ਇਕੋ ਝਟਕੇ ''ਚ ਅਰਬਪਤੀ ਬਣ ਗਿਆ ਕਿਸਾਨ ! ਖ਼ਾਤੇ ''ਚ ਆ ਗਏ 7,59,00,00,000 ਰੁਪਏ

Sunday, Jul 12, 2026 - 03:22 PM (IST)

ਇਕੋ ਝਟਕੇ ''ਚ ਅਰਬਪਤੀ ਬਣ ਗਿਆ ਕਿਸਾਨ ! ਖ਼ਾਤੇ ''ਚ ਆ ਗਏ 7,59,00,00,000 ਰੁਪਏ

ਬਲੀਆ- ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ ਦੇ ਇਕ ਕਿਸਾਨ ਦੇ ਬੈਂਕ ਖਾਤੇ 'ਚ 759 ਕਰੋੜ ਰੁਪਏ ਤੋਂ ਵੱਧ ਦੀ ਰਕਮ ਜਮ੍ਹਾ ਹੋਣ ਨਾਲ ਹੜਕੰਪ ਮਚ ਗਿਆ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਸ ਸੂਤਰਾਂ ਨੇ ਐਤਵਾਰ ਨੂੰ ਦੱਸਿਆ ਕਿ ਨਰਹੀ ਥਾਣਾ ਖੇਤਰ ਦੇ ਸਰਵਨਪੁਰ ਪਿੰਡ 'ਚ ਪ੍ਰੇਮਸ਼ਿਲਾ ਦੇਵੀ ਅਤੇ ਉਸ ਦੇ ਪਤੀ ਮੁਸਾਫਿਰ ਸਾਹਨੀ ਨੇ ਖੇਤਾਂ 'ਚ ਖਾਦ ਪਾਉਣ ਲਈ ਕੁਵੈਤ 'ਚ ਰਹਿ ਕੇ ਕਮਾਉਣ ਵਾਲੇ ਆਪਣੇ ਪੁੱਤ ਰਾਹੁਲ ਸਾਹਨੀ ਤੋਂ ਰੁਪਏ ਮੰਗਵਾਏ ਸਨ। ਉਨ੍ਹਾਂ ਦੱਸਿਆ ਕਿ ਰਾਹੁਲ ਨੇ ਉਨ੍ਹਾਂ ਨੂੰ ਖਾਤੇ 'ਚ ਪੈਸੇ ਭੇਜਣ ਦੀ ਗੱਲ ਕਹਿੰਦੇ ਹੋਏ ਬੈਂਕ ਤੋਂ ਕੱਢਵਾਉਣ ਲਈ ਕਿਹਾ ਸੀ। 

ਸੂਤਰਾਂ ਨੇ ਦੱਸਿਆ ਕਿ ਸ਼ਨੀਵਾਰ ਨੂੰ ਜੋੜਾ ਲਕਸ਼ਮਣਪੁਰ ਪਿੰਡ ਸਥਿਤ ਸੈਂਟਰਲ ਬੈਂਕ ਦੀ ਫਰੈਂਚਾਇਜ਼ੀ 'ਤੇ ਆਧਾਰ ਕਾਰਡ ਰਾਹੀਂ ਰੁਪਏ ਕੱਢਵਾਉਣ ਪਹੁੰਚਿਆ ਪਰ ਫਰੈਂਚਾਇਜ਼ਰੀ ਬੰਦ ਪਾਏ ਜਾਣ 'ਤੇ ਉਹ ਕੋਲ ਦੇ ਇਕ ਜਨਸੇਵਾ ਕੇਂਦਰ 'ਤੇ ਗਿਆ ਅਤੇ ਆਧਾਰ ਕਾਰਡ ਦੇ ਮਾਧਿਅਮ ਨਾਲ 10 ਹਜ਼ਾਰ ਰੁਪਏ ਕੱਢਵਾਏ ਤਾਂ ਇਸ ਦੌਰਾਨ ਜਨਸੇਵਾ ਕੇਂਦਰ ਸੰਚਾਲਕ ਨੇ ਗੌਰ ਕੀਤਾ ਤਾਂ ਉਸ ਦੇ ਬੈਂਕ ਖਾਤੇ 'ਚ 759 ਕਰੋੜ 69 ਲੱਖ 51 ਹਜ਼ਾਰ 951 ਰੁਪਏ ਦੇਖ ਕੇ ਹੈਰਾਨ ਰਹਿ ਗਿਆ। 

ਸੂਤਰਾਂ ਅਨੁਸਾਰ ਜਨਸੇਵਾ ਕੇਂਦਰ ਸੰਚਾਲਕ ਨੇ ਜੋੜੇ ਨੂੰ ਖਾਤੇ 'ਚ ਦਿੱਸ ਰਹੇ ਅਰਬਾਂ ਰੁਪਏ ਦੇ ਬੈਲੈਂਸ ਬਾਰੇ ਜਾਣਕਾਰੀ ਦਿੱਤੀ ਤਾਂ ਉਹ ਵੀ ਘਬਰਾ ਗਏ, ਜਿਸ ਤੋਂ ਬਾਅਦ ਉਨ੍ਹਾਂ ਨੇ ਮਾਮਲੇ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਖਾਤਾ ਸੈਂਟਰਲ ਬੈਂਕ ਦੀ ਚਿਤਬੜਾਗਾਂਵ ਬਰਾਂਚ 'ਚ ਹੈ। ਸੂਤਰਾਂ ਨੇ ਦੱਸਿਆ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News