ਹਰਿਆਣਾ 'ਚ ਜੋੜੇ ਦਾ ਕਤਲ ਕੇਸ: ਖ਼ੌਫਨਾਕ ਸਨ ਉਹ 41 ਮਿੰਟ, ਕਾਤਲਾਂ ਨਾਲ ਜੂਝਦੇ ਰਹੇ ਪਤੀ-ਪਤਨੀ
Thursday, Aug 13, 2020 - 11:54 AM (IST)
ਫਰੀਦਾਬਾਦ— ਹਰਿਆਣਾ ਦੇ ਫਰੀਦਾਬਾਦ 'ਚ ਅਣਪਛਾਤੇ ਹਮਲਾਵਰਾਂ ਨੇ ਪਤੀ-ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਹਮਲਾਵਰਾਂ ਨੂੰ ਇਸ ਘਟਨਾ ਨੂੰ ਮੰਗਲਵਾਰ ਦੁਪਹਿਰ ਨੂੰ ਅੰਜ਼ਾਮ ਦਿੱਤਾ ਗਿਆ। ਕਤਲ ਦੀ ਇਹ ਵਾਰਦਾਤ ਫਰੀਦਾਬਾਦ 'ਚ ਤਿਗਾਂਵ ਵਿਧਾਨ ਸਭਾ ਖੇਤਰ ਦੇ ਜਸਾਨਾ ਪਿੰਡ ਵਿਚ ਵਾਪਰੀ। ਪੁਲਸ ਨੇ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਫੁਟੇਜ ਖੰਗਾਲੀ ਤਾਂ ਉਸ 'ਚ 4 ਸ਼ੱਕੀ ਨਜ਼ਰ ਆਏ। ਪੁਲਸ ਦਾ ਮੰਨਣਾ ਹੈ ਕਿ ਇਨ੍ਹਾਂ ਨੇ ਹੀ ਘਟਨਾ ਨੂੰ ਅੰਜ਼ਾਮ ਦਿੱਤਾ ਹੈ। ਪੁਲਸ ਦਾ ਕਹਿਣਾ ਹੈ ਕਿ ਦੋਸ਼ੀਆਂ ਨੇ ਪਹਿਲਾਂ ਪਤੀ-ਪਤਨੀ ਦੇ ਹੱਥ-ਪੈਰ ਬੰਨ੍ਹੇ ਅਤੇ ਇਸ ਤੋਂ ਬਾਅਦ ਪਤੀ ਦੇ ਸਿਰ 'ਚ ਗੋਲੀ ਮਾਰੀ। ਜਦਕਿ ਪਤਨੀ ਦੇ ਸਿਰ ਨੂੰ ਕੰਧ 'ਚ ਮਾਰਿਆ ਅਤੇ ਉਸ ਦੀ ਗਰਦਨ ਵੱਖ ਹੋਈ ਮਿਲੀ।
ਜੋੜੇ ਦਾ 7 ਸਾਲ ਪਹਿਲਾਂ ਹੋਇਆ ਸੀ ਵਿਆਹ—
ਪੁਲਸ ਨੂੰ ਮਿਲੀ ਜਾਣਕਾਰੀ ਮੁਤਾਬਕ ਫਰੀਦਾਬਾਦ ਦੇ ਜਸਾਨਾ ਪਿੰਡ ਵਿਚ ਰਹਿਣ ਵਾਲੇ ਰਾਮਬੀਰ ਪਿੰਡ 'ਚ ਹੀ ਦੁੱਧ ਦੀ ਡੇਰੀ ਚਲਾਉਂਦੇ ਹਨ। ਉਨ੍ਹਾਂ ਨੇ ਆਪਣੀ ਧੀ ਮੋਨਿਕਾ ਦਾ ਵਿਆਹ 2013 'ਚ ਸੈਕਟਰ-21 ਸਥਿਤ ਫਤਿਹਪੁਰ ਚੰਦੀਲਾ ਪਿੰਡ ਵਾਸੀ ਸੁਖਬੀਰ ਨਾਲ ਕੀਤਾ ਸੀ। ਵਿਆਹ ਦੇ 7 ਸਾਲ ਬੀਤਣ ਮਗਰੋਂ ਵੀ ਅਜੇ ਤੱਕ ਦੋਹਾਂ ਦੇ ਕੋਈ ਔਲਾਦ ਨਹੀਂ ਸੀ। ਮੋਨਿਕਾ ਪਿਛਲੇ 2 ਸਾਲਾਂ ਤੋਂ ਆਪਣੇ ਪੇਕੇ ਘਰ ਨੇੜੇ ਹੀ ਵੱਖਰਾ ਮਕਾਨ ਬਣਾ ਕੇ ਆਪਣੇ ਪਤੀ ਸੁਖਬੀਰ ਨਾਲ ਰਹਿ ਰਹੀ ਸੀ। ਉੱਥੇ ਹੀ ਪਤੀ ਸੁਖਬੀਰ ਨੇ ਆਪਣੇ ਦੋ ਭਰਾਵਾਂ ਨਾਲ ਬੜਖਲ ਨੇੜੇ ਸੰਜੇ ਕਾਲੋਨੀ ਵਿਚ ਵਰਕਸ਼ਾਪ ਲਾਈ ਹੋਈ ਸੀ। ਸੁਖਬੀਰ ਰੋਜ਼ਾਨਾ ਆਪਣੇ ਘਰ ਤੋਂ ਵਰਕਸ਼ਾਪ 'ਤੇ ਹੀ ਆਉਂਦਾ-ਜਾਂਦਾ ਸੀ ਪਰ ਮੰਗਲਵਾਰ ਨੂੰ ਉਹ ਵਰਕਸ਼ਾਪ 'ਤੇ ਨਹੀਂ ਗਿਆ ਸੀ।
41 ਮਿੰਟ ਤੱਕ ਘਰ 'ਚ ਰਹੇ ਕਾਤਲ—
ਪੁਲਸ ਨੂੰ ਕੋਲ ਹੀ ਇਕ ਮਕਾਨ ਦੀ ਸੀ. ਸੀ. ਟੀ. ਵੀ. ਫੁਟੇਜ ਮਿਲੀ ਹੈ। ਜਿਸ 'ਚ ਪਤਾ ਲੱਗਾ ਹੈ ਕਿ ਮੰਗਲਵਾਰ ਦੁਪਹਿਰ 1 ਵਜ ਕੇ 37 ਮਿੰਟ 'ਤੇ 4 ਨੌਜਵਾਨ ਦੋ ਬਾਈਕ ਤੋਂ ਆਏ। ਉਨ੍ਹਾਂ ਨੇ ਦੋਹਾਂ ਬਾਈਕ ਨੂੰ ਮਕਾਨ ਤੋਂ ਦੂਰ ਖੜ੍ਹਾ ਕਰ ਦਿੱਤਾ। ਮੋਨਿਕਾ ਅਤੇ ਸੁਖਬੀਰ ਦਾ ਕਤਲ ਕਰਨ ਮਗਰੋਂ ਦੋਸ਼ੀ ਹਮਲਾਵਰ 2 ਵਜ ਕੇ 18 ਮਿੰਟ 'ਤੇ ਵਾਪਸ ਜਾਂਦੇ ਨਜ਼ਰ ਆਏ। ਦੋ ਨੌਜਵਾਨ ਘਰ ਤੋਂ ਨਿਕਲੇ, ਜਿਨ੍ਹਾਂ ਨੇ ਬਾਈਕ ਸਟਾਰਟ ਕੀਤੀ ਅਤੇ ਮਕਾਨ ਕੋਲ ਆ ਕੇ ਖੜ੍ਹੇ ਹੋ ਗਏ। ਕੁਝ ਦੇਰ ਬਾਅਦ ਮਕਾਨ ਵਿਚੋਂ ਦੌੜਦੇ ਹੋਏ ਆਏ ਅਤੇ ਬਾਈਕ 'ਤੇ ਬੈਠ ਗਏ, ਜਿਸ ਤੋਂ ਬਾਅਦ ਕਾਤਲ ਫਰਾਰ ਹੋ ਗਏ। ਪੁਲਸ ਦਾ ਕਹਿਣਾ ਹੈ ਕਿ ਦੋਸ਼ੀਆਂ ਦੀ ਪਛਾਅ ਕੀਤੀ ਜਾ ਰਹੀ ਹੈ।
ਦੋਵੇਂ ਪਤੀ-ਪਤਨੀ ਹਮਲਾਵਰਾਂ ਨਾਲ ਜੂਝਦੇ ਰਹੇ—
