ਏਅਰ ਇੰਡੀਆ ਦੇ 1 ਅਕਤੂਬਰ ਤੋਂ ਬੰਦ ਹੋਣ ਦੀ ਝੂਠੀ ਖ਼ਬਰ ਹੋਈ ਵਾਇਰਲ

Monday, Aug 27, 2018 - 05:30 PM (IST)

ਏਅਰ ਇੰਡੀਆ ਦੇ 1 ਅਕਤੂਬਰ ਤੋਂ ਬੰਦ ਹੋਣ ਦੀ ਝੂਠੀ ਖ਼ਬਰ ਹੋਈ ਵਾਇਰਲ

ਨਵੀਂ ਦਿੱਲੀ — 1 ਅਕਤੂਬਰ ਤੋਂ ਏਅਰ ਇੰਡੀਆ ਦੇ ਬੰਦ ਹੋਣ ਦੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਖਬਰ ਏਅਰ ਇੰਡੀਆ ਨੇ ਅਫਵਾ ਦੱਸਿਆ ਹੈ। ਜ਼ਿਕਰਯੋਗ ਹੈ ਕਿ ਏਅਰ ਇੰਡੀਆ ਨੇ ਇਸ ਖਬਰ ਨੂੰ ਫਰਜ਼ੀ(ਝੂਠੀ) ਕਰਾਰ ਦਿੱਤਾ ਹੈ। ਏਅਰ ਇੰਡੀਆ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਸਾਫ ਤੌਰ 'ਤੇ ਐਲਾਨ ਕੀਤਾ ਹੈ ਕਿ ਏਅਰ ਇੰਡੀਆ ਦੀ ਇਸ ਝੂਠੀ ਖਬਰ ਨੂੰ ਨਜ਼ਰਅੰਦਾਜ਼ ਕਰਦੇ ਹੋਏ ਅੱਗੇ ਨਾ ਫੈਲਾਇਆ ਜਾਵੇ। ਇਸ ਤਰ੍ਹਾਂ ਕਰਨ ਵਾਲੇ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।

ਅਚਾਨਕ ਏਅਰ ਇੰਡੀਆ ਦੇ 1 ਅਕਤੂਬਰ ਤੋਂ ਸਥਾਈ ਤੌਰ 'ਤੇ ਕੰਮਕਾਜ ਬੰਦ ਕਰਨ ਦੀ ਖਬਰ ਨੇ ਕਈ ਲੋਕਾਂ ਦੀ ਪਰੇਸ਼ਾਨੀ ਨੂੰ ਵਧਾ ਦਿੱਤਾ ਹੈ। ਇਸ ਦੌਰਾਨ ਜਿਨ੍ਹਾਂ ਲੋਕਾਂ ਨੇ ਆਪਣੀ ਫਲਾਈਟ ਬੁੱਕ ਕਰਵਾਈ ਹੋਈ ਸੀ ਉਹ ਬੁਰੀ ਤਰ੍ਹਾਂ ਘਬਰਾ ਗਏ।

 

 

 

ਜ਼ਿਕਰਯੋਗ ਹੈ ਕਿ ਦੇਸ਼ ਦਾ ਮਹਾਰਾਜਾ ਕਹੀ ਜਾਣ ਵਾਲੀ ਹਵਾਈ ਕੰਪਨੀ ਏਅਰ ਇੰਡੀਆ ਬਾਰੇ ਇਕ ਝੂਠੀ ਖਬਰ ਫੈਲ ਗਈ ਸੀ ਕਿ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਹੈ ਕਿ ਏਅਰ ਇੰਡੀਆ 1 ਅਕਤੂਬਰ ਤੋਂ ਆਪਣਾ ਕੰਮਕਾਜ ਸਥਾਈ ਤੌਰ 'ਤੇ ਬੰਦ ਕਰਨ ਜਾ ਰਹੀ ਹੈ।  ਇਸ ਖਬਰ ਵਿਚ ਇਹ ਵੀ ਲਿਖਿਆ ਹੈ ਕਿ ਕੰਪਨੀ ਦੇ ਬੋਰਡ ਆਫ ਡਾਇਰੈਕਟਰਜ਼ ਅਤੇ ਏਅਰ ਇੰਡੀਆ ਦੀ ਮਨਿਸਟਰੀ ਨੇ ਸਰਬਸੰਮਤੀ ਨਾਲ ਕੰਪਨੀ ਨੂੰ ਪੈ ਰਹੇ ਘਾਟੇ ਕਾਰਨ ਸਥਾਈ ਤੌਰ 'ਤੇ 1 ਅਕਤੂਬਰ 2018 ਤੋਂ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਇਸ ਝੂਠੀ ਖਬਰ ਵਿਚ ਇਹ ਵੀ ਹਦਾਇਤ ਦਿੱਤੀ ਗਈ ਹੈ ਕਿ ਕੰਪਨੀ ਦੇ ਕਰਮਚਾਰੀ ਆਪਣੇ ਲਈ ਨਵੇਂ ਰੋਜ਼ਗਾਰ ਦੀ ਭਾਲ ਕਰ ਲੈਣ।

PunjabKesari


Related News