ਕਿਸਾਨਾਂ ਵੱਲੋਂ 26 ਜਨਵਰੀ ਦੀ ਟਰੈਕਟਰ ਪਰੇਡ ਰਣਨੀਤੀ ਤਿਆਰ (ਵੀਡੀਓ)

Sunday, Jan 24, 2021 - 10:32 PM (IST)

ਕਿਸਾਨਾਂ ਵੱਲੋਂ 26 ਜਨਵਰੀ ਦੀ ਟਰੈਕਟਰ ਪਰੇਡ ਰਣਨੀਤੀ ਤਿਆਰ (ਵੀਡੀਓ)

ਨਵੀਂ ਦਿੱਲੀ -  ਕਿਸਾਨ ਆਗੂਆਂ ਵੱਲੋਂ 26 ਜਨਵਰੀ ਨੂੰ ਹੋਣ ਵਾਲੀ ਰੈਲੀ ਦੀ ਰਣਨੀਤੀ ਦਸਦੇ ਹੋਏ ਅੱਜ ਇਕ ਪ੍ਰੈਸ ਕਾਨਫ੍ਰੈਂਸ ਕੀਤੀ ਗਈ, ਜਿਸ 'ਚ ਉਨ੍ਹਾਂ ਕਿਹਾ ਕਿ 26 ਜਨਵਰੀ ਨੂੰ ਹੋਣ ਵਾਲੀ ਰੈਲੀ ਦਾ ਰੋਡ ਮਾਰਚ 25 ਜਨਵਰੀ ਨੂੰ ਜਨਤਕ ਕਰ ਦਿੱਤਾ ਜਾਵੇਗਾ ਤਾਂਕਿ ਇਹ ਮੈਪ ਸਾਰਿਆਂ ਕੋਲ ਪੁੱਜ ਜਾਵੇ, ਜਿਸ ਦੇ ਤਹਿਤ ਵਿਵਸਥਾ ਅਤੇ ਸ਼ਾਂਤੀ ਬਣਾਈ ਜਾ ਸਕੇ। ਇਸ ਤੋਂ ਇਲਾਵਾਂ ਉਨ੍ਹਾਂ ਨੇ ਪ੍ਰੈਸ ਕਾਨਫਰੰਸ ਦੌਰਾਨ ਵੀ ਰੋਡ ਮੈਪ ਦੱਸਿਆ, ਉਨ੍ਹਾਂ ਕਿਹਾ ਕਿ ਸਿੰਘੂ ਬਾਰਡਰ ਦੇ ਰੂਟ ਰਾਹੀਂ ਸੰਜੇ ਗਾਂਧੀ ਟਰਾਂਸਪੋਰਟ ਨਗਰ, ਬੋਆਨਾ ਤੋਂ ਹੁੰਦੇ ਹੋਏ ਚੰਦੀ ਬਾਰਡਰ ਤੋਂ ਕੈ. ਐਮ. ਸੀ. ਨੂੰ ਵਾਪਸੀ ਕੀਤੀ ਜਾਵੇਗੀ।
ਮੀਡੀਆ ਦੇ ਪ੍ਰਬੰਧ ਦੀ ਗੱਲ ਕਰਦੇ ਉਨ੍ਹਾਂ ਕਿਹਾ ਕਿ ਮੀਡੀਆ ਦਾ ਇਸ ਸਘੰਰਸ਼ 'ਚ ਅਹਿਮ ਰੋਲ ਹੈ ਉਹ ਆਪਣੇ ਸੁਝਾਅ ਕਮੇਟੀ ਪ੍ਰਧਾਨ ਸੁਜਾ ਰਵੀ ਸਿੰਘ ਜੀ ਨੂੰ ਦੇਣ ਤਾਂਕਿ ਉਹ ਮੀਡੀਆ ਦਾ ਵੀ ਸਹੀ ਪ੍ਰਬੰਧ ਕਰ ਸਕਣ।

