ਫਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼, ਵਿਦੇਸ਼ੀਆਂ ਨੂੰ ਠੱਗਣ ਦੇ ਦੋਸ਼ ''ਚ 84 ਗ੍ਰਿਫ਼ਤਾਰ
Friday, Aug 25, 2023 - 06:02 PM (IST)

ਨੋਇਡਾ (ਭਾਸ਼ਾ)- ਨੋਇਡਾ ਜ਼ਿਲ੍ਹੇ 'ਚ ਪੁਲਸ ਨੇ ਇਕ ਫਰਜ਼ੀ ਅੰਤਰਰਾਸ਼ਟਰੀ ਕਾਲ ਸੈਂਟਰ ਦਾ ਪਰਦਾਫਾਸ਼ ਕਰ ਕੇ ਵਿਦੇਸ਼ੀ ਨਾਗਰਿਕਾਂ ਨਾਲ ਲੱਖਾਂ ਰੁਪਏ ਦੀ ਠੱਗੀ ਕਰਨ ਦੇ ਦੋਸ਼ 'ਚ 84 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਡਿਪਟੀ ਕਮਿਸ਼ਨਰ ਹਰਿਸ਼ ਚੰਦਰ ਨੇ ਇਹ ਜਾਣਕਾਰੀ ਦਿੰਦੇ ਹੋਏ ਵੀਰਵਾਰ ਨੂੰ ਦੱਸਿਆ ਕਿ ਫੜੇ ਗਏ ਲੋਕਾਂ 'ਚ 46 ਪੁਰਸ਼ ਅਤੇ 38 ਔਰਤਾਂ ਹਨ। ਇਨ੍ਹਾਂ ਲੋਕਾਂ ਕੋਲੋਂ 20 ਲੱਖ ਰੁਪਏ ਨਕਦ, 150 ਕੰਪਿਊਟਰ, 13 ਮੋਬਾਇਲ ਫੋਨ, ਇਕ ਵੱਡਾ ਸਰਵਰ ਯੁਕਤ ਰਾਊਟਰ ਅਤੇ ਇਕ ਕ੍ਰੇਟਾ ਗੱਡੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਗਿਰੋਹ ਦੇ ਸਰਗਨਾ ਯੋਗੇਸ਼ ਪੁਜਾਰੀ ਅਤੇ ਹਰਸ਼ਿਤ ਚੌਧਰੀ ਮੌਕੇ 'ਤੇ ਫਰਾਰ ਹੋ ਗਏ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਚੰਦਰ ਨੇ ਦੱਸਿਆ ਕਿ ਥਾਣਾ ਫੇਸ-ਵਨ ਪੁਲਸ ਨੂੰ ਬੀਤੀ ਰਾਤ ਨੂੰ ਏ-18 ਸੈਕਟਰ 6 'ਚ ਹਰਸ਼ਿਤ ਚੌਧਰੀ ਅਤੇ ਯੋਗੇਸ਼ ਪੁਜਾਰੀ ਵਲੋਂ ਇਕ ਫਰਜ਼ੀ ਕਾਲ ਸੈਂਟਰ ਚਲਾਏ ਜਾਣ ਦੀ ਸੂਚਨਾ ਮਿਲੀ।
ਇਹ ਵੀ ਪੜ੍ਹੋ : ਦਾਨਪੇਟੀ 'ਚ ਮਿਲਿਆ 100 ਕਰੋੜ ਦਾ ਚੈੱਕ, ਕੈਸ਼ ਕਰਵਾਉਣ ਬੈਂਕ ਪੁੱਜਾ ਮੰਦਰ ਪ੍ਰਸ਼ਾਸਨ ਤਾਂ ਮਿਲੇ 17 ਰੁਪਏ
ਉਨ੍ਹਾਂ ਦੱਸਿਆ ਕਿ ਇਹ ਵੀ ਪਤਾ ਲੱਗਾ ਕਿ ਇਸ ਕਾਲ ਸੈਂਟਰ ਵਲੋਂ ਵਿਦੇਸ਼ੀ ਨਾਗਰਿਕਾਂ ਤੋਂ ਲੱਖਾਂ ਰੁਪਏ ਦੀ ਠੱਗੀ ਕੀਤੀ ਜਾ ਰਹੀ ਹੈ। ਡੀ.ਸੀ.ਪੀ. ਨੇ ਦੱਸਿਆ ਕਿ ਸੂਚਨਾ ਦੇ ਆਧਾਰ 'ਤੇ ਪੁਲਸ ਨੇ ਦੱਸੇ ਗਏ ਸਥਾਨ 'ਤੇ ਛਾਪਾ ਮਾਰਿਆ ਅਤੇ 84 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਅਨੁਸਾਰ ਦੋਸ਼ ਹੈ ਕਿ ਇਹ ਲੋਕ ਏਜੰਟ ਜਾਂ ਕਾਲਰ ਦੇ ਮਾਧਿਅਮ ਨਾਲ ਵਿਦੇਸ਼ੀ ਨਾਗਰਿਕਾਂ ਨਾਲ ਗੱਲ ਕਰ ਕੇ ਉਨ੍ਹਾਂ ਨੂੰ ਕਿਸੇ ਵੀ ਕਾਰਨ ਕਾਨੂੰਨੀ ਕਾਰਵਾਈ ਕੀਤੇ ਜਾਣ ਦਾ ਝਾਂਸਾ ਦਿੰਦੇ ਸਨ ਅਤੇ ਉਨ੍ਹਾਂ ਤੋਂ ਗਿਫ਼ਟ ਕਾਰਡ ਜਾਂ ਕ੍ਰਿਪਟੋ ਕਰੰਸੀ ਦੇ ਮਾਧਿਅਮ ਨਾਲ ਪੈਸੇ ਲੈ ਲੈਂਦੇ ਸਨ। ਉਨ੍ਹਾਂ ਦੱਸਿਆ ਕਿ ਵਿਚ ਕਾਲ ਕੱਟ ਜਾਣ 'ਤੇ ਫੋਨ ਵਾਈ-ਫਾਈ ਨਾਲ ਕਨੈਕਟ ਕੀਤਾ ਜਾਂਦਾ ਸੀ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਨੇ ਵਿਦੇਸ਼ੀ ਨਾਗਰਿਕਾਂ ਤੋਂ ਅਰਬਾਂ ਰੁਪਏ ਦੀ ਠੱਗੀ ਕਰਨ ਦੀ ਗੱਲ ਸਵੀਕਾਰ ਕੀਤੀ ਹੈ। ਚੰਦਰ ਨੇ ਦੱਸਿਆ ਕਿ ਪੁਲਸ ਮਾਮਲਾ ਦਰਜ ਕਰ ਕੇ ਜਾਂਚ ਕਰ ਰਹੀ ਹੈ। ਮੁਲਜ਼ਮਾਂ ਤੋਂ ਪੁੱਛ-ਗਿੱਛ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8