ਮੱਧ ਪ੍ਰਦੇਸ਼ ''ਚ ਭੜਕਿਆ ਕਿਸਾਨ ਅੰਦੋਲਨ, ਪੁਲਸ ਫਾਈਰਿੰਗ ''ਚ ਪੰਜ ਦੀ ਮੌਤ

Tuesday, Jun 06, 2017 - 10:42 PM (IST)

ਮੰਦਸੌਰ— ਮੱਧ ਪ੍ਰਦੇਸ਼ ਦੇ ਮੰਦਸੌਰ 'ਚ ਚੱਲ ਰਹੇ ਕਿਸਾਨਾਂ ਦੇ ਪ੍ਰਦਰਸ਼ਨ ਨੇ ਹਿੰਸਕ ਰੂਪ ਧਾਰਨ ਕਰ ਲਿਆ ਹੈ। ਧਰਨੇ 'ਤੇ ਬੈਠੇ ਕਿਸਾਨਾਂ 'ਤੇ ਪੁਲਸ ਨੇ ਫਾਈਰਿੰਗ ਕੀਤੀ, ਜਿਸ 'ਚ ਪੰਜ ਕਿਸਾਨਾਂ ਦੀ ਮੌਤ ਹੋ ਗਈ ਤੇ ਚਾਰ ਹੋਰ ਜ਼ਖਮੀ ਹੋ ਗਏ। ਪ੍ਰਸ਼ਾਸਨ ਨੇ ਮੰਦਸੌਰ, ਰਤਲਾਮ ਤੇ ਉੱਜੈਨ 'ਚ ਇੰਟਰਨੈੱਟ ਸੇਵਾ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤੀ ਹੈ। ਰਾਸ਼ਟਰੀ ਕਿਸਾਨ ਮਜ਼ਦੂਰ ਸੰਘ ਨੇ ਅੰਦੋਲਨ ਹੋਰ ਵਧਾਉਣ ਦਾ ਚਿਤਾਵਨੀ ਦਿੱਤੀ ਹੈ। ਕਿਸਾਨ ਮਜ਼ਦੂਰ ਸੰਘ ਨੇ ਬੁੱਧਵਾਰ ਨੂੰ ਪ੍ਰਦੇਸ਼ ਵਿਅਪੀ ਬੰਦ ਦਾ ਐਲਾਨ ਕੀਤਾ ਹੈ। 
ਕਿਸਾਨਾਂ ਦੇ ਪ੍ਰਦਰਸ਼ਨ ਦੇ ਵਿਚਕਾਰ ਵੱਖ-ਵੱਖ ਇਲਾਕਿਆਂ 'ਚ ਝੜਪਾਂ ਦੀਆਂ ਖਬਰਾਂ ਮਿਲਿਆਂ ਹਨ। ਇਸ ਤੋਂ ਪਹਿਲਾਂ ਮੰਦਸੌਰ 'ਚ ਗੁੱਸਾਏ ਕਿਸਾਨਾਂ ਨੇ ਇਕ ਰੇਲਵੇ ਫਾਟਕ ਵੀ ਤੋੜ ਦਿੱਤਾ ਸੀ ਤੇ ਪੱਟੜੀਆਂ ਦੀ ਫਿਸ਼ ਪਲੇਟਾਂ ਕੱਢਣ ਦਾ ਵੀ ਕਿਸਾਨਾਂ 'ਤੇ ਦੋਸ਼ ਲੱਗਾ ਸੀ। ਮੱਧ ਪ੍ਰਦੇਸ਼ ਦੇ ਕਿਸਾਨਾਂ ਨੇ ਫਸਲ ਦੇ ਸਹੀ ਮੁੱਲ ਸਮੇਤ 20 ਸੂਤਰੀ ਮੰਗਾ ਨੂੰ ਲੈ ਕੇ ਇਕ ਜੂਨ ਤੋਂ ਲੈ ਕੇ 10 ਜੂਨ ਤੱਕ ਅੰਦੋਲਨ ਦਾ ਐਲਾਨ ਕੀਤਾ ਹੈ।


Related News