ਹੀਰਾ ਬਾ ਦੇ ਦਿਹਾਂਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਕਿਹਾ- PM ਮੋਦੀ ਆਪਣੇ ਤੈਅ ਪ੍ਰੋਗਰਾਮ ਰੱਖਣ ਜਾਰੀ
Friday, Dec 30, 2022 - 10:37 AM (IST)
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਰਿਵਾਰਕ ਮੈਂਬਰਾਂ ਨੇ ਮਾਂ ਹੀਰਾਬੇਨ ਲਈ ਦੁਆਵਾਂ ਲਈ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਲੋਕਾਂ ਨੂੰ ਆਪਣੇ ਤੈਅ ਪ੍ਰੋਗਰਾਮ ਜਾਰੀ ਰੱਖਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਇਹੀ ਸਹੀ ਮਾਇਨੇ 'ਚ ਹੀਰਾ ਬਾ ਨੂੰ ਸ਼ਰਧਾਂਜਲੀ ਹੋਵੇਗੀ। ਪਰਿਵਾਰਕ ਸੂਤਰਾਂ ਨੇ ਕਿਹਾ,''ਅਸੀਂ ਇਸ ਕਠਿਨ ਸਮੇਂ ਦੁਆਵਾਂ ਲਈ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਸਾਰਿਆਂ ਨੂੰ ਬੇਨਤੀ ਹੈ ਕਿ ਮਰਹੂਮ ਆਤਮਾ ਨੂੰ ਯਾਦ ਕਰਦੇ ਹੋਏ ਆਪਣੇ ਤੈਅ ਪ੍ਰੋਗਰਾਮਾਂ ਅਤੇ ਵਚਨਬੱਧਤਾਵਾਂ ਨੂੰ ਜਾਰੀ ਰੱਖਣ। ਇਹੀ ਸਹੀ ਮਾਇਨੇ 'ਚ ਹੀਰਾ ਬਾ ਨੂੰ ਸ਼ਰਧਾਂਜਲੀ ਹੋਵੇਗੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਪੱਛਮੀ ਬੰਗਾਲ 'ਚ 7800 ਕਰੋੜ ਰੁਪਏ ਤੋਂ ਜ਼ਿਆਦਾ ਦੇ ਵਿਕਾਸ ਪ੍ਰਾਜੈਕਟਾਂ ਦੇ ਉਦਘਾਟਨ ਨਾਲ ਸੰਬੰਧਤ ਸਾਬਕਾ ਤੈਅ ਪ੍ਰੋਗਰਾਮ 'ਚ ਵੀਡੀਓ ਕਾਨਫਰੰਸ ਦੇ ਮਾਧਿਅਮ ਨਾਲ ਹਿੱਸਾ ਲੈਣਗੇ। ਮੋਦੀ ਆਪਣੀ ਮਾਂ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੇ ਅੰਤਿਮ ਸੰਸਕਾਰ ਲਈ ਅਹਿਮਦਾਬਾਦ 'ਚ ਹਨ। ਉਨ੍ਹਾਂ ਦੀ ਮਾਂ ਦਾ ਅਹਿਮਦਾਬਾਦ ਦੇ ਇਕ ਹਸਪਤਾਲ 'ਚ ਸ਼ੁੱਕਰਵਾਰ ਤੜਕੇ ਦਿਹਾਂਤ ਹੋ ਗਿਆ। ਉਹ 99 ਸਾਲ ਦੀ ਸੀ।