ਨੇਪਾਲ 'ਚ ਨਹੀਂ ਰੁਕ ਰਿਹਾ ਮੌਤਾਂ ਦਾ ਸਿਲਸਿਲਾ ! ਹੁਣ ਤੱਕ 1,344 ਲੋਕਾਂ ਦੀ ਗਈ ਜਾਨ, ਹਜ਼ਾਰਾਂ ਹਾਲੇ ਵੀ ਲਾਪਤਾ
Saturday, Sep 05, 2026 - 12:15 PM (IST)
ਇੰਟਰਨੈਸ਼ਨਲ ਡੈਸਕ- ਨੇਪਾਲ 'ਚ 26 ਅਗਸਤ ਨੂੰ ਆਏ ਭਿਆਨਕ ਹੜ੍ਹਾਂ ਅਤੇ ਲੈਂਡਸਲਾਈਡ ਤੋਂ ਬਾਅਦ ਰੈਸਕਿਊ ਆਪਰੇਸ਼ਨ ਲਗਾਤਾਰ ਜਾਰੀ ਹਨ। ਨੇਪਾਲ ਪੁਲਸ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਇਸ ਕੁਦਰਤੀ ਆਫ਼ਤ 'ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 1,344 ਤੱਕ ਪਹੁੰਚ ਗਈ ਹੈ, ਜਦਕਿ 4,000 ਤੋਂ ਵੱਧ ਹਾਲੇ ਵੀ ਲਾਪਤਾ ਦੱਸੇ ਜਾ ਰਹੇ ਹਨ।
ਇਸੇ ਦੌਰਾਨ ਹੜ੍ਹ ਪ੍ਰਭਾਵਿਤ 'ਬਿਦੁਰ' ਖੇਤਰ 'ਚ ਪੀਣ ਵਾਲੇ ਪਾਣੀ ਦੇ 15 ਵਿੱਚੋਂ 5 ਸਰੋਤਾਂ 'ਚ E. coli ਬੈਕਟੀਰੀਆ ਦੀ ਪੁਸ਼ਟੀ ਹੋਈ ਹੈ। ਸਿਹਤ ਵਿਭਾਗ ਵੱਲੋਂ 1 ਲੱਖ ਪ੍ਰਭਾਵਿਤ ਲੋਕਾਂ ਨੂੰ ਹੈਜ਼ਾ ਅਤੇ 75,000 ਤੋਂ ਵੱਧ ਬੱਚਿਆਂ ਨੂੰ ਖਸਰੇ ਦੇ ਟੀਕੇ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ।
Nepal flash floods: Death toll rises to 1344, says Nepal Police
— ANI Digital (@ani_digital) September 5, 2026
Read @ANI Story | https://t.co/P4CXTNycWs#Nepal #Flood #Deathtoll pic.twitter.com/nAzZM3VGK0
ਨੇਪਾਲ ਦੇ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ ਨੇ ਰਸੂਵਾ ਅਤੇ ਨੁਵਾਕੋਟ ਲਈ 1-1 ਕਰੋੜ ਨੇਪਾਲੀ ਰੁਪਏ, ਧਾਦਿੰਗ ਲਈ 50 ਲੱਖ ਰੁਪਏ ਅਤੇ 15 ਸਥਾਨਕ ਨਗਰ ਨਿਗਮਾਂ ਲਈ 13.5 ਕਰੋੜ ਨੇਪਾਲੀ ਰੁਪਏ ਦੀ ਤੁਰੰਤ ਸਹਾਇਤਾ ਰਾਸ਼ੀ ਜਾਰੀ ਕੀਤੀ ਹੈ।
ਭਾਰਤੀ ਰਾਜਦੂਤ ਨਵੀਨ ਸ਼੍ਰੀਵਾਸਤਵ ਅਨੁਸਾਰ, ਭਾਰਤ ਨੇ ਹੁਣ ਤੱਕ 5 ਹਵਾਈ ਜਹਾਜ਼ਾਂ ਰਾਹੀਂ ਜ਼ਰੂਰੀ ਰਾਹਤ ਸਮੱਗਰੀ ਨੇਪਾਲ ਭੇਜੀ ਹੈ। ਭਾਰਤ ਦੀਆਂ ਵਿਸ਼ੇਸ਼ ਟਨਲ ਰੈਸਕਿਊ ਟੀਮਾਂ ਅਤੇ 19 ਮੈਂਬਰੀ ਫੋਰੈਂਸਿਕ ਟੀਮ ਨੇਪਾਲੀ ਫੌਜ ਨਾਲ ਮਿਲ ਕੇ ਸਰਚ ਅਭਿਆਨ ਚਲਾ ਰਹੀ ਹੈ। ਅਮਰੀਕੀ ਸੰਸਦ ਮੈਂਬਰਾਂ ਦੇ ਇੱਕ ਗਰੁੱਪ ਨੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੂੰ ਅਪੀਲ ਕੀਤੀ ਹੈ ਕਿ ਨੇਪਾਲ ਵਿੱਚ ਅਮਰੀਕੀ ਆਫ਼ਤ ਸਹਾਇਤਾ ਟੀਮ ਭੇਜੀ ਜਾਵੇ ਅਤੇ ਦੇਸ਼ ਦੇ ਮੁੜ ਨਿਰਮਾਣ ਲਈ ਮਦਦ ਦਿੱਤੀ ਜਾਵੇ।
ਇਹ ਵੀ ਪੜ੍ਹੋ- ਵੀਆਚਾ ਆਰਮੀ ਬੇਸ 'ਚ ਹੋ ਗਿਆ ਜ਼ਬਰਦਸਤ ਧਮਾਕਾ ! ਘੱਟੋ-ਘੱਟ 10 ਲੋਕਾਂ ਦੀ ਮੌਤ, 60 ਹੋਰ ਜ਼ਖ਼ਮੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
