ਕਿਸਾਨ ਹੁਣ ਖੇਤੀ ''ਚ ਲੈ ਰਹੇ ਹਨ ਡ੍ਰੋਨ ਦਾ ਲਾਭ
Monday, Oct 23, 2017 - 01:33 AM (IST)
ਨਵੀਂ ਦਿੱਲੀ- ਖੇਤੀ 'ਚ ਪੈਦਾਵਾਰ ਵਧਾਉਣ ਅਤੇ ਖੇਤੀ ਲਾਗਤ ਨੂੰ ਘੱਟ ਕਰਨ ਲਈ ਹੁਣ ਡ੍ਰੋਨ ਰਾਹੀਂ ਉਚ ਸਮਰੱਥਾ ਦੇ ਕੈਮਰਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ, ਜਿਸ ਨਾਲ ਰੌਸ਼ਨੀ ਦੀਆਂ ਵੱਖ-ਵੱਖ ਤਿਰੰਗਾਂ ਨੂੰ ਦਰਸਾਉਣ ਵਾਲੀਆਂ ਤਸਵੀਰਾਂ ਲਈਆਂ ਜਾ ਰਹੀਆਂ ਹਨ। ਇਸ ਨਾਲ ਸਮੇਂ ਤੋਂ ਪਹਿਲਾਂ ਫਸਲਾਂ ਨੂੰ ਹੋਣ ਵਾਲੀਆਂ ਬੀਮਾਰੀਆਂ, ਕੀੜਿਆਂ ਦੇ ਹਮਲੇ, ਸੂਖਮ ਪੋਸ਼ਕ ਤੱਤਾਂ ਦੀ ਘਾਟ, ਜ਼ਮੀਨ ਦੀ ਸਥਿਤੀ ਆਦਿ ਦਾ ਪਤਾ ਲਗਾ ਲਿਆ ਜਾਂਦਾ ਹੈ। ਇਹ ਜਾਣਕਾਰੀ ਮਿਲਣ ਨਾਲ ਕਿਸਾਨ ਜਿੰਨੀ ਜ਼ਰੂਰਤ ਹੈ, ਉਸ ਅਨੁਸਾਰ ਖਾਦ ਅਤੇ ਕੀੜੇਮਾਰ ਦਵਾਈਆਂ ਦੀ ਵਰਤੋਂ ਕਰਦਾ ਹੈ। ਇਸ ਨਾਲ ਜਿਥੇ ਦਵਾਈਆਂ ਆਦਿ 'ਤੇ ਖਰਚ ਕੀਤੀ ਜਾਣ ਵਾਲੀ ਰਾਸ਼ੀ 'ਚ 50 ਫੀਸਦੀ ਬੱਚਤ ਹੋਵੇਗੀ, ਉਥੇ ਹੀ ਫਸਲਾਂ ਦਾ ਉਤਪਾਦਨ ਵੀ ਵਧੇਗਾ।
