ਕਾਲੀ ਮਿਰਚ ਦੀ ਖੇਤੀ ਨਾਲ ਕਿਸਾਨ ਨੇ ਬਦਲੀ ਕਿਸਮਤ, ਹੁਣ ਖਰੀਦ ਰਿਹੈ 7 ਕਰੋੜ ਦਾ ਹੈਲੀਕਾਪਟਰ

Sunday, Jul 02, 2023 - 04:03 PM (IST)

ਕਾਲੀ ਮਿਰਚ ਦੀ ਖੇਤੀ ਨਾਲ ਕਿਸਾਨ ਨੇ ਬਦਲੀ ਕਿਸਮਤ, ਹੁਣ ਖਰੀਦ ਰਿਹੈ 7 ਕਰੋੜ ਦਾ ਹੈਲੀਕਾਪਟਰ

ਜਗਦਲਪੁਰ- ਛੱਤੀਸਗੜ੍ਹ ਦੇ ਬਸਤਰ ਵਾਸੀ ਕਿਸਾਨ ਡਾ. ਰਾਜਾਰਾਮ ਤ੍ਰਿਪਾਠੀ 7 ਕਰੋੜ ਰੁਪਏ 'ਚ ਹੈਲੀਕਾਪਟਰ ਖਰੀਦਣ ਜਾ ਰਹੇ ਹਨ। ਤ੍ਰਿਪਾਠੀ ਨੇ ਨੀਦਰਲੈਂਡਸ ਦੀ ਕੰਪਨੀ ਨਾਲ 4 ਸੀਟਰ ਹੈਲੀਕਾਪਟਰ ਖਰੀਦਣ ਦੀ ਡੀਲ ਕੀਤੀ ਹੈ। ਕੰਪਨੀ 4 ਸਾਲਾਂ 'ਚ ਹੈਲੀਕਾਪਟਰ ਦੇਵੇਗੀ। ਹੈਲੀਕਾਪਟਰ ਖਰੀਦਣ ਦੀ ਵਜ੍ਹਾ ਵੀ ਸ਼ਾਨਦਾਰ ਹੈ। ਰਾਜਾਰਾਮ ਅਨੁਸਾਰ ਨੌਜਵਾਨ ਕਾਰਪੋਰੇਟ ਕਲਚਰ ਤੋਂ ਪ੍ਰਭਾਵਿਤ ਹਨ। ਜ਼ਿਆਦਾਤਰ ਨੌਜਵਾਨ ਖੇਤੀ-ਕਿਸਾਨੀ ਨੂੰ ਲੋਅ ਪ੍ਰੋਫਾਈਲ ਕੰਮ ਸਮਝਦੇ ਹਨ। ਅਜਿਹੇ 'ਚ ਹੈਲੀਕਾਪਟਰ ਖਰੀਦਣ ਨਾਲ ਨੌਜਵਾਨਾਂ 'ਚ ਇਕ ਮੈਸੇਜ ਜਾਵੇਗਾ ਕਿ ਖੇਤੀਬਾੜੀ 'ਚ ਵੀ ਕਰੀਅਰ ਹੈ। ਰਾਜਾਰਾਮ ਨੇ ਕਿਹਾ ਕਿ ਉਨ੍ਹਾਂ ਨੇ ਯੂਰਪੀ ਦੇਸ਼ਾਂ 'ਚ ਕਿਸਾਨਾਂ ਨੂੰ ਖੇਤੀ 'ਚ ਹੈਲੀਕਾਪਟਰ ਦਾ ਉਪਯੋਗ ਕਰਦੇ ਦੇਖਿਆ ਸੀ। ਉਦੋਂ ਤੋਂ ਇਹ ਇੱਛਾ ਸੀ।

