ਹੈਰਾਨੀਜਨਕ ! ਕਿਸਾਨ ਨੂੰ 512 ਕਿਲੋ ਗੰਢਿਆਂ ਦੇ ਮਿਲੇ ਸਿਰਫ਼ 2.49 ਰੁਪਏ

02/24/2023 7:43:59 PM

ਪੁਣੇ (ਭਾਸ਼ਾ) : ਮਹਾਰਾਸ਼ਟਰ ਦੇ ਸੋਲਾਪੁਰ ਦੇ ਇਕ ਕਿਸਾਨ ਨੂੰ ਜ਼ਿਲ੍ਹੇ ਦੇ ਇਕ ਵਪਾਰੀ ਨੂੰ ਵੇਚੇ ਗਏ 512 ਕਿਲੋਗ੍ਰਾਮ ਗੰਢਿਆਂ ਦੇ ਸਿਰਫ਼ 2.49 ਰੁਪਏ ਮਿਲੇ। ਸੋਲਾਪੁਰ ਦੀ ਬਰਸ਼ੀ ਤਹਿਸੀਲ ਨਿਵਾਸੀ ਕਿਸਾਨ ਰਾਜਿੰਦਰ ਚੌਹਾਨ ਨੇ ਕਿਹਾ ਕਿ ਪਿਛਲੇ ਹਫ਼ਤੇ ਉਨ੍ਹਾਂ ਦੇ ਗੰਢਿਆਂ ਦੀ ਸੋਲਾਪੁਰ ਬਾਜ਼ਾਰ ’ਚ ਇਕ ਰੁਪਏ ਪ੍ਰਤੀ ਕਿਲੋ ਦੀ ਕੀਮਤ ਮਿਲੀ।

ਇਹ ਵੀ ਪੜ੍ਹੋ :  ਮਸ਼ੂਕ ਦੇ ਫੜੇ ਜਾਣ ਦਾ ਦਰਦ ਤੇ ਬਦਲਾ ਲੈਣ ਦੀ ਟੀਸ ਬਣੀ ਗੈਂਗਸਟਰ ਤੇਜਾ ਦੀ ਮੌਤ ਦਾ ਕਾਰਨ

ਕਿਸਾਨ ਨੇ ਦੱਸਿਆ ਕਿ ਮੈਂ ਸੋਲਾਪੁਰ ਦੇ ਇਕ ਗੰਢਿਆਂ ਦੇ ਵਪਾਰੀ ਨੂੰ ਵਿਕਰੀ ਲਈ 5 ਕੁਇੰਟਲ ਤੋਂ ਵੱਧ ਦੇ ਗੰਢਿਆਂ ਦੇ 10 ਬੋਰੇ ਭੇਜੇ ਸਨ। ਹਾਲਾਂਕਿ ਮਾਲ ਚੜਾਉਣ-ਲਾਹੁਣ, ਟ੍ਰਾਂਸਪੋਰਟ, ਮਜ਼ਦੂਰੀ ਅਤੇ ਹੋਰ ਫ਼ੀਸਾਂ ਭਰਨ ਤੋਂ ਬਾਅਦ ਮੈਨੂੰ ਸਿਰਫ਼ ਉਸ ਦੇ 2.49 ਰੁਪਏ ਮਿਲੇ। ਚੌਹਾਨ ਨੇ ਕਿਹਾ ਕਿ ਵਪਾਰੀ ਨੇ ਮੈਨੂੰ 100 ਰੁਪਏ ਪ੍ਰਤੀ ਕੁਇੰਟਲ ਦੀ ਦਰ ਨਾਲ ਪੇਸ਼ਕਸ਼ ਕੀਤੀ।

ਇਹ ਵੀ ਪੜ੍ਹੋ : ਸਾਬਕਾ ਤੇ ਮੌਜੂਦਾ ਵਿਧਾਇਕਾਂ ਖ਼ਿਲਾਫ਼ ਮਾਮਲਿਆਂ ਦੀ ਜਾਂਚ ਨੂੰ ਲੈ ਕੇ ਹਾਈ ਕੋਰਟ ਸਖ਼ਤ, ਦਿੱਤੇ ਇਹ ਨਿਰਦੇਸ਼

ਕਿਸਾਨ ਨੇ ਕਿਹਾ ਕਿ ਇਹ ਮੇਰਾ ਅਤੇ ਸੂਬੇ ਦੇ ਹੋਰ ਗੰਢਿਆਂ ਦੇ ਉਤਪਾਦਕਾਂ ਦੀ ਬੇਇੱਜ਼ਤੀ ਹੈ। ਜੇ ਸਾਨੂੰ ਅਜਿਹਾ ਮੁੱਲ ਮਿਲੇਗਾ ਤਾਂ ਅਸੀਂ ਕਿਵੇਂ ਜਿਊਂਦੇ ਰਹਾਂਗੇ। ਉਨ੍ਹਾਂ ਕਿਹਾ ਕਿ ਗੰਢੇ ਉਗਾਉਣ ਵਾਲੇ ਕਿਸਾਨਾਂ ਨੂੰ ਫ਼ਸਲ ਦਾ ਚੰਗਾ ਮੁੱਲ ਮਿਲਣਾ ਚਾਹੀਦਾ ਅਤੇ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ਾ ਵੀ ਮਿਲੇ।

ਇਹ ਵੀ ਪੜ੍ਹੋ : ਪ੍ਰੀਪੇਡ ਬਿਜਲੀ ਮੀਟਰ ਯੋਜਨਾ ਨੇ ਵਧਾਈ ਲੋਕਾਂ ਦੀ ਚਿੰਤਾ; ਜਾਣੋ ਕਿਵੇਂ ਕਰਦੈ ਕੰਮ ਤੇ ਕੀ ਹਨ ਮੀਟਰ ਦੇ ਲਾਭ


Harnek Seechewal

Content Editor

Related News