ਫਰਜ਼ੀ ਅਧਿਕਾਰੀ ਬਣ ਕੇ 3 ਕਰੋੜ ਦੀ ਕੀਤੀ ਠੱਗੀ, ਗ੍ਰਿਫਤਾਰ

10/18/2017 5:59:53 PM

ਗੁੜਗਾਓ— ਸਟੀਲ ਅਥਾਰਿਟੀ ਆਫ ਇੰਡੀਆ ਲਿਮਿਟਡ ਕੰਪਨੀ ਦਾ ਫਰਜ਼ੀ ਅਧਿਕਾਰੀ ਬਣ ਕੇ ਇਕ ਕੰਪਨੀ ਤੋਂ 3 ਕਰੋੜ ਦੀ ਠੱਗੀ ਕਰਨ ਵਾਲਾ ਪੁਲਸ ਦੇ ਹੱਥੇ ਚੜ੍ਹ ਗਿਆ ਹੈ। ਇਸ ਤੋਂ ਪਹਿਲੇ ਵੀ ਦੋਸ਼ੀ ਦੋ ਵਾਰ ਠੱਗੀ ਦੀ ਵਾਰਦਾਤ ਨੂੰ ਅੰਜਾਮ ਦੇ ਚੁੱਕਿਆ ਹੈ। ਪੁਲਸ ਮੁਤਾਬਕ ਦੋਸ਼ੀ ਦੇ ਕੋਲੋਂ 2.5 ਕਰੋੜ ਰੁਪਏ, ਸੇਲ ਕੰਪਨੀ ਦੇ ਫਰਜ਼ੀ ਲੈਟਰ, ਲੈਪਟਾਪ, ਡਾਟਾ ਕਾਰਡ, ਬੋਲੈਰੋ ਕਾਰ ਸਮੇਤ ਹੋਰ ਸਮਾਨ ਨੂੰ ਬਰਾਮਦ ਕੀਤਾ ਹੈ। ਪੁਲਸ ਮੁਤਾਬਕ ਦੋਸ਼ੀ ਆਪਣਾ ਨਾਮ ਬਦਲ ਕੇ ਠੱਗੀ ਦੀ ਵਾਰਦਾਤ ਨੂੰ ਅੰਜਾਮ ਦਿੰਦਾ ਸੀ।
ਦੋਸ਼ੀ ਦੀ ਪਛਾਣ ਪੱਛਮੀ ਬੰਗਾਲ ਦੇ ਦੁਰਗਾਪੁਰ ਵਾਸੀ ਸ਼ਾਮ ਮੈਤਰਾ ਦੇ ਰੂਪ 'ਚ ਕੀਤੀ ਗਈ ਹੈ। ਇਸੀ ਸਾਲ 10 ਅਕਤੂਬਰ ਨੂੰ ਇਕ ਕੰਪਨੀ ਦੇ ਏ.ਟੀ.ਐਮ ਵੈਂਚਰ ਜੇਮ.ਏ.ਡੀ ਮੇਗੋਪਾਲਿਸ ਨੇ ਇਕ ਸ਼ਿਕਾਇਤ ਭੋਲਾਨਾਥ ਖਿਲਾਫ ਗੁੜਗਾਓ ਪੁਲਸ ਨੂੰ ਦਿੱਤੀ ਸੀ। ਪੀੜਿਤ ਨੇ ਆਪਣੀ ਸ਼ਿਕਾਇਤ 'ਚ ਕਿਹਾ ਸੀ ਕਿ ਵਿਅਕਤੀ ਜੋ ਖੁਦ ਨੂੰ ਸੇਲ ਦਾ ਅਧਿਕਾਰੀ ਦੱਸ ਰਿਹਾ ਸੀ, ਉਸ ਦੇ ਨਾਲ ਕੰਪਨੀ ਨੇ 2700 ਟਨ ਬਿਲੇਟਸ ਦੀ ਡੀਲ ਹੋਈ ਸੀ ਅਤੇ ਮਾਲ ਦੀ ਡਿਲੀਵਰੀ ਨੇਪਾਲ 'ਚ ਦੇਣੀ ਸੀ। ਸ਼ਿਕਾਇਤ 'ਚ ਦੱਸਿਆ ਸੀ ਕਿ ਦੋਸ਼ੀ ਭੋਲਾਨਾਥ ਜੋ ਬਦਲਿਆ ਹੋਇਆ ਨਾਮ ਸੀ, ਉਸ ਨੇ 3 ਕਰੋੜ ਦੀ ਠੱਗੀ ਕਰ ਲਈ ਹੈ। ਸ਼ਿਕਾਇਤ ਸਾਈਬਰ ਸੇਲ ਕੋਲ ਪੁੱਜੀ। ਸਾਈਬਰ ਸੇਲ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਦਰ ਥਾਣੇ 'ਚ ਦੋਸ਼ੀ ਖਿਲਾਫ ਕੇਸ ਦਰਜ ਕਰਕੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ। ਸਾਈਬਰ ਕ੍ਰਾਈਮ ਸੇਲ ਦੀ ਟੀਮ ਨੇ ਤਕਨੀਕੀ ਸਹਾਇਤਾ ਤੋਂ 11 ਅਕਤੂਬਰ ਨੂੰ ਪੱਛਮੀ ਬੰਗਾਲ ਤੋਂ ਮਾਮਲੇ ਦੇ ਦੋਸ਼ੀ ਭੋਲਾਨਾਥ ਬਿਸਵਾਸ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਸੀ। 
ਦੋਸ਼ੀ ਨੂੰ ਪੁਲਸ ਨੇ ਕੋਰਟ 'ਚ ਪੇਸ਼ ਕਰਕੇ 5 ਦਿਨ ਦੀ ਰਿਮਾਂਡ 'ਤੇ ਲਿਆ ਸੀ। ਰਿਮਾਂਡੇ ਦੌਰਾਨ ਪੁਲਸ ਨੇ ਦੋਸ਼ੀ ਕੋਲੋਂ 2.5 ਕਰੋੜ ਰੁਪਏ ਸਮੇਤ ਸੇਲ ਦੇ ਫਰਜ਼ੀ ਲੈਟਰ ਅਤੇ ਹੋਰ ਸਮਾਨ ਬਰਾਮਦ ਕੀਤਾ। ਬਰਾਮਦ ਬੋਲੈਰੋ ਕਾਰ ਨੂੰ ਉਸ ਨੇ ਠੱਗੀ ਦੇ 4 ਲੱਖ ਰੁਪਏ 'ਚ ਖਰੀਦਿਆ ਸੀ। ਪੁਲਸ ਬੁਲਾਰੇ ਨੇ ਦੱਸਿਆ ਕਿ ਦੋਸ਼ੀ ਕੰਪਿਊਟਰ ਐਪਲੀਕੇਸ਼ਨ 'ਚ ਪੋਸਟ ਗ੍ਰੈਜੂਏਟ ਹੈ। ਬੁੱਧਵਾਰ ਨੂੰ ਉਸ ਨੂੰ ਕੋਰਟ 'ਚ ਪੇਸ਼ ਕੀਤਾ ਗਿਆਠ ਜਿੱਥੋਂ ਤੋਂ ਉਸ ਨੂੰ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ।


Related News