ਮੁੜ ਸੜਕਾਂ 'ਤੇ ਉੱਤਰੇ ਕਿਸਾਨ, ਨੈਸ਼ਨਲ ਹਾਈਵੇਅ ਕੀਤਾ ਜਾਮ

Tuesday, Jun 06, 2023 - 02:07 PM (IST)

ਸ਼ਾਹਬਾਦ- ਹਰਿਆਣਾ ਦੇ ਕੁਰੂਕਸ਼ੇਤਰ 'ਚ ਕਿਸਾਨਾਂ ਨੇ ਅੱਜ ਜੰਮੂ-ਦਿੱਲੀ ਨੈਸ਼ਨਲ ਹਾਈਵੇਅ ਜਾਮ ਕਰ ਦਿੱਤਾ ਹੈ। ਸੂਰਜਮੁਖੀ ਦੀ ਖਰੀਦ 'ਤੇ ਘੱਟੋ-ਘੱਟ ਸਮਰਥਨ ਮੁੱਲ (MSP) ਦੀ ਮੰਗ ਕਰ ਰਹੇ ਕਿਸਾਨ ਸ਼ਾਹਾਬਾਦ-ਮਾਰਕੰਡਾ 'ਚ ਜੀਟੀ ਰੋਡ 'ਤੇ ਬੈਠ ਗਏ ਹਨ। ਕਿਸਾਨਾਂ ਦੇ  ਸਮਰਥਨ 'ਚ ਭਾਰਤੀ ਕਿਸਾਨ ਯੂਨੀਅਨ (ਚੜੂਨੀ) ਸਾਹਮਣੇ ਆਈ ਹੈ। ਯੂਨੀਅਨ ਦੀ ਚਿਤਾਵਨੀ ਮਗਰੋਂ ਅੱਜ ਇਸ ਸਮੱਸਿਆ ਦਾ ਹੱਲ ਨਾ ਹੁੰਦਾ ਵੇਖ ਕੇ ਕਿਸਾਨਾਂ ਵਲੋਂ ਜੰਮੂ-ਦਿੱਲੀ ਨੈਸ਼ਨਲ ਹਾਈਵੇਅ ਜਾਮ ਕੀਤਾ ਗਿਆ ਹੈ। ਅਧਿਕਾਰੀਆਂ ਨਾਲ ਕਿਸਾਨਾਂ ਦੀ ਪਹਿਲੀ ਮੀਟਿੰਗ ਦਾ ਕੋਈ ਨਤੀਜਾ ਨਾ ਨਿਕਲਣ ਤੋਂ ਬਾਅਦ ਕਿਸਾਨਾਂ ਨੇ ਐਲਾਨ ਕੀਤਾ ਸੀ ਕਿ ਉਹ ਆਪਣਾ ਧਰਨਾ ਜਾਰੀ ਰੱਖਣਗੇ।

ਇਹ ਵੀ ਪੜ੍ਹੋ- ਓਡੀਸ਼ਾ ਰੇਲ ਹਾਦਸਾ: ਪਤਨੀ ਨੂੰ ਗੁਆ ਚੁੱਕੇ ਵਿਲਕਦੇ ਪਤੀ ਦੇ ਭਾਵੁਕ ਬੋਲ- ਹੁਣ ਮੈਂ 10 ਲੱਖ ਦਾ ਕੀ ਕਰਾਂਗਾ?

