ਸਰਕਾਰ ਨੂੰ ਗੋਬਰ ਵੇਚ ਕੇ ਮਾਲਾਮਾਲ ਹੋ ਰਹੇ ਹਨ ਛੱਤੀਸਗੜ੍ਹ ਦੇ ਕਿਸਾਨ

Tuesday, Dec 21, 2021 - 02:18 PM (IST)

ਸਰਕਾਰ ਨੂੰ ਗੋਬਰ ਵੇਚ ਕੇ ਮਾਲਾਮਾਲ ਹੋ ਰਹੇ ਹਨ ਛੱਤੀਸਗੜ੍ਹ ਦੇ ਕਿਸਾਨ

ਛੱਤੀਸਗੜ੍ਹ- ਗੋਧਨ ਨਿਆਂ ਯੋਜਨਾ ਦੇ ਅਧੀਨ ਛੱਤੀਸਗੜ੍ਹ ਸਰਕਾਰ ਰਾਜ ਦੇ ਪਸ਼ੂਪਾਲਕਾਂ ਤੋਂ ਗੋਬਰ ਖ਼ਰੀਦ ਰਹੀ ਹੈ। ਇਹ ਯੋਜਨਾ ਰਾਜ ਦੇ ਉਨ੍ਹਾਂ ਸਾਰੇ ਕਿਸਾਨਾਂ ਨੂੰ ਮਾਲਾਮਾਲ ਕਰ ਰਹੀ ਹੈ, ਜੋ ਪਸ਼ੂਪਾਲਕ ਹਨ। ਇਹ ਯੋਜਨਾ ਸੂਬੇ 'ਚ ਸਾਲ 2020 'ਚ ਸ਼ੁਰੂ ਕੀਤੀ ਗਈ ਸੀ। ਪਸ਼ੂਪਾਲਕਾਂ ਨੂੰ ਗੋਧਨ ਨਿਆਂ ਯੋਜਨਾ ਦੇ ਅਧੀਨ 2 ਰੁਪਏ ਕਿਲੋ ਦੀ ਦਰ ਨਾਲ ਗੋਬਰ ਖਰੀਦਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਖਰੀਦੇ ਗਏ ਇਸ ਗੋਬਰ ਦੀ ਵਰਤੋਂ ਵਰਮੀ ਕੰਪੋਸਟ ਖਾਦ ਬਣਾਉਣ ਲਈ ਕੀਤੀ ਜਾ ਰਹੀ ਹੈ। ਪਸ਼ੂ ਪਾਲਣ ਦੇ ਖੇਤਰ ਨੂੰ ਉਤਸ਼ਾਹ ਦੇਣ ਦੇ ਉਦੇਸ਼ ਅਤੇ ਆਵਾਰਾ ਪਸ਼ੂਆਂ ਦੀ ਵਧ ਰਹੀ ਗਿਣਤੀ 'ਚ ਰੋਕਥਾਮ ਕਰਨ ਲਈ ਯੋਜਨਾ ਨੂੰ ਸੂਬੇ ' ਲਾਗੂ ਕੀਤਾ ਗਿਆ ਹੈ। ਇਸ ਸਕੀਮ ਦੇ ਅਧੀਨ ਪਸ਼ੂਪਾਲਕਾਂ ਤੋਂ 100 ਕਰੋੜ ਰੁਪਏ ਗੋਬਰ ਦੀ ਖ਼ਰੀਦ ਕੀਤੀ ਜਾ ਚੁਕੀ ਹੈ। ਸਰਕਾਰ ਦੀ ਇਸ ਯੋਜਨਾ 'ਚ ਗਾਂਵਾਂ ਦੇ ਮੁੱਲ 'ਚ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ : ਦੇਸ਼ 'ਚ 138 ਕਰੋੜ ਤੋਂ ਵੱਧ ਲੋਕਾਂ ਨੇ ਲੱਗੇ ਕੋਰੋਨਾ ਟੀਕੇ, ਨਵੇਂ ਮਾਮਲਿਆਂ ਦੀ ਗਿਣਤੀ ਘਟੀ

