ਹਰਿਆਣਾ ਦੇ ਇੰਦਰੀ ’ਚ ਜ਼ਬਰਦਸਤ ਹੰਗਾਮਾ, BJP ਦੇ ਪ੍ਰੋਗਰਾਮ ਦਾ ਵਿਰੋਧ ਕਰ ਰਹੇ ਕਿਸਾਨ
Thursday, Sep 30, 2021 - 12:18 PM (IST)
ਕਰਨਾਲ– ਕਰਨਾਲ ’ਚ ਭਾਜਪਾ ਦੀ ਬੈਠਕ ਚੱਲ ਰਹੀ ਹੈ। ਇਸ ਦੀ ਸੂਚਨਾ ਮਿਲਦੇ ਹੀ ਕਿਸਾਨ ਸੰਗਠਨ ਉਥੇ ਪਹੁੰਚ ਗਏ ਅਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਕ ਦਿਨ ਪਹਿਲਾਂ ਹੀ ਕਿਸਾਨ ਸੰਗਠਨਾਂ ਵਲੋਂ ਵਿਰੋਧ ਦੇ ਐਲਾਨ ਤੋਂ ਬਾਅਦ ਪੁਲਸ ਅਲਰਟ ’ਤੇ ਸੀ। ਪੁਲਸ ਨੇ ਬੈਰੀਕੇਡ ਲਗਾ ਕੇ ਕਿਸਨਾਂ ਨੂੰ ਰੋਕਿਆ ਹੋਇਆ ਹੈ। ਕਿਸਾਨ ਪ੍ਰੋਗਰਾਮ ਵਾਲੀ ਥਾਂ ਦੇ ਗੇਟ ਤਕ ਪਹੁੰਚ ਗਏ ਹਨ। ਪੁਲਸ ਉਨ੍ਹਾਂ ਨੂੰ ਸਮਝਾਉਣ ਦੋ ਕੋਸ਼ਿਸ਼ ਕਰ ਰਹੀ ਹੈ।
ਇੰਦਰੀ ’ਚ ਭਾਰਤੀ ਜਨਤਾ ਪਾਰਟੀ ਦੇ ਬੂਥ ਨੂੰ ਮਜ਼ਬੂਤ ਕਰਨ ਲਈ ਬੈਠਕ ਕੀਤੀ ਜਾ ਰਹੀ ਹੈ। ਇਸ ਦੀ ਸੂਚਨਾ ਮਿਲਦੇ ਹੀ ਕਿਸਾਨ ਉਥੇ ਪਹੁੰਚ ਗਏ। ਬੀ.ਜੇ.ਪੀ. ਦੇ ਪ੍ਰੋਗਰਾਮ ’ਚ ਖੇਤਰੀ ਵਿਧਾਇਕ ਰਾਮ ਕੁਮਾਰ ਕਸ਼ਿਅਪ ਅਤੇ ਹੋਰ ਭਾਜਪਾ ਨੇਤਾ ਭਾਗ ਲੈ ਰਹੇ ਹਨ। ਪੁਲਸ ਫੋਰਸ ਵੀ ਮੌਜੂਦ ਹੈ ਅਤੇ ਵਿਰੋਧ ਕਰ ਰਹੇ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਪ੍ਰੋਗਰਾਮ ਵਾਲੀ ਥਾਂ ਤੋਂ ਕੁਝ ਦੂਰੀ ’ਤੇ ਕਿਸਾਨ ਡਟੇ ਹਨ। ਕਿਸਾਨਾਂ ਨੇ ਪ੍ਰਸ਼ਾਸਨ ਨੂੰ 10 ਮਿੰਟਾਂ ਦਾ ਸਮਾਂ ਦਿੱਤਾ ਹੈ ਕਿ ਪ੍ਰੋਗਰਾਮ ਵਾਲੀ ਥਾਂ ਤੋਂ ਕੁਝ ਦੂਰੀ ’ਤੇ ਵਿਰੋਧ ਕਰਨ ਲਈ ਥਾਂ ਦਿੱਤੀ ਜਾਵੇ। ਕਿਸਾਨਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਪ੍ਰਦਰਸ਼ਨ ਕਰਨ ਲਈ ਥਾਂ ਨਹੀਂ ਦਿੱਤੀ ਗਈ ਤਾਂ ਪੁਲਸ ਦੇ ਲਗਾਏ ਬੈਰੀਕੇਡ ਤੋੜ ਕੇ ਪ੍ਰੋਗਰਾਮ ’ਚ ਪਹੁੰਚ ਜਾਣਗੇ।