PunjabKesari

ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਜ਼ਿਲ੍ਹੇ ਤੋਂ ਰਾਜਾਰਾਮ ਤ੍ਰਿਪਾਠੀ ਦੇ ਦਾਦਾ ਸ਼ੰਭੂਨਾਥ ਤ੍ਰਿਪਾਠੀ ਕਰੀਬ 70 ਸਾਲ ਪਹਿਲਾਂ ਦਰਭਾ ਘਾਟੀ ਦੇ ਕਕਨਾਰ 'ਚ ਆ ਕੇ ਕਿਸਾਨੀ ਕਰਨ ਲੱਗੇ ਸਨ। ਪਿਤਾ ਜਗਦੀਸ਼ ਪ੍ਰਸਾਦ ਅਧਿਆਪਕ ਸਨ। ਰਾਜਾਰਾਮ ਨੇ ਜਗਦਲਪੁਰ ਕਾਲਜ ਤੋਂ ਪੜ੍ਹਾਈ ਤੋਂ ਬਾਅਦ ਐੱਸ.ਬੀ.ਆਈ. 'ਚ ਪ੍ਰੋਬੇਸ਼ਨਰ ਅਧਿਕਾਰੀ ਬਣੇ। ਮੌਜੂਦਾ ਸਮੇਂ 25 ਕਰੋੜ ਰੁਪਏ ਸਾਲਾਨਾ ਟਰਨ ਓਵਰ ਵਾਲੇ ਮਾਂ ਦੰਤੇਸ਼ਵਰੀ ਹਰਬਲ ਸਮੂਹ ਦੇ ਸੀ.ਈ.ਓ. ਰਾਜਾਰਾਮ ਨਾਲ 400 ਆਦਿਵਾਸੀ ਪਰਿਵਾਰ ਇਕ ਹਜ਼ਾਰ ਏਕੜ 'ਚ ਸਮੂਹਿਕ ਖੇਤੀ ਕਰ ਰਹੇ ਹਨ। ਇਹ ਸਮੂਹ ਯੂਰਪੀ ਅਤੇ ਅਮਰੀਕੀ ਦੇਸ਼ਾਂ 'ਚ ਕਾਲੀ ਮਿਰਚ ਦਾ ਨਿਰਯਾਤ ਕਰ ਰਿਹਾ ਹੈ। ਕੋਂਡਾਗਾਂਵ ਦੇ ਰਹਿਣ ਵਾਲੇ ਰਾਜਾਰਾਮ ਤ੍ਰਿਪਾਠੀ ਸਫੈਦ ਮੂਸਲੀ ਅਤੇ ਜੈਵਿਕ ਖੇਤੀ ਲਈ ਵੀ ਜਾਣੇ ਜਾਂਦੇ ਹਨ। ਉਨ੍ਹਾਂ ਨੇ ਆਸਟ੍ਰੇਲੀਅਨ ਟੀਕ ਨਾਲ ਕਾਲੀ ਮਿਰਚ ਦੀ ਖੇਤੀ ਲਈ ਕੁਦਰਤੀ ਗ੍ਰੀਨ ਹਾਊਸ ਤਕਨੀਕ ਵੀ ਵਿਕਸਿਤ ਕੀਤੀ ਹੈ। ਖੇਤੀਬਾੜੀ ਮੰਤਰਾਲਾ ਅਤੇ ਭਾਰਤੀ ਖੇਤੀ ਅਤੇ ਖਾਧ ਪ੍ਰੀਸ਼ਦ ਵਲੋਂ ਉਹ ਤਿੰਨ ਵਾਰ ਦੇਸ਼ ਦੇ ਸਰਵਸ਼੍ਰੇਸ਼ਠ ਕਿਸਾਨ ਅਤੇ ਰਾਸ਼ਟਰੀ ਬਾਗਬਾਨੀ ਬੋਰਡ ਤੋਂ ਇਕ ਵਾਰ ਸਰਵਸ਼੍ਰੇਸ਼ਠ ਨਿਰਯਾਤਕ ਸਨਮਾਨ ਨਾਲ ਸਨਮਾਨਤ ਹੋ ਚੁੱਕੇ ਹਨ। 1996 'ਚ 5 ਏਕੜ ਤੋਂ ਸਬਜ਼ੀ ਦੀ ਖੇਤੀ ਸ਼ੁਰੂ ਕਰਨ ਤੋਂ ਬਾਅਦ ਮੂਸਲੀ ਅਤੇ ਅਸ਼ਵਗੰਧਾ ਦੀ ਖੇਤੀ ਕੀਤੀ। ਸ਼ੁਰੂਆਤੀ ਲਾਭ ਮਿਲਣ 'ਤੇ ਉਨ੍ਹਾਂ ਨੇ ਨੌਕਰੀ ਛੱਡ ਦਿੱਤੀ।


author

DIsha

Content Editor

Related News