''''ਮੇਰੇ ਖੇਤ ''ਚੋਂ ਨਿਕਲ ਰਿਹੈ ਹਾਈਵੇਅ, ਹੁਣ ਨਹੀਂ ਕਰਨੀ ਤੁਹਾਡੀ ਨੌਕਰੀ...!''''

Thursday, Jun 12, 2025 - 11:07 AM (IST)

''''ਮੇਰੇ ਖੇਤ ''ਚੋਂ ਨਿਕਲ ਰਿਹੈ ਹਾਈਵੇਅ, ਹੁਣ ਨਹੀਂ ਕਰਨੀ ਤੁਹਾਡੀ ਨੌਕਰੀ...!''''

ਨੈਸ਼ਨਲ ਡੈਸਕ- ਸੋਸ਼ਲ ਮੀਡੀਆ 'ਤੇ ਇੰਨੀਂ ਦਿਨੀਂ ਇਕ ਲੈਟਰ ਵਾਇਰਲ ਹੋ ਰਿਹਾ ਹੈ, ਜਿਸ ਨੂੰ ਪੜ੍ਹ ਕੇ ਤੁਹਾਡਾ ਵੀ ਹਾਸਾ ਨਿਕਲ ਜਾਵੇਗਾ। ਇਸ ਲੈਟਰ 'ਚ ਇਕ ਸ਼ਖ਼ਸ ਨੇ ਨੌਕਰੀ ਛੱਡਣ ਦੀ ਵਜ੍ਹਾ ਕੁਝ ਇਸ ਤਰ੍ਹਾਂ ਦੱਸੀ ਕਿ ਐੱਚਆਰ ਅਤੇ ਬੌਸ ਦੋਵੇਂ ਹੈਰਾਨ ਰਹਿ ਗਏ। ਉਸ ਨੇ ਲਿਖਿਆ ਕਿ ਉਸ ਦੇ ਖੇਤ ਦੀ ਜ਼ਮੀਨ 'ਚੋਂ ਹਾਈਵੇਅ ਨਿਕਲ ਗਿਆ ਹੈ, ਹੁਣ ਉਹ ਖ਼ੁਦ ਦਾ ਬਿਜ਼ਨੈੱਸ ਕਰੇਗਾ। 

PunjabKesari

ਇਸ ਲੈਟਰ 'ਚ ਕਰਮਚਾਰੀ ਨੇ ਆਪਣੇ ਬੌਸ ਨੂੰ ਸੰਬੋਧਨ ਕਰਦੇ ਹੋਏ ਲਿਖਿਆ,''ਹੁਣ ਉਸ ਦੀ ਕਿਸਮਤ ਪਲਟ ਗਈ ਹੈ। ਖੇਤ ਦੀ ਜ਼ਮੀਨ ਹੁਣ ਸ਼ਹਿਰ ਨਾਲ ਜੁੜ ਚੁੱਕੀ ਹੈ ਅਤੇ ਉੱਥੇ ਹਾਈਵੇਅ ਬਣ ਰਿਹਾ ਹੈ। ਇਸ ਲਈ ਉਹ ਹੁਣ ਖ਼ੁਦ ਦਾ ਕੰਮ ਸ਼ੁਰੂ ਕਰੇਗਾ। ਉਸ ਨੇ ਇਹ ਵੀ ਜੋੜਿਆ ਕਿ ਹੁਣ ਉਹ 'ਮਿੱਟੀ ਤੋਂ ਸੋਨਾ ਬਣਾਏਗਾ'', ਇਸ ਲਈ ਕਿਸੇ ਦੀ ਨੌਕਰੀ ਕਰਨ ਦੀ ਲੋੜ ਨਹੀਂ।'' ਵਾਇਰਲ ਪੋਸਟ 'ਤੇ ਹਜ਼ਾਰਾਂ ਲੋਕ ਲਾਈਕ ਕਰ ਚੁੱਕੇ ਹਨ ਅਤੇ ਤਰ੍ਹਾਂ-ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ। ਹਾਲਾਂਕਿ ਇਸ ਲੈਟਰ ਦੀ ਸੱਚਾਈ ਨੂੰ ਲੈ ਕੇ ਅਜੇ ਤੱਕ ਕੋਈ ਪੁਸ਼ਟੀ ਨਹੀਂ ਹੋਈ ਹੈ ਪਰ ਸੋਸ਼ਲ ਮੀਡੀਆ 'ਤੇ ਲੋਕ ਮੰਨ ਰਹੇ ਹਨ ਕਿ ਇਹ ਮਨੋਰੰਜਨ ਲਈ ਲਿਖਿਆ ਗਿਆ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News