ਪ੍ਰੋਗਰਾਮ ''ਚ ਬੱਚਿਆਂ ਦੇ ਰੋਣ ਤੋਂ ਘਬਰਾਏ ਮਾਪਿਆਂ ਨੂੰ ਵਿੱਤ ਮੰਤਰੀ ਨੇ ਇੰਝ ਦਿੱਤਾ ਹੌਸਲਾ

11/8/2019 6:32:43 PM

ਫਰੀਦਾਬਾਦ—ਕੁਝ ਲੋਕਾਂ ਨੂੰ ਬੱਚਿਆਂ ਦਾ ਰੋਣਾ ਬਿਲਕੁਲ ਪਸੰਦ ਨਹੀਂ ਹੁੰਦਾ ਹੈ ਅਤੇ ਉਹ ਉਨ੍ਹਾਂ ਦੀ ਆਵਾਜ਼ ਸੁਣ ਕੇ ਨਿਰਾਸ਼ ਹੋ ਜਾਂਦੇ ਹਨ ਪਰ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਇੰਝ ਨਹੀਂ ਕੀਤਾ ਹੈ, ਸਗੋਂ ਉਨ੍ਹਾਂ ਨੇ ਕਿਹਾ ਕਿ ਇਹ ਸਭ ਬਿਲਕੁਲ ਵੀ ਪਰੇਸ਼ਾਨ ਨਹੀਂ ਕਰਦਾ ਹੈ। ਦੱਸ ਦੇਈਏ ਕਿ ਅੱਜ ਵਿੱਤ ਮੰਤਰੀ ਫਰੀਦਾਬਾਦ 'ਚ ਭਾਰਤੀ ਮਾਲੀਆ ਸੇਵਾ (ਆਈ. ਆਰ. ਐੱਸ) ਦੇ 69ਵੇਂ ਬੈਚ ਦੀ ਪਾਸਿੰਗ ਆਊਟ ਪਰੇਡ ਪ੍ਰੋਗਰਾਮ 'ਚ ਮੁੱਖ ਮਹਿਮਾਨ ਵਜੋਂ ਪਹੁੰਚੀ। ਪ੍ਰੋਗਰਾਮ ਸ਼ੁਰੂ ਹੋਣ ਦੇ ਨਾਲ ਹੀ ਦਰਸ਼ਕ ਗੈਲਰੀ 'ਚ ਮੌਜੂਦ ਕੁਝ ਬੱਚੇ ਰੋਣ ਲੱਗ ਪਏ ਜਦਕਿ ਕੁਝ ਇੱਕ-ਦੂਜੇ ਨਾਲ ਗੱਲਾਂ ਕਰਨ ਜੁੱਟ ਗਏ। ਬੱਚਿਆਂ ਨੂੰ ਸ਼ਾਂਤ ਕਰਵਾਉਣ ਲਈ ਇੱਕ ਪਾਸੇ ਤਾਂ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਕਾਫੀ ਕੋਸ਼ਿਸ਼ ਕੀਤੀ ਪਰ ਦੂਜੇ ਪਾਸੇ ਆਯੋਜਕਾਂ ਵੀ ਬੱਚਿਆਂ ਨੂੰ ਚੁੱਪ ਕਰਵਾਉਣ 'ਚ ਨਾਕਾਮ ਹੁੰਦੇ ਦਿਸੇ। ਪਰ ਜਿਵੇਂ ਹੀ ਵਿੱਤ ਮੰਤਰੀ ਨਿਰਮਲਾ ਨੇ ਮੰਚ ਸੰਭਾਲਿਆਂ ਤਾਂ ਉਨ੍ਹਾਂ ਨੇ ਪਰੇਸ਼ਾਨ ਮਾਤਾ-ਪਿਤਾ ਨੂੰ ਕਿਹਾ ਕਿ ਬੱਚਿਆਂ ਨੂੰ ਇਸ ਤਰ੍ਹਾਂ ਦੇ ਪ੍ਰੋਗਰਾਮ 'ਚ ਲਿਆਉਣਾ 'ਸਹੀ ਕਦਮ' ਹੈ।

ਉਨ੍ਹਾਂ ਨੇ ਕਿਹਾ, ''ਇੱਥੇ ਜੋ ਵੀ ਕੁਝ ਹੋਵੇਗਾ ਉਹ ਕਿਸੇ ਨਾ ਕਿਸੇ ਸਮੇਂ ਉਨ੍ਹਾਂ ਦੇ ਦਿਮਾਗ 'ਚ ਰਹੇਗਾ ਅਤੇ ਇਹ ਅਗਲੀ ਪੀੜ੍ਹੀ ਲਈ ਪ੍ਰੇਰਣਾ ਦੇ ਰੂਪ 'ਚ ਕੰਮ ਕਰੇਗਾ। ਇਸ ਲਈ ਮੈਂ ਨਹੀਂ ਚਾਹੁੰਦੀ ਕਿ ਜੇਕਰ ਕੋਈ ਬੱਚਾ ਰੌਲਾ ਪਾ ਰਿਹਾ ਹੈ ਤਾਂ ਉਸ ਦੇ ਮਾਤਾ-ਪਿਤਾ ਆਪਣੇ ਆਪ ਨੂੰ ਦੋਸ਼ੀ ਸਮਝਣ। ਮੈਂ ਸਿਰਫ ਉਸ ਦਿਨ ਦਾ ਇੰਤਜ਼ਾਰ ਕਰਾਂਗੀ ਜਦੋਂ ਇਹ ਬੱਚੇ ਪਾਸ ਆਊਟ ਪਰੇਡ 'ਚ ਸ਼ਾਮਲ ਹੋਣਗੇ। ਵਿੱਤ ਮੰਤਰੀ ਦੀ ਇਹ ਗੱਲ ਸੁਣ ਕੇ ਦਰਸ਼ਕਾਂ ਨੇ ਖੂਬ ਤਾੜੀਆਂ ਮਾਰੀਆਂ।  ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਆਪਣੇ ਆਪ 'ਚ ਪ੍ਰੇਰਣਾ ਹੈ ਕਿ ਕੋਈ ਵੀ ਬੱਚਾ ਚਾਹੇ ਉਹ ਕਿੰਨਾ ਵੀ ਵੱਡਾ ਕਿਉ ਨਾ ਹੋ ਜਾਵੇ ਪਰ ਅਜਿਹੇ ਪ੍ਰੋਗਰਾਮ ਤੋਂ ਉਸ ਨੂੰ ਦੂਰ ਨਹੀਂ ਰੱਖਿਆ ਜਾਣਾ ਚਾਹੀਦਾ। ਇਸ ਤੋਂ ਇਲਾਵਾ ਉਨ੍ਹਾਂ ਨੇ ਬੱਚਿਆਂ ਦੀਆਂ ਰੋਣ ਦੀਆਂ ਆਵਾਜ਼ਾਂ ਤੋਂ ਬਿਨਾਂ ਪਰੇਸ਼ਾਨ ਹੋਏ ਆਪਣਾ ਪੂਰਾ ਭਾਸ਼ਣ ਦਿੱਤਾ।


Iqbalkaur

Edited By Iqbalkaur