ਸਿੰਘ ਤੋਮਰ ਨੇ ਕਿਸਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਅਸੀਂ ਤੁਹਾਡੀਂ ਕੁਝ ਮੰਗਾਂ ਮੰਨ ਲਈਆਂ ਹਨ। ਕੀ ਤੁਹਾਨੂੰ ਵੀ ਕੁਝ ਢਿੱਲ ਨਹੀਂ ਦਿਖਾਉਣੀ ਚਾਹੀਦੀ? ਤੋਮਰ ਕਾਨੂੰਨ ਵਾਪਸ ਲੈਣ ਦੀ ਇਕੋ ਮੰਗ ’ਤੇ ਅੜੇ ਰਹਿਣ ਕਾਰਨ ਕਿਸਾਨਾਂ ਦੇ ਅੜੀਅਲ ਰਵੱਈਏ ਤੋਂ ਕਾਫ਼ੀ ਨਾਰਾਜ਼ ਦਿੱਸੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕੇਂਦਰ ਅਤੇ ਕਿਸਾਨਾਂ ਵਿਚਾਲੇ 8 ਬੈਠਕਾਂ ਹੋ ਚੁਕੀਆਂ ਹਨ। ਜੋ ਬੇਸਿੱਟਾ ਰਹੀਆਂ ਹਨ। ਪੰਜਾਬ, ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼ ਤੋਂ ਹਜ਼ਾਰਾਂ ਦੀ ਗਿਣਤੀ ’ਚ ਕਿਸਾਨ ਦਿੱਲੀ ਦੀਆਂ ਸਰਹੱਦਾਂ ਕੋਲ ਪਿਛਲੇ ਇਕ ਮਹੀਨੇ ਤੋਂ ਵੱਧ ਸਮੇਂ ਤੋਂ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। 

ਨੋਟ : ਸਰਕਾਰ ਅਤੇ ਕਿਸਾਨਾਂ ਦੀ ਇਹ ਬੈਠਕ ਵੀ ਰਹੀ ਬੇਸਿੱਟਾ ਰਹਿਣ ਬਾਰੇ ਕੀ ਹੈ ਤੁਹਾਡੀ ਰਾਏ


DIsha

Content Editor

Related News