ਪਰੇਡ ਤੋਂ ਪਹਿਲਾਂ ਤਿਆਰੀ

  •   ਪਰੇਡ ਵਿਚ ਟਰੈਕਟਰ ਅਤੇ ਹੋਰ ਵਾਹਨ ਚੱਲਣਗੇ, ਪਰ ਟਰਾਲੀ ਨਹੀਂ ਜਾਏਗੀ। ਵਿਸ਼ੇਸ਼ ਝਾਂਕੀ ਦੇ ਨਾਲ ਟਰਾਲੀਆਂ ਨੂੰ ਛੂਟ ਦਿੱਤੀ ਜਾ ਸਕਦੀ ਹੈ।  
  •   ਆਪਣੇ ਨਾਲ 24 ਘੰਟੇ ਦਾ ਰਾਸ਼ਨ ਪਾਣੀ ਤਿਆਰ ਰੱਖਕੇ ਲੈਕੇ ਜਾਓ, ਜਾਮ ਵਿੱਚ ਫਸਣ ਮਗਰੋਂ ਠੰਡ ਤੋਂ ਸੁਰੱਖਿਆ ਲਈ ਪ੍ਰਬੰਧ ਕਰੋ।
  •  ਟਰੈਕਟਰ ਜਾਂ ਵਾਹਨਾਂ 'ਤੇ ਕਿਸਾਨ ਸੰਗਠਨ ਦੇ ਝੰਡੇ ਦੇ ਨਾਲ-ਨਾਲ ਰਾਸ਼ਟਰੀ ਝੰਡਾ ਵੀ ਲਗਾਇਆ ਜਾਵੇ। ਕਿਸੇ ਵੀ ਪਾਰਟੀ ਦਾ ਝੰਡਾ ਨਹੀਂ ਹੋਵੇਗਾ।
  •  ਕੋਈ ਹਥਿਆਰ ਆਪਣੇ ਨਾਲ ਨਾ ਲੈ ਜਾਓ, ਲਾਠੀਆਂ ਅਤੇ ਜੈਲੀ ਨਾ ਚੁੱਕੋ। ਕਿਸੇ ਭੜਕਾਊ ਜਾਂ ਨਕਾਰਾਤਮਕ ਨਾਅਰਿਆਂ ਵਾਲੇ ਬੈਨਰ ਨਾ ਲਗਾਓ।
  •  ਪਰੇਡ ਵਿਚ ਆਪਣੀ ਸ਼ਮੂਲੀਅਤ ਬਾਰੇ ਦੱਸਣ ਲਈ, 8448385556 'ਤੇ ਮਿਸਡ ਕਾਲ ਕਰੋ।

