ਇਤਿਹਾਸ ''ਚ ਯਾਦ ਰੱਖਿਆ ਜਾਵੇਗਾ ਕਿਸਾਨ ਅੰਦੋਲਨ: ਗਹਿਲੋਤ

Saturday, Dec 11, 2021 - 07:50 PM (IST)

ਇਤਿਹਾਸ ''ਚ ਯਾਦ ਰੱਖਿਆ ਜਾਵੇਗਾ ਕਿਸਾਨ ਅੰਦੋਲਨ: ਗਹਿਲੋਤ

ਜੈਪੁਰ - ਕੇਂਦਰੀ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨ ਅੰਦੋਲਨ ਦੇ ਸਫਲ ਹੋਣ 'ਤੇ ਕਿਸਾਨਾਂ ਨੂੰ ਵਧਾਈ ਦਿੰਦੇ ਹੋਏ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸ਼ਨੀਵਾਰ ਨੂੰ ਕਿਹਾ ਕਿ ਇਸ ਅੰਦੋਲਨ ਨੂੰ ਇਤਿਹਾਸ 'ਚ ਯਾਦ ਰੱਖਿਆ ਜਾਵੇਗਾ। ਗਹਿਲੋਤ ਨੇ ਕਿਹਾ, ''ਇਕ ਸਾਲ ਤੋਂ ਵੱਧ ਸਮੇਂ ਤੋਂ ਚੱਲਿਆ ਆ ਰਿਹਾ ਕਿਸਾਨ ਅੰਦੋਲਨ ਅੱਜ ਕਿਸਾਨਾਂ ਦੀ ਜਿੱਤ ਨਾਲ ਖਤਮ ਹੋ ਗਿਆ ਹੈ। ਕਿਸਾਨਾਂ ਨੇ ਗਾਂਧੀਵਾਦੀ ਢੰਗ ਨਾਲ ਅਹਿੰਸਕ ਅੰਦੋਲਨ ਵਿੱਚ ਸੰਜਮ ਦਾ ਬੇਮਿਸਾਲ ਪ੍ਰਦਰਸ਼ਨ ਕੀਤਾ ਹੈ। ਮੈਂ ਸਾਰੇ ਕਿਸਾਨਾਂ ਨੂੰ ਵਧਾਈ ਦਿੰਦਾ ਹਾਂ।'' 

ਗਹਿਲੋਤ ਦੇ ਅਨੁਸਾਰ ਕਾਂਗਰਸ ਪਾਰਟੀ ਹਮੇਸ਼ਾ ਕਿਸਾਨਾਂ ਦੇ ਨਾਲ ਖੜੀ ਰਹੀ। ਉਨ੍ਹਾਂ ਲਿਖਿਆ, ‘‘ਸਾਡੇ ਨੇਤਾ ਰਾਹੁਲ ਗਾਂਧੀ ਨੇ ਕਿਸਾਨਾਂ ਦੇ ਸਮਰਥਨ ਵਿੱਚ ਟਰੈਕਟਰ ਰੈਲੀ, ਕਿਸਾਨ ਸਭਾ, ਸੰਸਦ ਮਾਰਚ ਕੀਤੇ ਅਤੇ ਸੰਸਦ ਵਿੱਚ ਕਿਸਾਨਾਂ ਦੀ ਆਵਾਜ਼ ਬੁਲੰਦ ਕੀਤੀ। ਵਿਰੋਧੀ ਧਿਰ ਦੇ ਦਬਾਅ ਅਤੇ ਕਿਸਾਨਾਂ ਦੇ ਸੰਜਮ ਦੇ ਆਗੇ ਮੋਦੀ  ਸਰਕਾਰ ਝੁਕੀ। ਇਹ ਅੰਦੋਲਨ ਇਤਿਹਾਸ ਵਿੱਚ ਯਾਦ ਰੱਖਿਆ ਜਾਵੇਗਾ।

ਜ਼ਿਕਰਯੋਗ ਹੈ ਕਿ ਸੰਸਦ ਵਿੱਚ 29 ਨਵੰਬਰ ਨੂੰ ਖੇਤੀਬਾੜੀ ਕਾਨੂੰਨਾਂ ਨੂੰ ਮੁਅੱਤਲ ਕਰਨ ਅਤੇ ਬਾਅਦ ਵਿੱਚ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) 'ਤੇ ਕਾਨੂੰਨੀ ਗਾਰੰਟੀ ਲਈ ਇੱਕ ਕਮੇਟੀ ਗਠਿਤ ਕਰਨ ਸਮੇਤ ਵੱਖ-ਵੱਖ ਮੰਗਾਂ ਨੂੰ ਸਰਕਾਰ ਵੱਲੋਂ ਮੰਨ ਲਏ ਜਾਣ ਤੋਂ ਬਾਅਦ ਸੰਯੁਕਤ ਕਿਸਾਨ ਮੋਰਚਾ ਨੇ ਵੀਰਵਾਰ ਨੂੰ ਵਿਰੋਧ ਪ੍ਰਦਰਸ਼ਨ ਮੁਲਤਵੀ ਕਰਨ ਦਾ ਐਲਾਨ ਕੀਤਾ ਸੀ। ਕਿਸਾਨਾਂ ਦਾ ਅੰਦੋਲਨ ਇੱਕ ਸਾਲ ਤੋਂ ਵੀ ਜ਼ਿਆਦਾ ਸਮੇਂ ਤੱਕ ਚੱਲਿਆ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News