ਜਦੋਂ ਵਿਧਾਨ ਸਭਾ ਸੈਸ਼ਨ ''ਚ ਜਾ ਵੜਿਆ ਜਾਅਲੀ ਵਿਧਾਇਕ, 15 ਮਿੰਟ ਬਾਅਦ ਪਤਾ ਲੱਗੀ ਅਸਲੀਅਤ ਤਾਂ...

Saturday, Jul 08, 2023 - 02:29 AM (IST)

ਜਦੋਂ ਵਿਧਾਨ ਸਭਾ ਸੈਸ਼ਨ ''ਚ ਜਾ ਵੜਿਆ ਜਾਅਲੀ ਵਿਧਾਇਕ, 15 ਮਿੰਟ ਬਾਅਦ ਪਤਾ ਲੱਗੀ ਅਸਲੀਅਤ ਤਾਂ...

ਬੈਂਗਲੁਰੂ (ਭਾਸ਼ਾ): ਖ਼ੁਦ ਨੂੰ ਵਿਧਾਇਕ ਦੱਸ ਕੇ ਸ਼ੁੱਕਰਵਾਰ ਨੂੰ ਕਰਨਾਟਕ ਵਿਧਾਨ ਸਭਾ ਦੇ ਅੰਦਰ ਵੜੇ 72 ਸਾਲਾ ਇਕ ਵਿਅਕਤੀ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਸਦਨ ਵਿਚ ਦਾਖ਼ਲ ਹੋਣ ਮਗਰੋਂ ਤਕਰੀਬਨ 15 ਮਿਨਟ ਤਕ ਵਿਧਾਇਕਾਂ ਵਿਚ ਘੁੰਮਦਾ ਰਿਹਾ। ਪੁਲਸ ਸੂਤਰਾਂ ਨੇ ਦੱਸਿਆ ਕਿ ਵਿਅਕਤੀ ਦੀ ਪਛਾਣ ਥਿੱਪੇਰੂਦਰ ਦੇ ਰੂਹ ਵਿਚ ਹੋਈ ਹੈ ਤੇ ਉਹ ਖ਼ੁਦ ਨੂੰ ਸਾਗਰ ਦਾ ਵਿਧਾਇਕ ਬੇਲੂਰ ਗੋਪਾਲਕ੍ਰਿਸ਼ਨ ਦੱਸ ਕੇ ਵਿਧਾਨ ਸਭਾ ਵਿਚ ਵੜਿਆ ਸੀ।

ਇਹ ਖ਼ਬਰ ਵੀ ਪੜ੍ਹੋ - ਹੈਵਾਨ ਬਣੇ ਪਿਓ ਨੇ ਹੱਥੀਂ ਬੁਝਾ ਲਿਆ ਘਰ ਦਾ ਚਿਰਾਗ, ਛੋਟੀ ਜਿਹੀ ਵਜ੍ਹਾ ਪਿੱਛੇ ਉਜਾੜ ਲਿਆ ਘਰ

ਸੂਤਰਾਂ ਮੁਤਾਬਕ ਉਹ ਦੇਵਦੁਰਗ ਦੇ ਵਿਧਾਇਕ ਕਾਰੇਮਾ ਦੀ ਸੀਟ 'ਤੇ ਤਕਰੀਬਨ 15 ਮਿਨਟ ਤਕ ਬੈਠਿਆ ਰਿਹਾ। ਜਦੋਂ ਜਨਤਾ ਦਲ ਸੈਕੂਲਰ ਦੇ ਵਿਧਾਇਕ ਸ਼ਰਣਾਗੌੜਾ ਕਾਂਦਕੁਰ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਸਦਨ ਦੇ ਮਾਰਸ਼ਲ ਨੂੰ ਬੁਲਾਇਆ। ਕਾਂਦਕੁਰ ਨੇ ਕਿਹਾ, "ਜਿਸ ਦਿਨ ਸਿੱਧਰਮਈਆ ਇਤਿਹਾਸਕ ਬਜਟ ਪੇਸ਼ ਕਰ ਰਹੇ ਸਨ, ਇਹ ਇਤਿਹਾਸਕ ਘਟਨਾ ਵਾਪਰੀ, ਕਰਨਾਟਕ ਵਿਧਾਨਸਭਾ ਦੇ ਇਤਿਹਾਸ ਵਿਚ ਪਹਿਲੀ ਵਾਰ ਇਕ ਵਿਅਕਤੀ ਚੁੱਪ-ਚਪੀਤੇ ਸਦਨ ਵਿਚ ਜਾ ਵੜਿਆ। 

ਇਹ ਖ਼ਬਰ ਵੀ ਪੜ੍ਹੋ - ਦਾਦਾ-ਦਾਦੀ ਹੱਥੋਂ 8-9 ਮਹੀਨਿਆਂ ਦਾ ਪੋਤਾ ਖੋਹ ਕੇ ਲੈ ਗਏ ਬਾਈਕ ਸਵਾਰ, ਨਹੀਂ ਲੱਗੀ ਕੋਈ ਉੱਘ-ਸੁੱਘ

ਡੀ. ਸੀ. ਪੀ. ਆਰ. ਸ਼੍ਰੀਨਿਵਾਸ ਗੌੜਾ ਨੇ ਕਿਹਾ ਕਿ ਮੁਲਜ਼ਮ ਖ਼ੁਦ ਨੂੰ ਵਿਧਾਇਕ ਦੱਸ ਕੇ ਸਦਨ ਵਿਚ ਦਾਖ਼ਲ ਹੋਇਆ। ਗੌੜਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਸਲੀਅਤ ਪਤਾ ਲੱਗਣ ਤੋਂ ਬਾਅਦ ਮਾਰਸ਼ਲ ਨੇ ਉਸ ਨੂੰ ਫੜ ਲਿਆ ਤੇ ਉਸ ਨੂੰ ਪੁਲਸ ਨੂੰ ਸੌਂਪ ਦਿੱਤਾ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸੈਸ਼ਨ ਵਿਚ ਤਾਇਨਾਤ ਮਾਰਸ਼ਲ ਲਈ ਸਾਰੇ ਵਿਧਾਇਕਾਂ ਨੂੰ ਪਛਾਨਣਾ ਔਖ਼ਾ ਹੈ ਕਿਉਂਕਿ ਕਈ ਨਵੇਂ ਚਿਹਰੇ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Anmol Tagra

Content Editor

Related News