 ਪਰੇਡ ਦੇ ਦੌਰਾਨ ਨਿਰਦੇਸ਼

  •  ਪਰੇਡ ਦੀ ਸ਼ੁਰੂਆਤ ਕਿਸਾਨ ਆਗੂਆਂ ਦੀ ਗੱਡੀਆਂ ਨਾਲ ਹੋਵੇਗੀ। ਉਨ੍ਹਾਂ ਦੇ ਅੱਗੇ ਕੋਈ ਵੀ ਟਰੈਕਟਰ ਜਾਂ ਵਾਹਨ ਨਹੀਂ ਹੋਵੇਗਾ। ਹਰੀ ਜੈਕੇਟ ਪਹਿਨਣ ਵਾਲੇ ਸਾਡੇ ਟ੍ਰੈਫਿਕ ਵਾਲੰਟੀਅਰ ਦੀਆਂ ਹਦਾਇਤਾਂ ਦੀ ਪਾਲਣਾ ਕਰੋ।
  •  ਪਰੇਡ ਦਾ ਰਸਤਾ ਤੈਅ ਕੀਤਾ ਗਿਆ ਹੈ। ਇਸ ਦੇ ਨਿਸ਼ਾਨ ਹੋਣਗੇ। ਪੁਲਸ ਅਤੇ ਟ੍ਰੈਫਿਕ ਵਾਲੰਟੀਅਰ ਤੁਹਾਡੀ ਅਗਵਾਈ ਕਰਨਗੇ। ਰਸਤੇ ਤੋਂ ਬਾਹਰ ਜਾਣ ਦੀ ਕੋਸ਼ਿਸ਼ ਕਰਨ ਵਾਲੇ ਵਾਹਨ ਖਿਲਾਫ ਕਾਰਵਾਈ ਕੀਤੀ ਜਾਵੇਗੀ।
  •  ਜੇ ਕੋਈ ਵਾਹਨ ਬਿਨਾਂ ਕਾਰਨ ਸੜਕ 'ਤੇ ਰੁਕਣ ਦੀ ਕੋਸ਼ਿਸ਼ ਕਰਦਾ ਹੈ ਜਾਂ ਰਸਤੇ ਵਿਚ ਡੇਰਾ ਲਾਉਂਦਾ ਹੈ, ਤਾਂ ਵਲੰਟੀਅਰ ਉਨ੍ਹਾਂ ਨੂੰ ਹਟਾ ਦੇਵੇਗਾ।  ਸਾਰੇ ਵਾਹਨ ਪਰੇਡ ਨੂੰ ਪੂਰਾ ਕਰਨ ਤੋਂ ਬਾਅਦ ਵਾਪਸ ਓਸੇ ਜਗ੍ਹਾ ਪਹੁੰਚਣ ਜਿਥੋਂ ਇਹ ਸ਼ੁਰੂ ਹੋਇਆ ਸੀ।
  •  ਇਕ ਟਰੈਕਟਰ ਵਿਚ ਡਰਾਈਵਰ ਸਮੇਤ ਘੱਟੋ ਘੱਟ ਪੰਜ ਲੋਕ ਹੋਣਗੇ। ਕੋਈ ਵੀ ਬੋਨੇਟ, ਬੰਪਰ ਜਾਂ ਛੱਤ 'ਤੇ ਨਹੀਂ ਬੈਠੇਗਾ।
  •  ਸਾਰੇ ਟਰੈਕਟਰ ਆਪਣੀ ਲਾਈਨ ਵਿਚ ਚੱਲਣਗੇ, ਕੋਈ ਦੌੜ ਨਹੀਂ ਆਯੋਜਿਤ ਕੀਤੀ ਜਾਵੇਗੀ। ਪਰੇਡ ਵਿਚ, ਕਿਸਾਨ ਆਪਣੀ ਕਾਰ ਅੱਗੇ ਜਾਂ ਆਗੂਆਂ ਦੇ ਵਾਹਨਾਂ ਨਾਲ ਪਾਉਣ ਦੀ ਕੋਸ਼ਿਸ਼ ਨਹੀਂ ਕਰੇਗਾ।
  •  ਟਰੈਕਟਰ ਉਪਰ ਆਪਣੀ ਆਡੀਓ ਡੈੱਕ ਨੂੰ ਨਾ ਚਲਾਓ। ਇਸ ਨਾਲ ਬਾਕੀ ਲੋਕਾਂ ਨੂੰ ਮੋਰਚੇ ਦੀ ਆਡੀਓ ਤੋਂ ਨਿਰਦੇਸ਼ਾਂ ਨੂੰ ਸੁਣਨਾ ਮੁਸ਼ਕਲ ਹੋਏਗਾ।
  •  ਪਰੇਡ ਵਿਚ ਕਿਸੇ ਵੀ ਕਿਸਮ ਦਾ ਨਸ਼ਾ ਵਰਜਿਤ ਹੋਵੇਗਾ। ਜੇ ਤੁਸੀਂ ਕਿਸੇ ਨੂੰ ਨਸ਼ਾ ਕਰਦੇ ਹੋਏ ਵੇਖਦੇ ਹੋ, ਤਾਂ ਇਸ ਦੀ ਰਿਪੋਰਟ ਨਜ਼ਦੀਕੀ ਟ੍ਰੈਫਿਕ ਵਲੰਟੀਅਰ ਨੂੰ ਦਿਓ।
  •  ਯਾਦ ਰੱਖੋ ਸਾਨੂੰ ਗਣਤੰਤਰ ਦਿਵਸ ਦਾ ਮਾਣ ਵਧਾਉਣਾ ਹੈ, ਜਨਤਾ ਦਾ ਦਿਲ ਜਿੱਤਣਾ ਹੈ। ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖੋ ਕਿ ਔਰਤਾਂ ਨਾਲ ਆਦਰ ਨਾਲ ਪੇਸ਼ ਆਉਣਾ ਹੈ। ਪੁਲਸ ਵਾਲਾ ਵੀ ਵਰਦੀ ਪਹਿਨਿਆ ਹੋਇਆ ਇੱਕ ਕਿਸਾਨ ਹੈ, ਉਸ ਨਾਲ ਝਗੜਾ ਨਹੀਂ ਕਰਨਾ। ਮੀਡੀਆ ਵਾਲੇ ਚਾਹੇ ਜਿਹੜੇ ਵੀ ਚੈੱਨਲ ਤੋਂ ਹੋਵੇ, ਉਨ੍ਹਾਂ ਨਾਲ ਕੋਈ ਦੁਰਾਚਾਰ ਨਹੀਂ ਕਰਨਾ।
  •  ਕੂੜਾ ਸੜਕ 'ਤੇ ਨਾ ਸੁੱਟੋ, ਕੂੜਾ-ਕਰਕਟ ਇੱਕਠਾ ਕਰਨ ਲਈ ਇਕ ਬੈਗ ਆਪਣੇ ਨਾਲ ਰੱਖੋ।

