ਕਿਸਾਨ ਅੰਦੋਲਨ : ਸਹੀ ਮਾਇਨਿਆਂ ’ਚ ਛੋਟੇ ਭਰਾ ਦੀ ਭੂਮਿਕਾ ਨਿਭਾਅ ਰਹੇ ਹਨ ਹਰਿਆਣਵੀ

02/13/2021 11:29:39 AM

ਹਰਿਆਣਾ- ਖੇਤੀ ਕਾਨੂੰਨਾਂ ਵਿਰੁੱਧ ਕਿਸਾਨ 80 ਦਿਨਾਂ ਤੋਂ ਅੰਦੋਲਨ ਕਰ ਰਹੇ ਹਨ। ਇਸ ਦੌਰਨ ਪੰਜਾਬ ਦੇ ਜਲੰਧਰ ਤੋਂ ਆਏ ਤੇਜਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਲੰਗਰ 26 ਨਵੰਬਰ ਤੋਂ ਚੱਲ ਰਿਹਾ ਹੈ। ਸ਼ੁਰੂ ਤੋਂ ਹੀ ਹਰਿਆਣਾ ਵਾਸੀ ਸਬਜ਼ੀਆਂ, ਮੱਖਣ, ਦੁੱਧ, ਲੱਸੀ ਤੇ ਹੋਰ ਸਾਮਾਨ ਧਰਨੇ ਵਾਲੀ ਥਾਂ ’ਤੇ ਪਹੁੰਚਾ ਰਹੇ ਹਨ। ਇਨ੍ਹਾਂ ਲੋਕਾਂ ਨੇ ਸਹੀ ਮਾਅਨਿਆਂ ’ਚ ਛੋਟੇ ਭਰਾ ਦੀ ਭੂਮਿਕਾ ਨਿਭਾਉਂਦੇ ਹੋਏ ਉਨ੍ਹਾਂ ਦੀ ਸੇਵਾ ਕੀਤੀ ਹੈ। ਇਹੀ ਕਾਰਣ ਹੈ ਕਿ ਹੁਣ ਦੋਹਾਂ ਵਿਚਾਲੇ ਦੂਰੀਆਂ ਘੱਟ ਰਹੀਆਂ ਹਨ। ਤੇਜਾ ਸਿੰਘ ਨੇ ਕਿਹਾ ਕਿ ਹੁਣ ਲਗਾਅ ਇੰਨਾ ਵਧ ਗਿਆ ਹੈ ਕਿ ਦੋਹਾਂ ਪਾਸਿਆਂ ਦੇ ਕਿਸਾਨਾਂ ਦਰਮਿਆਨ ਰਿਸ਼ਤੇ ਬਣਨ ਲੱਗੇ ਹਨ। ਸਰਕਾਰ ਨੇ ਦੂਰੀਆਂ ਪੈਦਾ ਕਰਨ ਲਈ ਸਾਜ਼ਿਸ਼ਾਂ ਰਚੀਆਂ ਪਰ ਇੱਥੋਂ ਦੇ ਕਿਸਾਨਾਂ ਨੇ ਪੰਜਾਬੀਆਂ ਦਾ ਦਿਲ ਜਿੱਤ ਲਿਆ। ਹੁਣ ਦੋਵਾਂ ਸੂਬਿਆਂ ਦੇ ਕਿਸਾਨ ਮਿਲ ਕੇ ਲੰਗਰ ਚਲਾ ਰਹੇ ਹਨ ਅਤੇ ਕਿਸਾਨਾਂ ਦੀ ਸੇਵਾ ਕਰ ਰਹੇ ਹਨ।

ਇਹ ਵੀ ਪੜ੍ਹੋ : ਲਾਲ ਕਿਲਾ ਹਿੰਸਾ ਦਾ ਮਾਸਟਰਮਾਈਂਡ ਕੋਈ ਹੋਰ...? ਅਭਿਨੇਤਾ ਦੀਪ ਸਿੱਧੂ ਤੇ ਇਕਬਾਲ ਸਨ ਸਿਰਫ ਮੋਹਰਾ

ਔਰਤਾਂ ਬੋਲੀਆਂ- ਲੱਗਦਾ ਨਹੀਂ ਕਿ ਕਿਸੇ ਦੂਜੀ ਥਾਂ ’ਤੇ ਆਈਆਂ ਹਾਂ
ਪਠਾਨਕੋਟ ਤੋਂ ਪਹੁੰਚੀ ਔਰਤ ਰਾਜ ਕੌਰ ਅਤੇ ਜਲੰਧਰ ਤੋਂ ਆਈ ਦਲਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਇੱਥੇ 80 ਦਿਨ ਹੋ ਗਏ ਹਨ ਪਰ ਹਰਿਆਣਵੀਆਂ ਦੇ ਆਪਣੇਪਨ ਕਾਰਣ ਹੁਣ ਉਨ੍ਹਾਂ ਨੂੰ ਅਜਿਹਾ ਨਹੀਂ ਲੱਗਦਾ ਕਿ ਉਹ ਆਪਣੇ ਘਰਾਂ ਤੋਂ ਦੂਰ ਕਿਸੇ ਦੂਜੀ ਥਾਂ ’ਤੇ ਹਨ। ਉਨ੍ਹਾਂ ਨੂੰ ਆਪਣੇ ਘਰ ਵਰਗਾ ਹੀ ਮਹਿਸੂਸ ਹੋ ਰਿਹਾ ਹੈ ਕਿਉਂਕਿ ਹਰਿਆਣਾ ਦੀਆਂ ਔਰਤਾਂ ਪੂਰਾ ਦਿਨ ਉਨ੍ਹਾਂ ਨਾਲ ਦੁੱਖ-ਸੁੱਖ ਸਾਂਝਾ ਕਰਦੀਆਂ ਹਨ ਅਤੇ ਉਨ੍ਹਾਂ ਦਾ ਸਾਥ ਦੇਣ ਲਈ ਖੜ੍ਹੀਆਂ ਹਨ। ਹਰਿਆਣਾ ਦੀਆਂ ਔਰਤਾਂ ਉਨ੍ਹਾਂ ਦੀਆਂ ਛੋਟੀਆਂ-ਛੋਟੀਆਂ ਲੋੜਾਂ ਵੀ ਪੂਰੀਆਂ ਕਰ ਰਹੀਆਂ ਹਨ ਅਤੇ ਉਨ੍ਹਾਂ ਨੂੰ ਪਰੇਸ਼ਾਨ ਵੀ ਨਹੀਂ ਹੋਣ ਦੇ ਰਹੀਆਂ।

ਇਹ ਵੀ ਪੜ੍ਹੋ : 'ਯੂਥ ਫਾਰ ਸਵਰਾਜ' ਨੇ ਕੀਤੀ ਨੌਦੀਪ ਕੌਰ ਦੀ ਰਿਹਾਈ ਦੀ ਮੰਗ, ਚਲਾਈ ਹਸਤਾਖ਼ਰ ਮੁਹਿੰਮ

ਨੋਟ : ਕਿਸਾਨ ਅੰਦੋਲਨ ’ਚ ਛੋਟੇ ਭਰਾ ਦੀ ਭੂਮਿਕਾ ਨਿਭਾਅ ਰਹੇ ਹਰਿਆਣਵੀਆਂ ਬਾਰੇ ਕੀ ਹੈ ਤੁਹਾਡੀ ਰਾਏ


DIsha

Content Editor

Related News