ਫੇਸਬੁੱਕ ’ਤੇ ਮਜ਼ਾਕ ’ਚ ਬਣਾਇਆ ਫਰਜ਼ੀ ਅਕਾਊਂਟ, 3 ਨੂੰ ਗੁਆਉਣੀ ਪਈ ਜਾਨ

07/05/2021 10:27:02 AM

ਤਿਰੁਵਅਨੰਤਪੁਰਮ– ਫੇਸਬੁੱਕ ’ਤੇ ਫਰਜ਼ੀ ਅਕਾਊਂਟ ਅਤੇ ਰਿਸ਼ਤੇਦਾਰਾਂ ਦਰਮਿਆਨ ਇਕ ਖੌਫਨਾਕ ਮਜ਼ਾਕ ਨੇ ਤਿੰਨ ਵਿਅਕਤੀਆਂ ਦੀ ਜਾਨ ਲੈ ਲਈ। ਕੇਰਲ ਦੇ ਕੋਲੱਮ ਜ਼ਿਲੇ ’ਚ ਇਸ ਸਾਲ ਜਨਵਰੀ ’ਚ ਜਨਮ ਤੋਂ ਕੁਝ ਘੰਟਿਆਂ ਬਾਅਦ ਇਕ ਨਵ-ਜੰਮਿਆ ਬੱਚਾ ਸੁੱਕੇ ਪੱਤਿਆਂ ਦੇ ਢੇਰ ’ਚ ਮਿਲਿਆ ਸੀ। ਬੱਚੇ ਨੇ ਬਾਅਦ ’ਚ ਹਸਪਤਾਲ ’ਚ ਦਮ ਤੋੜ ਦਿੱਤਾ ਸੀ। ਪੁਲਸ ਦੀ ਜਾਂਚ ਦੌਰਾਨ ਖੁਲਾਸਾ ਹੋਇਆ ਕਿ ਕੋਲੱਮ ਦੇ ਕੱਲੁਵਥੁੱਕਲ ਪਿੰਡ ਦੀ ਰਹਿਣ ਵਾਲੀ ਰੇਸ਼ਮਾ ਉਕਤ ਨਵ-ਜੰਮੇ ਬੱਚੀ ਦੀ ਮਾਤਾ ਹੈ। ਰੇਸ਼ਮਾ ਨੂੰ ਪਿਛਲੇ ਮਹੀਨੇ ਗ੍ਰਿਫਤਾਰ ਕਰ ਲਿਆ ਗਿਆ ਸੀ। ਰੇਸ਼ਮਾ ਨੇ ਪੁੱਛ-ਗਿੱਛ ਦੌਰਾਨ ਦੱਸਿਆ ਕਿ ਫੇਸਬੁੱਕ ’ਤੇ ਉਸ ਦੀ ਦੋਸਤੀ ਆਨੰਦੂ ਨਾਮੀਂ ਇਕ ਵਿਅਕਤੀ ਨਾਲ ਹੋਈ ਸੀ। ਉਸ ਨਾਲ ਰਹਿਣ ਲਈ ਉਸ ਨੇ ਆਪਣੇ ਬੱਚੇ ਨੂੰ ਮਰਨ ਲਈ ਛੱਡ ਦਿੱਤਾ ਸੀ ਪਰ ਅਨੰਦੂ ਨੂੰ ਉਹ ਕਦੇ ਨਹੀਂ ਮਿਲੀ।

ਇਹ ਵੀ ਪੜ੍ਹੋ– ਪਿਓ ਤੇ ਭਰਾ ਬਣੇ ਹੈਵਾਨ! ਕੁੜੀ ਨੂੰ ਦਰੱਖਤ 'ਤੇ ਲਟਕਾ ਕੇ ਸਾਰੇ ਪਿੰਡ ਸਾਹਮਣੇ ਬੇਰਹਿਮੀ ਨਾਲ ਕੁੱਟਿਆ

ਰੇਸ਼ਮਾ ਦਾ ਵਿਆਹ ਵਿਸ਼ਨੂੰ ਨਾਲ ਹੋਇਆ ਸੀ। ਰੇਸ਼ਮਾ ਨੇ ਉਸ ਨੂੰ ਜਾਂ ਪਰਿਵਾਰ ਦੇ ਕਿਸੇ ਮੈਂਬਰ ਨੂੰ ਕਦੇ ਵੀ ਇਹ ਨਹੀਂ ਦੱਸਿਆ ਸੀ ਕਿ ਉਹ ਮਾਂ ਬਣਨ ਵਾਲੀ ਹੈ। ਰੇਸ਼ਮਾ ਦੇ ਫੇਸਬੁੱਕ ਦੋਸਤ ਦੀ ਜਾਂਚ ਦੌਰਾਨ ਪੁਲਸ ਨੇ ਉਸ ਦੀ ਨਨਾਣ ਆਰੀਆ ਅਤੇ ਭਾਣਜੀ ਗ੍ਰਿਸ਼ਮਾ ਨੂੰ ਪੁੱਛ-ਗਿੱਛ ਲਈ ਸੱਦਿਆ। ਪੁਲਸ ਨੇ ਉਨ੍ਹਾਂ ਨੂੰ ਇਸ ਲਈ ਬੁਲਾਇਆ ਕਿਉਂਕਿ ਰੇਸ਼ਮਾ ਆਪਣੇ ਕਈ ਫੇਸਬੁੱਕ ਅਕਾਊਂਟ ਵਿਚੋਂ ਇਕ ਆਰੀਆ ਦੇ ਨਾਂ ਨਾਲ ਚਲਾਉਂਦੀ ਸੀ। ਇਸ ਘਟਨਾ ’ਚ ਦਿਲਚਸਪ ਮੋੜ ਉਦੋਂ ਆਇਆ ਜਦੋਂ ਆਰੀਆ ਅਤੇ ਗ੍ਰਿਸ਼ਮਾ ਨੇ ਇਕ ਦਰਿਆ ’ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਬਾਅਦ ’ਚ ਪੁਲਸ ਨੇ ਗ੍ਰਿਸ਼ਮਾ ਦੇ ਇਕ ਮਰਦ ਮਿੱਤਰ ਕੋਲੋਂ ਪੁੱਛ-ਗਿੱਛ ਕੀਤੀ ਜਿਸ ਨੇ ਖੁਲਾਸਾ ਕੀਤਾ ਕਿ ਆਰੀਆ ਅਤੇ ਗ੍ਰਿਸ਼ਮਾ ਦੋਹਾਂ ਨੇ ਅਨੰਦੂ ਨਾਂ ਨਾਲ ਇਕ ਫਰਜ਼ੀ ਫੇਸਬੁੱਕ ਅਕਾਊਂਟ ਬਣਾਇਆ ਸੀ ਅਤੇ ਉਹ ਦੋਵੇਂ ਰੇਸ਼ਮਾ ਨਾਲ ਮਜ਼ਾਕ ਕਰਦੀਆਂ ਸਨ।

ਇਹ ਵੀ ਪੜ੍ਹੋ– ਆਪਰੇਸ਼ਨ ਦੌਰਾਨ ਬੱਚੀ ਦੇ ਢਿੱਡ ’ਚੋਂ ਨਿਕਲਿਆ ਕੁਝ ਅਜਿਹਾ, ਵੇਖ ਕੇ ਡਾਕਟਰ ਵੀ ਰਹਿ ਗਏ ਹੈਰਾਨ


Rakesh

Content Editor

Related News