ਚੋਰੀ ਦੇ ਡਰ ਤੋਂ ਕਿਸਾਨ ਨੇ 51 ਲੱਖ ''ਚ ਵੇਚੀ ਵਰਲਡ ਰਿਕਾਰਡ ਬਣਾਉਣ ਵਾਲੀ ਮੱਝ

02/29/2020 8:44:48 PM

ਨਵੀਂ ਦਿੱਲੀ— ਦੁੱਧ ਦੇਣ 'ਚ ਵਰਲਡ ਰਿਕਾਰਡ ਬਣਾਉਣ ਵਾਲੀ ਮੱਝ ਸਰਸਵਤੀ ਨੂੰ 51 ਲੱਖ 'ਚ ਵੇਚ ਦਿੱਤਾ ਗਿਆ। ਪੇਸ਼ੇ ਤੋਂ ਕਿਸਾਨ ਸੁਖਬੀਰ ਦਾ ਕਹਿਣਾ ਹੈ ਕਿ ਇਸ ਮੱਝ ਨੂੰ ਇਸ ਲਈ ਵੇਚਿਆ ਕਿਉਂਕਿ ਉਸ ਨੂੰ ਇਸ ਮੱਝ ਦੇ ਚੋਰੀ ਹੋਣ ਦਾ ਡਰ ਸੀ, ਜਿਸ ਕਾਰਨ ਇਹ ਸਭ ਤੋਂ ਸਹੀ ਉਪਾਅ ਸੀ।
ਇਹ ਮੱਝ ਉਸ ਸਮੇਂ ਸੁਰਖੀਆਂ 'ਚ ਆਈ ਜਦੋਂ ਇਸ ਨੇ 33.131 ਕਿਲੋਗ੍ਰਾਮ ਦੁੱਧ ਦੇ ਕੇ ਵਰਲਡ ਰਿਕਾਰਡ ਬਣਾਇਆ ਸੀ। ਉਸ ਨੇ 32.050 ਕਿਲੋਗ੍ਰਾਮ ਦੁੱਧ ਦੇਣ ਵਾਲੀ ਪਾਕਿਸਤਾਨੀ ਮੱਝ ਨੂੰ ਹਰਾਇਆ ਸੀ। ਇਸ ਤੋਂ ਬਾਅਦ ਉਹ ਪਹਿਲੇ ਨੰਬਰ 'ਤੇ ਆ ਗਈ ਸੀ। ਇਹੀ ਨਹੀਂ ਜੇਤੂ ਮੱਝ ਦੇ ਮਾਲਕ ਸੁਖਬੀਰ ਨੂੰ ਦੋ ਲੱਖ ਦਾ ਇਨਾਮ ਵੀ ਦਿੱਤਾ ਗਿਆ ਸੀ।

ਜਾਣਕਾਰੀ ਮੁਤਾਬਕ ਲਗਭਗ ਚਾਰ ਸਾਲ ਪਹਿਲਾਂ ਸੁਖਬੀਰ ਨੇ ਸਰਸਵਤੀ ਨੂੰ ਬਖਾਲਾ ਦੇ ਖੋਖਾ ਪਿੰਡ ਦੇ ਰਹਿਣ ਵਾਲੇ ਕਿਸਾਨ ਨੇ ਖਰੀਦਆ ਸੀ, ਜਿਸ ਤੋਂ ਬਾਅਦ ਸਰਸਵਤੀ ਕਈ ਬੱਚਿਆਂ ਨੂੰ ਜਨਮ ਦੇ ਚੁੱਕੀ ਸੀ। ਕਿਸਾਨ ਸੁਖਬੀਰ ਸਰਸਵਤੀ ਦੇ ਦੁੱਧ ਅਤੇ ਸੀਮਨ ਨੂੰ ਵੇਚ ਕੇ ਮਹੀਨੇ 'ਚ ਇਕ ਲੱਖ ਤੋਂ ਵੱਧ ਕਮਾ ਲੈਂਦੇ ਸਨ।

ਸਰਸਵਤੀ ਵਰਲਡ ਰਿਕਾਰਡ ਤੋੜਨ ਵਾਲੀ ਮੱਝ ਹੈ। ਇਸ ਕਾਰਨ ਉਸ ਨੂੰ ਵੇਚਣ ਲਈ ਸਮਾਰੋਹ ਦਾ ਆਯੋਜਨ ਕਰ ਕੇ ਕਈ ਥਾਈਂ ਕਿਸਾਨਾਂ ਨੂੰ ਸੱਦਾ ਭੇਜਿਆ ਗਿਆ। ਸਮਾਰੋਹ 'ਚ ਰਾਜਸਥਾਨ, ਯੂ. ਪੀ., ਪੰਜਾਬ ਤੋਂ ਲਗਭਗ 700 ਕਿਸਾਨ ਸ਼ਾਮਲ ਹੋਏ। ਸਰਸਵਤੀ 'ਤੇ ਸਭ ਤੋਂ ਉੱਚੀ ਬੋਲੀ ਲਗਾਉਣ ਵਾਲੇ ਲੁਧਿਆਣਾ ਦੇ ਪਵਿੱਤਰ ਸਿੰਘ ਨੇ 51 ਲੱਖ ਰੁਪਏ 'ਚ ਖਰੀਦਿਆ।


KamalJeet Singh

Content Editor

Related News