ਘਰ ਦੇ ਹਾਲਾਤ ਅਤੇ ਮੋਨਿਕਾ ਦੀ ਲਾਸ਼ ਨੂੰ ਵੇਖ ਕੇ ਪੁਲਸ ਨੂੰ ਸ਼ੱਕ ਹੈ ਕਿ ਬਚਾਅ ਲਈ ਮੋਨਿਕਾ ਨੇ ਕਾਤਲਾਂ ਦਾ ਵਿਰੋਧ ਕੀਤਾ ਸੀ। ਇਸੇ ਵਜ੍ਹਾ ਤੋਂ ਘਰ 'ਚ ਸਾਮਾਨ ਵੀ ਫੈਲਿਆ ਹੋਇਆ ਹੈ। ਦੋਵੇਂ ਪਤੀ-ਪਤਨੀ ਹਮਲਾਵਰਾਂ ਨਾਲ ਜੂਝਦੇ ਰਹੇ। ਕਾਤਲਾਂ ਨੇ ਪਤੀ ਸੁਖਬੀਰ ਦੇ ਪਹਿਲਾਂ ਹੱਥ-ਪੈਰ ਬੰਨ੍ਹੇ ਹੋਣਗੇ, ਉਸ ਤੋਂ ਬਾਅਦ ਮੋਨਿਕਾ ਨੂੰ ਬੰਨ੍ਹਿਆ। ਮੋਨਿਕਾ ਦਾ ਕਤਲ ਸਿਰ 'ਚ ਸੱਟ ਲੱਗਣ ਨਾਲ ਹੋਇਆ। ਪੁਲਸ ਦਾ ਮੰਨਣਾ ਹੈ ਕਿ ਕਾਤਲਾਂ ਨੇ ਮੋਨਿਕਾ ਦਾ ਸਿਰ ਕੰਧ 'ਚ ਮਾਰਿਆ ਹੋਵੇਗਾ ਅਤੇ ਫਿਰ ਉਸ ਦੀ ਗਰਦਨ ਮਰੋੜੀ ਹੋਵੇਗੀ। ਇਸ ਤੋਂ ਬਾਅਦ ਸੁਖਬੀਰ ਦੇ ਸਿਰ 'ਚ ਗੋਲੀ ਮਾਰੀ ਗਈ।
ਪਿਸਟਲ ਨਾਲ ਮਾਰੀ ਗੋਲੀ ਪਰ ਕਿਸੇ ਨੇ ਨਹੀਂ ਸੁਣੀ ਆਵਾਜ਼—
ਪੁਲਸ ਮੁਤਾਬਕ ਸੁਖਬੀਰ ਦੇ ਸਿਰ 'ਚ ਪਿਸਟਲ ਨਾਲ ਗੋਲੀ ਮਾਰੀ ਗਈ ਹੈ। ਉਨ੍ਹਾਂ ਦੇ ਘਰ 'ਚ 9 ਐੱਮ. ਐੱਮ. ਗੋਲੀ ਦਾ ਖੋਲ ਮਿਲਿਆ ਹੈ। ਪੁਲਸ ਨੇ ਜਿਸ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕੀਤੀ ਹੈ। ਸੁਖਬੀਰ ਜਿਸ ਥਾਂ 'ਤੇ ਮਕਾਨ ਬਣਾ ਕੇ ਰਹਿੰਦਾ ਸੀ, ਉੱਥੇ ਆਲੇ-ਦੁਆਲੇ ਅਤੇ ਪਿੱਛੇ ਦੇ ਏਰੀਆ ਵਿਚ ਸਾਰੇ ਪਲਾਂਟ ਖਾਲੀ ਹਨ, ਜਦਕਿ ਸਾਹਮਣੇ ਗੁਆਂਢ 'ਚ ਰਹਿਣ ਵਾਲੇ ਮਕਾਨ ਮਾਲਕ ਘਟਨਾ ਦੇ ਸਮੇਂ ਘਰ 'ਚ ਨਹੀਂ ਸਨ। ਕਿਸੇ ਨੇ ਗੋਲੀ ਚੱਲਣ ਦੀ ਆਵਾਜ਼ ਨਹੀਂ ਸੁਣੀ।
ਇਹ ਵੀ ਪੜ੍ਹੋ: ਹਰਿਆਣਾ 'ਚ ਵੱਡੀ ਵਾਰਦਾਤ: ਜੋੜੇ ਦੇ ਹੱਥ-ਪੈਰ ਬੰਨ੍ਹ ਕੇ ਗੋਲੀਆਂ ਮਾਰ ਕੀਤਾ ਕਤਲ