ਅਮਰੀਕੀ ਫਲਾਈਟ ’ਚ ਯਾਤਰੀ ਨੂੰ ਟੇਪ ਨਾਲ ਬੰਨ੍ਹਿਆ, ਜਹਾਜ਼ ਦੀ ਕਰਨੀ ਪਈ ਐਮਰਜੈਂਸੀ ਲੈਂਡਿੰਗ
Tuesday, Sep 08, 2026 - 02:24 AM (IST)
ਵਾਸ਼ਿੰਗਟਨ (ਇੰਟ.) : ਅਮਰੀਕਾ ਵਿਚ ਅਮਰੀਕਨ ਏਅਰਲਾਈਨਜ਼ ਦੀ ਇਕ ਫਲਾਈਟ ’ਚ 67 ਸਾਲ ਦੇ ਯਾਤਰੀ ਨੇ ਅਚਾਨਕ ਹੰਗਾਮਾ ਸ਼ੁਰੂ ਕਰ ਦਿੱਤਾ। ਉਸ ਨੇ ਪਹਿਲਾਂ ਅਸ਼ਵੇਤ ਫਲਾਈਟ ਅਟੈਂਡੈਂਟ ਦੇ ਖਿਲਾਫ ਅਪਮਾਨਜਨਕ ਟਿੱਪਣੀਆਂ ਕੀਤੀਆਂ। ਇਸ ਤੋਂ ਬਾਅਦ ਸਮਲਿੰਗੀ ਲੋਕਾਂ ਨੂੰ ਗਾਲ੍ਹਾਂ ਕੱਢਣ ਲੱਗਾ। ਕੋਲ ਬੈਠੇ ਯਾਤਰੀ ਨੇ ਹੰਗਾਮੇ ਦਾ ਵਿਰੋਧ ਕੀਤਾ ਤਾਂ ਉਸ ਨੇ ਹਮਲਾ ਕਰ ਦਿੱਤਾ। ਇਸ ਦੌਰਾਨ ਬਚਾਅ ਕਰਨ ਆਈ ਇਕ ਔਰਤ ਨੂੰ ਵੀ ਧੱਕਾ ਦਿੱਤਾ। ਹਾਲਾਤ ਵਿਗੜਨ ’ਤੇ ਤਿੰਨ ਯਾਤਰੀਆਂ ਨੇ ਉਸ ਨੂੰ ਕਾਬੂ ਕਰ ਕੇ ਡਕਟ ਟੇਪ ਅਤੇ ਜ਼ਿਪ ਟਾਈ ਨਾਲ ਸੀਟ ’ਤੇ ਬੰਨ੍ਹ ਦਿੱਤਾ।
ਇਹ ਵੀ ਪੜ੍ਹੋ : ‘ਅਮਰੀਕਾ 'ਚ ਬਣਾਓ, ਤਾਂ ਹੀ ਇੱਥੇ ਜਹਾਜ਼ ਵੇਚ ਸਕੋਗੇ’: ਟਰੰਪ ਦਾ ਕੈਨੇਡੀਅਨ ਕੰਪਨੀ ਬੰਬਾਰਡੀਅਰ ਨੂੰ ਅਲਟੀਮੇਟਮ
ਘਟਨਾ ਕਾਰਨ ਫਲਾਈਟ ਨੂੰ ਬਾਲਟੀਮੋਰ ਡਾਇਵਰਟ ਕਰਨਾ ਪਿਆ। ਇਹ ਘਟਨਾ 3 ਸਤੰਬਰ ਦੀ ਰਾਤ ਅਮਰੀਕਨ ਏਅਰਲਾਈਨਜ਼ ਦੀ ਫਲਾਈਟ 618 ਵਿਚ ਹੋਈ। ਜਹਾਜ਼ ਟੈਕਸਾਸ ਦੇ ਡਲਾਸ-ਫੋਰਟ ਵਰਥ ਤੋਂ ਨਿਊ ਜਰਸੀ ਦੇ ਨੇਵਾਰਕ ਜਾ ਰਿਹਾ ਸੀ। ਯਾਤਰੀ ਦੀ ਪਛਾਣ 67 ਸਾਲ ਦੇ ਆਰਥਰ ਲੁੰਡੀਨ ਵਜੋਂ ਹੋਈ ਹੈ। ਉਹ ਐਰੀਜ਼ੋਨਾ ਦਾ ਰਹਿਣ ਵਾਲਾ ਹੈ। ਉਸ ਦੇ ਖਿਲਾਫ ਸੈਕੰਡ-ਡਿਗਰੀ ਅਸਾਲਟ ਅਤੇ ਡਿਸਆਰਡਰਲੀ ਕੰਡਕਟ ਦੇ ਦੋਸ਼ ਲਾਏ ਗਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
