ਇਕ ਹੀ ਪਰਿਵਾਰ ਦੇ ਤਿੰਨ ਲੋਕਾਂ ਦੀਆਂ ਲਾਸ਼ਾਂ ਮਿਲੀਆਂ, ਗੋਲੀ ਮਾਰ ਕੀਤਾ ਗਿਆ ਹੈ ਕਤਲ

Thursday, Nov 26, 2020 - 12:44 PM (IST)

ਇਕ ਹੀ ਪਰਿਵਾਰ ਦੇ ਤਿੰਨ ਲੋਕਾਂ ਦੀਆਂ ਲਾਸ਼ਾਂ ਮਿਲੀਆਂ, ਗੋਲੀ ਮਾਰ ਕੀਤਾ ਗਿਆ ਹੈ ਕਤਲ

ਰਤਲਾਮ- ਮੱਧ ਪ੍ਰਦੇਸ਼ ਦੇ ਰਤਲਾਮ 'ਚ ਇਕ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਅਣਪਛਾਤੇ ਵਿਅਕਤੀ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਘਟਨਾ 'ਚ ਪਤੀ-ਪਤਨੀ ਅਤੇ ਉਨ੍ਹਾਂ ਦੀ 21 ਸਾਲਾ ਧੀ ਦੀ ਮੌਤ ਹੋ ਗਈ। ਪੁਲਸ ਸੂਤਰਾਂ ਨੇ ਦੱਸਿਆ ਕਿ ਬੁੱਧਵਾਰ ਰਾਤ ਇਸ ਘਟਨਾ ਤੋਂ ਬਾਅਦ ਪੁਲਸ ਸੁਪਰਡੈਂਟ ਗੌਰਵ ਤਿਵਾੜੀ ਅਤੇ ਹੋਰ ਪੁਲਸ ਅਧਿਕਾਰੀ ਮੌਕੇ 'ਤੇ ਪਹੁੰਚੇ। ਸੂਤਰਾਂ ਅਨੁਸਾਰ ਵਿਨੋਬਾ ਨਗਰ ਇਲਾਕੇ ਦੇ ਰਾਜੀਵ ਨਗਰ ਸਥਿਤ ਮਕਾਨ 'ਚ ਰਹਿਣ ਵਾਲੇ 50 ਸਾਲਾ ਗੋਵਿੰਦ ਰਾਮ, ਉਨ੍ਹਾਂ ਦੀ ਪਤਨੀ ਸ਼ਾਰਦਾ ਅਤੇ ਉਨ੍ਹਾਂ ਦੀ ਧੀ ਦਿਵਿਆ ਦੀ ਅਣਪਛਾਤੇ ਹਮਲਾਵਾਰਂ ਨੇ ਬੀਤੀ ਰਾਤ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।

ਇਹ ਵੀ ਪੜ੍ਹੋ : ਮਾਪੇ ਕਰ ਰਹੇ ਸਨ ਜਨਮ ਦਿਨ ਦੀਆਂ ਤਿਆਰੀਆਂ, ਖੇਡ-ਖੇਡ 'ਚ 12 ਸਾਲਾ ਬੱਚੇ ਨੇ ਲਗਾ ਲਿਆ ਫਾਹਾ

ਘਟਨਾ ਦੀ ਜਾਣਕਾਰੀ ਪਹਿਲਾਂ ਗੁਆਂਢੀਆਂ ਨੂੰ ਮਿਲੀ
ਮ੍ਰਿਤਕ ਗੋਵਿੰਦਰਾਮ ਸੋਲੰਕੀ ਸਟੇਸ਼ਨ ਰੋਡ ਖੇਤਰ 'ਚ ਹੇਅਰ ਸੈਲੂਨ ਚਲਾਉਂਦਾ ਸੀ, ਜਦੋਂ ਕਿ ਉਸ ਦੀ ਧੀ ਦਿਵਿਆ ਨਰਸਿੰਗ ਦੀ ਪੜ੍ਹਾਈ ਕਰ ਰਹੀ ਸੀ। ਘਟਨਾ ਦੀ ਜਾਣਕਾਰੀ ਸਵੇਰੇ ਸਭ ਤੋਂ ਪਹਿਲਾਂ ਗੁਆਂਢੀਆਂ ਨੂੰ ਮਿਲੀ। ਗੋਵਿੰਦਰਾਮ ਆਪਣੇ ਤਿੰਨ ਮੰਜ਼ਲਾਂ ਮਕਾਨ ਦੀ ਦੂਜੀ ਮੰਜ਼ਲ 'ਤੇ ਪਰਿਵਾਰ ਸਮੇਤ ਰਹਿੰਦਾ ਸੀ, ਜਦੋਂ ਕਿ ਮਕਾਨ 'ਚ 4-5 ਕਿਰਾਏਦਾਰ ਵੀ ਰਹਿੰਦੇ ਹਨ। ਸ਼ੱਕ ਹੋਣ 'ਤੇ ਸਵੇਰੇ ਗੋਵਿੰਦਰਾਮ ਦੇ ਘਰ ਦਾ ਦਰਵਾਜ਼ਾ ਨਹੀਂ ਖੁੱਲ੍ਹਿਆ, ਉਦੋਂ ਪੁਲਸ ਸਰਗਰਮ ਹੋਈ ਅਤੇ ਘਰੋਂ ਤਿੰਨ ਲਾਸ਼ਾਂ ਮਿਲੀਆਂ। ਪੁਲਸ ਇਸ ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ 'ਚ ਜੁਟੀ ਹੈ।

ਇਹ ਵੀ ਪੜ੍ਹੋ : 14 ਅਕਤੂਬਰ ਤੋਂ ਲਾਪਤਾ ਸਨ 3 ਨੌਜਵਾਨ, 42 ਦਿਨਾਂ ਬਾਅਦ ਸਿਰ ਕੱਟੀਆਂ ਲਾਸ਼ਾਂ ਬਰਾਮਦ


author

DIsha

Content Editor

Related News