ਭਾਜਪਾ ਰਾਜ ''ਚ ਕਿਸਾਨਾਂ ਨੂੰ ਹੱਕ ਮੰਗਣ ''ਤੇ ਮਿਲਦੀ ਹੈ ਗੋਲੀ : ਰਾਹੁਲ ਗਾਂਧੀ

Tuesday, Jun 06, 2017 - 10:02 PM (IST)

ਨਵੀਂ ਦਿੱਲੀ— ਮੱਧ ਪ੍ਰਦੇਸ਼ ਦੇ ਮੰਦਸੌਰ 'ਚ ਕਿਸਾਨਾਂ ਦੇ ਪ੍ਰਦਰਸ਼ਨ ਨੇ ਹਿੰਸਕ ਰੂਪ ਧਾਰਨ ਕਰ ਲਿਆ ਹੈ। ਵਿਰੋਧ ਪ੍ਰਦਰਸ਼ਨ ਕਰ ਰਹੇ ਲੋਕਾਂ 'ਤੇ ਪੁਲਸ ਨੇ ਫਾਈਰਿੰਗ ਕੀਤੀ, ਜਿਸ 'ਚ ਪੰਜ ਲੋਕਾਂ ਦੀ ਮੌਤ ਹੋ ਗਈ ਤੇ ਚਾਰ ਹੋਰ ਜ਼ਖਮੀ ਹੋ ਗਏ।

ਕਿਸਾਨਾਂ ਦੀ ਮੌਤ 'ਤੇ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਮੱਧਪ੍ਰਦੇਸ਼ ਦੀ ਭਾਜਪਾ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਟਵੀਟ ਕੀਤਾ ਕਿ ਭਾਜਪਾ ਦੇ ਨਿਊ ਇੰਡੀਆ 'ਚ ਹੱਕ ਮੰਗਣ 'ਤੇ ਸਾਡੇ ਅੰਨਦਾਤਾ ਨੂੰ ਗੋਲੀ ਮਿਲਦੀ ਹੈ। ਇਹ ਸਰਕਾਰ ਸਾਡੇ ਦੇਸ਼ ਦੇ ਕਿਸਾਨਾਂ ਨਾਲ ਜੰਗ ਕਰ ਰਹੀ ਹੈ। 

ਰਾਹੁਲ ਗਾਂਧੀ ਦੇ ਟਵੀਟ ਦਾ ਯੂਜ਼ਰ ਨੇ ਦਿੱਤਾ ਅਜਿਹਾ ਜਵਾਬ
ਰਾਹੁਲ ਦੇ ਇਸ ਟਵੀਟ ਨੂੰ ਲੈ ਕੇ ਸੋਸ਼ਲ ਮੀਡੀਆ ਯੂਜ਼ਰ ਨੇ ਉਨ੍ਹਾਂ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਇਕ ਯੂਜ਼ਰ ਨੇ ਲਿਖਿਆ ਕਿ 'ਸਾਲ 1984 'ਚ ਤੁਹਾਡੇ ਪਿਤਾ ਜੀ ਨੇ ਤਾਂ ਫੁੱਲ ਬਰਸਾਏ ਸੀ ਨਾ।' ਸਾਲ 1984 'ਚ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਉਨ੍ਹਾਂ ਦੇ ਹੀ ਸਿੱਖ ਬਾਡੀਗਾਰਡ ਨੇ ਹੱਤਿਆ ਕਰ ਦਿੱਤੀ ਸੀ। ਜਿਸ ਦੇ ਬਾਅਦ ਸਿੱਖਾਂ ਦੇ ਖਿਲਾਫ ਦੰਗੇ ਭੜਕ ਗਏ ਸਨ।


ਕਾਂਗਰਸ ਦੇਵੇਗੀ ਕਿਸਾਨਾਂ ਨੂੰ ਸਮਰਥਨ
ਸਾਬਕਾ ਸੀ.ਐੱਮ. ਤੇ ਕਾਂਗਰਸ ਦੇ ਸੀਨੀਅਰ ਨੇਤਾ ਦਿੱਗਵਿਜੇ ਸਿੰਘ ਨੇ ਸੀ.ਐੱਮ. ਸ਼ਿਵਰਾਜ ਸਿੰਘ ਚੌਹਾਨ ਦੇ ਅਸਤੀਫੇ ਦੀ ਮੰਗ ਕਰਦੇ ਹੋਏ ਕਿਹਾ ਕਿ ਕਿਸਾਨਾਂ ਦਾ ਕਸੂਰ ਸਿਰਫ ਇੰਨਾਂ ਹੈ ਕਿ ਉਹ ਫਸਲਾਂ ਦੀ ਸਹੀ ਕੀਮਤ ਮੰਗ ਰਹੇ ਸਨ। ਕਾਂਗਰਸ ਦੇ ਜੋਤੀਰਾਦਿੱਤ ਸਿੰਧਿਆ ਨੇ ਕਿਹਾ ਕਿ ਮੱਧ ਪ੍ਰਦੇਸ਼ ਦੇ ਇਤਿਹਾਸ 'ਚ ਅਜੇ ਤੱਕ ਅਜਿਹਾ ਨਹੀਂ ਹੋਇਆ ਹੈ। ਸਾਡੇ ਅੰਨਦਾਤਾ 'ਤੇ ਗੋਲੀ ਚਲਾਉਣਾ ਦੁਖਦਾਈ ਤੇ ਦਿਲ ਨੂੰ ਦਹਿਲਾਉਣ ਵਾਲਾ ਹੈ। ਪ੍ਰਦੇਸ਼ ਦੇ ਲਈ ਇਹ ਇਕ ਕਾਲਾ ਦਿਨ ਹੈ। ਕਾਂਗਰਸ ਨੇ ਆਪਣੇ ਨੇਤਾਵਾਂ ਨੂੰ ਮੱਧ ਪ੍ਰਦੇਸ਼ ਵੱਲ ਰਵਾਨਾ ਕੀਤਾ ਹੈ ਤੇ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਆਪਣਾ ਸਮਰਥਨ ਦੇਣ ਦੀ ਗੱਲ ਕਹੀ ਹੈ।

 

 


Related News