PunjabKesari

ਇਸ ਦੌਰਾਨ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ। ਦੋਹਾਂ  ਪਾਸੇ ਟਕਰਾਅ ਦੇ ਆਸਾਰ ਨੂੰ ਵੇਖਦੇ ਹੋਏ ਪੁਲਸ ਨੇ ਚਾਰੋਂ ਪਾਸੇ ਬੈਰੀਕੇਡਿੰਗ ਕਰ ਦਿੱਤੀ ਹੈ। ਸਮੁੱਚੀ ਪੁਲਸ ਫੋਰਸ ਨੂੰ ਹਾਈਵੇਅ 'ਤੇ ਤਾਇਨਾਤ ਕੀਤਾ ਗਿਆ ਹੈ। ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਕਿਸਾਨ ਆਗੂ ਗੁਰਨਾਮ ਚੜੂਨੀ ਨੇ ਕਿਹਾ ਕਿ ਜਦੋਂ ਤੱਕ ਸਾਡੀ ਸੂਰਜਮੁਖੀ ਨੂੰ MSP 'ਤੇ ਖਰੀਦ ਦੀ ਮੰਗ ਪੂਰੀ ਨਹੀਂ ਹੁੰਦੀ, ਉਦੋਂ ਤੱਕ ਨੈਸ਼ਨਲ ਹਾਈਵੇਅ ਜਾਮ ਰਹੇਗਾ। ਉਨ੍ਹਾਂ ਕਿਹਾ ਕਿ ਸਾਡੀ ਇਸ ਬਾਬਤ ਮੀਟਿੰਗ ਵੀ ਹੋਈ ਸੀ ਪਰ ਸਰਕਾਰ ਨੇ ਇਸ ਵਿਚ ਕੋਈ ਗੰਭੀਰਤਾ ਨਹੀਂ ਵਿਖਾਈ। ਦਰਅਸਲ ਕਿਸਾਨਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ 6 ਜੂਨ ਨੂੰ ਨੈਸ਼ਨਲ ਹਾਈਵੇ ਜਾਮ ਕਰਨ ਦੀ ਚਿਤਾਵਨੀ ਦਿੱਤੀ ਸੀ। ਕਿਸਾਨਾਂ ਦੇ ਅਲਟੀਮੇਟਮ ਦਾ ਅੱਜ ਆਖਰੀ ਦਿਨ ਸੀ, ਜਿਸ ਬਾਰੇ ਪ੍ਰਸ਼ਾਸਨ ਨੂੰ ਵੀ ਪਤਾ ਸੀ। ਅਲਟੀਮੇਟਮ ਖ਼ਤਮ ਹੁੰਦੇ ਹੀ ਕਿਸਾਨ ਸੜਕਾਂ ’ਤੇ ਆ ਗਏ ਪਰ ਪੁਲਸ ਉਨ੍ਹਾਂ ਨੂੰ ਹਾਈਵੇਅ ’ਤੇ ਚੜ੍ਹਨ ਤੋਂ ਰੋਕ ਨਹੀਂ ਸਕੀ।

ਇਹ ਵੀ ਪੜ੍ਹੋ- ਪ੍ਰੇਮੀ ਨਾਲ ਫ਼ਰਾਰ ਹੋਈ ਧੀ ਨੂੰ ਪਿਓ ਨੇ ਐਲਾਨਿਆ ਮ੍ਰਿਤਕ, ਵੰਡੇ 'ਮ੍ਰਿਤ ਭੋਜ' ਦੇ ਕਾਰਡ

PunjabKesari

ਕੀ ਹੈ MSP ਖਰੀਦ ਦਾ ਮਾਮਲਾ

ਦਰਅਸਲ ਸਰਕਾਰ 'ਭਾਵੰਤਰ ਸਕੀਮ' ਤਹਿਤ ਸੂਰਜਮੁਖੀ ਖਰੀਦਣ ਲਈ ਤਿਆਰ ਹੈ ਪਰ ਕਿਸਾਨ ਸਰਕਾਰ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਦੀ ਮੰਗ ਹੈ ਕਿ ਇਸ ਸਕੀਮ ਕਾਰਨ ਕਿਸਾਨਾਂ ਨੂੰ ਪ੍ਰਤੀ ਕੁਇੰਟਲ ਇਕ ਹਜ਼ਾਰ ਤੋਂ ਵੱਧ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ। ਇਸ ਲਈ ਘੱਟੋ-ਘੱਟ ਸਮਰਥਨ ਮੁੱਲ (MSP) 'ਤੇ ਫਸਲ ਦੀ ਖਰੀਦ ਕੀਤੀ ਜਾਵੇ।

ਇਹ ਵੀ ਪੜ੍ਹੋ- ਦਿੱਲੀ 'ਚ 'ਸਾਕਸ਼ੀ ਮਰਡਰ' ਵਰਗੀ ਇਕ ਹੋਰ ਘਿਨੌਣੀ ਵਾਰਦਾਤ, ਨੌਜਵਾਨ ਦੇ ਕਤਲ ਨਾਲ ਫੈਲੀ ਸਨਸਨੀ


Tanu

Content Editor

Related News