ਅੱਜ ਤੋਂ ਫਰੀਦਾਬਾਦ-ਦਿੱਲੀ ਬਾਰਡਰ ਸੀਲ, 12 ਵਜੇ ਤੋਂ ਬਾਅਦ ਡਾਕਟਰ-ਪੁਲਸ ਦੀ ਵੀ ਨਹੀਂ ਹੋਵੇਗੀ ਐਂਟਰੀ

04/29/2020 11:18:11 AM

ਨਵੀਂ ਦਿੱਲੀ-ਲਾਕਡਾਊਨ 'ਚ ਹਰਿਆਣਾ ਤੋਂ ਕੰਮਕਾਜ ਦੇ ਸਿਲਸਿਲੇ 'ਚ ਦਿੱਲੀ ਆਉਣ ਵਾਲਿਆਂ ਦੀਆਂ ਮੁਸ਼ਕਿਲਾਂ ਹੋਰ ਵੱਧ ਗਈਆਂ ਹਨ। ਹਰਿਆਣਾ ਪੁਲਸ ਨੇ ਦਿੱਲੀ ਬਾਰਡਰ 'ਤੇ ਸਖਤੀ ਹੋਰ ਵਧਾ ਦਿੱਤੀ ਹੈ। ਅਜਿਹਾ ਇਸ ਲਈ ਕਿਉਂਕਿ ਹਰਿਆਣਾ ਸਰਕਾਰ ਨੂੰ ਲੱਗਦਾ ਹੈ ਕਿ ਦਿੱਲੀ ਆਉਣ ਜਾਣ ਵਾਲਿਆਂ ਤੋਂ ਉਨ੍ਹਾਂ ਨੂੰ ਕੋਰੋਨਾ ਇਨਫੈਕਸ਼ਨ ਦਾ ਖਤਰਾ ਹੈ। ਦਿੱਲੀ ਦੇ ਨਾਲ ਲੱਗਦੇ ਫਰੀਦਾਬਾਦ ਦੇ ਸਾਰੇ ਬਾਰਡਰ ਅੱਜ ਤੋਂ ਸੀਲ ਕਰ ਦਿੱਤੇ ਜਾਣਗੇ ਅਤੇ ਦੁਪਹਿਰ 12 ਵਜੇ ਤੱਕ ਹੀ ਐਂਟਰੀ ਕੀਤੀ ਜਾ ਸਕਦੀ ਹੈ। ਅੱਜ ਦੁਪਹਿਰ 12 ਵਜੇ ਤੋਂ ਬਾਅਦ ਦਿੱਲੀ 'ਚ ਕੰਮ ਕਰਨ ਵਾਲੇ ਡਾਕਟਰ, ਬੈਂਕ ਕਰਮਚਾਰੀ ਅਤੇ ਪੁਲਸ ਵਾਲੇ ਵੀ ਫਰੀਦਾਬਾਦ 'ਚ ਐਂਟਰ ਨਹੀਂ ਹੋ ਸਕਣਗੇ ਅਤੇ ਸਿਰਫ ਕੇਂਦਰ ਸਰਕਾਰ ਦੇ ਜਾਰੀ ਪਾਸ ਰਾਹੀਂ ਹੀ ਸੀਲ ਬਾਰਡਰ 'ਚ ਐਂਟਰੀ ਮਿਲੇਗੀ। ਦੱਸ ਦੇਈਏ ਕਿ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਹੈ ਕਿ ਦਿੱਲੀ ਦੇ ਕਾਰਨ ਸਾਡੇ ਸੂਬੇ 'ਚ ਕੋਰੋਨਾਵਾਇਰਸ ਦੀ ਇਨਫੈਕਸ਼ਨ ਵੱਧ ਰਹੀ ਹੈ, ਜਿਸ ਕਾਰਨ ਇਹ ਫੈਸਲਾ ਲਿਆ ਗਿਆ ਹੈ।

ਇਸ ਦੌਰਾਨ ਦਿੱਲੀ ਨਾਲ ਜੁੜੇ ਹਰਿਆਣਾ ਦੇ ਸਾਰੇ ਬਾਰਡਰਾਂ 'ਤੇ ਪੁੱਛਗਿੱਛ ਦੀ ਸਖਤਾਈ ਹੋ ਗਈ ਹੈ। ਗੁਰੂਗ੍ਰਾਮ ਅਤੇ ਫਰੀਦਾਬਾਦ ਤੋਂ ਕੰਮ ਦੇ ਸਿਲਸਿਲੇ 'ਚ ਦਿੱਲੀ ਆਉਣ ਵਾਲਿਆਂ ਦੇ ਪਾਸ ਚੈੱਕ ਕੀਤੇ ਜਾ ਰਹੇ ਹਨ ਹਾਲਾਂਕਿ ਲਾਕਡਾਊਨ ਦੇ ਕਾਰਨ ਪਹਿਲਾਂ ਹੀ ਲੋਕਾਂ ਦੀ ਆਵਾਜਾਈ ਸੀਮਿਤ ਹੈ ਪਰ ਹਰਿਆਣਾ ਪੁਲਸ ਹੁਣ ਜਰੂਰੀ ਸੇਵਾਵਾਂ ਨਾਲ ਜੁੜੇ ਲੋਕਾਂ ਨਾਲ ਦਿੱਲੀ ਆਵਾਜਾਈ 'ਤੇ ਸਖਤ ਹੋ ਗਈ ਹੈ। ਦੱਸਿਆ ਜਾਂਦਾ ਹੈ ਕਿ ਇਸ ਤੋਂ ਪਹਿਲਾ ਦਿੱਲੀ ਦੇ ਨੇੜਲੇ ਨੋਇਡਾ ਅਤੇ ਗਾਜੀਆਬਾਦ ਦੀਆਂ ਸਰਹੱਦਾਂ ਵੀ ਸੀਲ ਕੀਤੀਆਂ ਜਾ ਚੁੱਕੀਆਂ ਹਨ।


Iqbalkaur

Content Editor

Related News