ਮਸ਼ਹੂਰ ਲੋਕ ਗਾਇਕਾ ਪਤੀ ਸਣੇ ਗ੍ਰਿਫਤਾਰ; Youtube ''ਤੇ ਕਰ ਬੈਠੇ ਸੀ ਇਹ ਵੀਡੀਓ ਅਪਲੋਡ
Wednesday, Sep 24, 2025 - 02:54 PM (IST)

ਮਿਰਜ਼ਾਪੁਰ (ਏਜੰਸੀ)- ਲੋਕ ਗਾਇਕਾ ਸਰੋਜ ਸਰਗਮ ਨੂੰ ਉਸਦੇ ਪਤੀ ਰਾਮ ਮਿਲਨ ਬਿੰਦ ਦੇ ਨਾਲ ਗ੍ਰਿਫ਼ਤਾਰ ਕੀਤਾ ਗਿਆ। ਉਹਨਾਂ ਉੱਤੇ ਆਪਣੇ ਯੂਟਿਊਬ ਚੈਨਲ 'ਤੇ ਮਾਤਾ ਦੁਰਗਾ ਦੇ ਖਿਲਾਫ ਅਸ਼ਲੀਲ ਗੀਤ ਅਪਲੋਡ ਕਰਨ ਦਾ ਦੋਸ਼ ਹੈ। ਯੂ.ਪੀ. ਦੇ ਮਿਰਜ਼ਾਪੁਰ ਜ਼ਿਲ੍ਹੇ ਦੇ ਗੜ੍ਹਵਾ ਪਿੰਡ ਦੀ ਰਹਿਣ ਵਾਲੀ ਸਰਗਮ ਨੇ ਇਸ ਗੀਤ ਦੀ ਵੀਡੀਓ 19 ਸਤੰਬਰ ਨੂੰ ਅਪਲੋਡ ਕੀਤੀ ਸੀ, ਜਿਸਨੇ ਹਿੰਦੂ ਸਮਾਜ ਵਿੱਚ ਗੁੱਸਾ ਪੈਦਾ ਕੀਤਾ।
ਇਹ ਵੀ ਪੜ੍ਹੋ: ਜ਼ਖਮੀ ਹਾਲਤ 'ਚ ਰੈਪਰ ਬਾਦਸ਼ਾਹ ਨੇ ਸਾਂਝੀਆਂ ਕੀਤੀ ਤਸਵੀਰਾਂ, ਵੇਖ Fans ਹੋਏ ਪਰੇਸ਼ਾਨ
ਪੁਲਸ ਕਾਰਵਾਈ ਅਤੇ ਮੁਕੱਦਮਾ
ਮਾਦਿਹਾਂ ਪੁਲਸ ਥਾਣੇ ਦੇ ਸਬ-ਇੰਸਪੈਕਟਰ ਸੰਤੋਸ਼ ਕੁਮਾਰ ਰਾਈ ਨੇ ਸ਼ਿਕਾਇਤ ਦਰਜ ਕਰਕੇ ਮੁਕੱਦਮਾ ਰਜਿਸਟਰ ਕੀਤਾ। ਸੀਨੀਅਰ ਸੁਪਰੀਟੈਂਡੈਂਟ ਆਫ ਪੁਲਸ ਸੋਮੇਨ ਬਰਮਾ ਨੇ ਕਿਹਾ ਕਿ ਵਾਇਰਲ ਵੀਡੀਓ ਦੀ ਜਾਂਚ ਲਈ ਸਰਵੀਲੈਂਸ ਅਤੇ ਸਾਇਬਰ ਟੀਮ ਨੂੰ ਸ਼ਾਮਲ ਕੀਤਾ ਗਿਆ। ਜਾਂਚ ਦੌਰਾਨ ਸਬੂਤ ਮਿਲਣ 'ਤੇ ਸਰਗਮ ਅਤੇ ਉਸਦੇ ਪਤੀ ਦੋਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਇਹ ਵੀ ਪੜ੍ਹੋ: ਆਨਲਾਈਨ ਸੱਟੇਬਾਜ਼ੀ ਐਪ ਮਾਮਲਾ: ED ਦੇ ਸਾਹਮਣੇ ਪੇਸ਼ ਹੋਏ ਅਦਾਕਾਰ ਸੋਨੂੰ ਸੂਦ
ਪਤੀ ਦੀ ਭੂਮਿਕਾ
ਪੁਲਸ ਨੇ ਦੱਸਿਆ ਕਿ ਰਾਮ ਮਿਲਨ ਬਿੰਦ ਨੇ ਵੀਡੀਓ ਨੂੰ ਪ੍ਰੋਡਿਊਸ ਅਤੇ ਡਾਇਰੈਕਟ ਕੀਤਾ। ਇਸ ਵੀਡੀਓ ਦੀ ਧਾਰਮਿਕ ਆਗੂਆਂ ਵਲੋਂ ਵੀ ਨਿੰਦਾ ਕੀਤੀ ਗੀ। ਜੁਨਾ ਅਖਾੜਾ ਦੇ ਸੰਤ ਅਤੇ ਬਦਰੀਨਾਥ ਮੰਦਰ ਦੇ ਮਹੰਤ ਯੋਗਾਨੰਦ ਗੀਰੀ ਨੇ ਗਾਇਕਾ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ ਸੀ ਅਤੇ ਚੇਤਾਵਨੀ ਦਿੱਤੀ ਕਿ ਕਾਰਵਾਈ ਨਾ ਹੋਣ 'ਤੇ ਸੰਤ ਸੜਕਾਂ 'ਤੇ ਨਿਕਲ ਜਾਣਗੇ।
ਇਹ ਵੀ ਪੜ੍ਹੋ: ਕਰਨ ਔਜਲਾ ਨੂੰ ਲੈ ਕੇ ਬੋਲੇ ਮਨਕੀਰਤ ਔਲਖ, ਆਖੀ ਵੱਡੀ ਗੱਲ
ਯੂਟਿਊਬ ਚੈਨਲ ਅਤੇ ਪ੍ਰਸ਼ੰਸਕ
ਸਰਗਮ ਦੇ ਯੂਟਿਊਬ ਚੈਨਲ 'ਤੇ ਲਗਭਗ 60,000 ਸਬਸਕ੍ਰਾਈਬਰ ਹਨ ਅਤੇ 35-40 ਵੀਡੀਓਜ਼ ਅਪਲੋਡ ਕੀਤੀਆਂ ਗਈਆਂ ਹਨ। ਇਸ ਵਿਡੀਓ ਨੇ ਧਾਰਮਿਕ ਆਗੂਆਂ ਅਤੇ ਸਮਾਜ ਵਿਚ ਵੱਡਾ ਵਿਵਾਦ ਖੜਾ ਕਰ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8