ਇਹ ਯੋਜਨਾ ਸੂਬੇ 'ਚ ਰੁਜ਼ਗਾਰ ਦੇ ਮੌਕੇ ਵਧਾਉਣ 'ਚ ਮਦਦ ਕਰੇਗੀ, ਨਾਲ ਹੀ ਪਸ਼ੂਪਾਲਕਾਂ ਨੂੰ ਲਾਭ ਦੇਣ 'ਚ ਆਪਣਾ ਸਹਿਯੋਗ ਪ੍ਰਦਾਨ ਕਰ ਰਹੀ ਹੈ। ਗੋਬਰ ਦੇ ਮਾਧਿਅਮ ਨਾਲ ਬਣਾਈ ਗਈ ਵਰਮੀ ਕੰਪੋਸਟ ਖ਼ਾਦ ਨੂੰ ਕਿਸਾਨ ਨਾਗਰਿਕਾਂ ਨੂੰ 8 ਰੁਪਏ ਮੁੱਲ ਦਰ ਦੇ ਹਿਸਾਬ ਨਾਲ ਪ੍ਰਤੀ ਕਿਲੋ ਦੇ ਰੂਪ 'ਚ ਵੇਚਿਆ ਜਾਵੇਗਾ। ਇਹ ਯੋਜਨਾ ਜੈਵਿਕ ਖੇਤੀ ਨੂੰ ਉਤਸ਼ਾਹ ਦੇਵੇਗੀ, ਨਾਲ ਹੀ ਗਾਂ ਪਾਲਣ ਅਤੇ ਗਾਂ ਸੁਰੱਖਿਆ ਨੂੰ ਉਤਸ਼ਾਹ ਪ੍ਰਦਾਨ ਕਰੇਗੀ ਅਤੇ ਖੁੱਲ੍ਹੀ ਚਰਾਈ 'ਚ ਰੋਕ ਲਗਾਉਣ 'ਤੇ ਆਪਣਾ ਸਹਿਯੋਗ ਪ੍ਰਦਾਨ ਕਰੇਗੀ। ਰਾਜ ਦੇ ਗਾਂ ਪਾਲਕਾਂ ਦੀ ਆਮਦਨ 'ਚ ਵਾਧਾ ਕਰਨ ਲਈ ਅਤੇ ਉਨ੍ਹਾਂ ਦੀ ਆਰਥਿਕ ਪੱਧਰ ਨੂੰ ਉੱਚਾ ਕਰਨ ਲਈ ਇਹ ਯੋਜਨਾ ਸੂਬੇ 'ਚ ਸ਼ੁਰੂ ਕੀਤੀ ਗਈ ਹੈ। ਹੁਣ ਸਾਰੇ ਪਸ਼ੂਪਾਲਕ ਵਿਅਕਤੀ ਵਧ ਗਿਣਤੀ 'ਚ ਪਸ਼ੂ ਪਾਲ ਕੇ ਉਨ੍ਹਾਂ ਦੇ ਗੋਬਰ ਤੋਂ ਪੈਸੇ ਕਮਾ ਕੇ ਆਪਣੀ ਆਮਦਨ 'ਚ ਵਾਧਾ ਕਰ ਸਕਦੇ ਹਨ। ਇਹ ਸਾਰੇ ਪਸ਼ੂਪਾਲਕਾਂ ਨੂੰ ਆਮਦਨ 'ਚ ਸੁਧਾਰ ਕਰਨ ਲਈ ਇਕ ਮੌਕਾ ਗੋਧਨ ਨਿਆਂ ਯੋਜਨਾ ਸਰਕਾਰ ਵਲੋਂ ਪ੍ਰਦਾਨ ਕੀਤੀ ਗਈ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News