 ਐਮਰਜੈਂਸੀ ਦਿਸ਼ਾ ਨਿਰਦੇਸ਼
 ਸੰਯੁਕਤ ਕਿਸਾਨ ਮੋਰਚੇ ਨੇ ਹਰ ਕਿਸਮ ਦੀ ਐਮਰਜੈਂਸੀ ਵਿੱਚ ਸਹੂਲਤਾਂ ਮੁਹੱਈਆ ਕਰਵਾਈ ਹੈ, ਇਸ ਲਈ ਘਬਰਾਓ ਨਾ ਜੇ ਕੋਈ ਸਮੱਸਿਆ ਹੈ ਤਾਂ ਬੱਸ ਇਨ੍ਹਾਂ ਨਿਰਦੇਸ਼ਾਂ ਦਾ ਪਾਲਣ ਕਰੋ:-

  •   ਕਿਸੇ ਵੀ ਅਫਵਾਹ ਨੂੰ ਨਜ਼ਰਅੰਦਾਜ਼ ਕਰੋ। ਜੇ ਤੁਸੀਂ ਕੁਝ ਚੈੱਕ ਕਰਨਾ ਚਾਹੁੰਦੇ ਹੋ, ਤਾਂ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ ਅਤੇ ਵੈਬਸਾਈਟ 'ਕਿਸਾਨ ਏਕਤਾ ਮੋਰਚਾ' 'ਤੇ ਜਾ ਕੇ ਸੱਚਾਈ ਦੀ ਜਾਂਚ ਕਰੋ।
  •   ਪਰੇਡ ਵਿਚ ਐਂਬੂਲੈਂਸਾਂ ਦਾ ਪ੍ਰਬੰਧ ਕੀਤਾ ਜਾਵੇਗਾ, ਹਸਪਤਾਲਾਂ ਨਾਲ ਪ੍ਰਬੰਧ ਕੀਤੇ ਗਏ ਹਨ ਜੇ ਕੋਈ ਮੈਡੀਕਲ ਐਮਰਜੈਂਸੀ ਹੈ ਤਾਂ ਹੈਲਪਲਾਈਨ ਨੰਬਰ 'ਤੇ ਕਾਲ ਕਰੋ ਜਾਂ ਨਜ਼ਦੀਕੀ ਵਲੰਟੀਅਰ ਨੂੰ ਦੱਸੋ।
  •   ਟਰੈਕਟਰ ਜਾਂ ਗੱਡੀ ਖਰਾਬ ਹੋਣ ਦੀ ਸਥਿਤੀ ਵਿਚ ਇਸ ਨੂੰ ਬਿਲਕੁਲ ਸਾਈਡ ਵਿੱਚ ਲਾਕੇ ਅਤੇ ਵਾਲੰਟੀਅਰ ਨਾਲ ਸੰਪਰਕ ਕਰੋ ਜਾਂ ਹੈਲਪਲਾਈਨ ਨੰ 'ਤੇ ਕਾਲ ਕਰੋ।
  •  ਸਯੁੰਕਤ ਕਿਸਾਨ ਮੋਰਚਾ ਦੀ ਹੈਲਪਲਾਈਨ ਨੰਬਰ ਇਸ ਪਰੇਡ ਲਈ 24 ਘੰਟੇ ਖੁੱਲਾ ਰਹੇਗਾ। ਜੇਕਰ ਤੁਹਾਨੂੰ ਕੋਈ ਪ੍ਰਸ਼ਨ ਹੈ ਜਾਂ ਕੁਝ ਦੱਸਣਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਤੁਰੰਤ ਕਾਲ ਕਰੋ।
  •  ਜੇ ਕੋਈ ਘਟਨਾ ਵਾਪਰਦੀ ਹੈ, ਤਾਂ ਤੁਸੀਂ ਇਸ ਬਾਰੇ ਪੁਲਸ ਕੰਟਰੋਲ ਰੂਮ ਨੂੰ 112 ਨੰਬਰ 'ਤੇ ਰਿਪੋਰਟ ਕਰ ਸਕਦੇ ਹੋ।

 ਹੈਲਪਲਾਈਨ ਨੰਬਰ 7428384230
 


author

Bharat Thapa

Content Editor

Related News