4 ਕਰੋੜ ਰੁਪਏ ਦੀ ਨਕਲੀ ਕੋਵਿਸ਼ੀਲਡ ਅਤੇ ਜਾਈਕੋਵ ਡੀ ਵੈਕਸੀਨ ਬਰਾਮਦ, 5 ਲੋਕ ਗ੍ਰਿਫ਼ਤਾਰ

Wednesday, Feb 02, 2022 - 03:23 PM (IST)

ਵਾਰਾਣਸੀ- ਕੋਰੋਨਾ ਨੂੰ ਹਰਾਉਣ ਲਈ ਦੇਸ਼ 'ਚ 2 ਵੈਕਸੀਨ ਲਗਾਈਆਂ ਜਾ ਰਹੀਆਂ ਹਨ। ਇਕ ਕੋਵਿਸ਼ੀਲਡ ਅਤੇ ਦੂਜੀ ਕੋਵੈਕਸੀਨ ਪਰ ਇਸ ਵਿਚ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਐੱਸ.ਟੀ.ਐੱਫ. ਦੀ ਟੀਮ ਨੇ ਵਾਰਾਣਸੀ ਦੇ ਲੰਕਾ ਖੇਤਰ ਦੇ ਰੋਹਿਤ ਨਗਰ 'ਚ ਛਾਪਾ ਮਾਰਿਆ, ਜਿੱਥੇ ਮੌਕੇ ਤੋਂ ਕੋਵਿਸ਼ੀਲਡ ਅਤੇ ਜਾਈਕੋਵ ਡੀ ਦੀ ਨਕਲੀ ਵੈਕਸੀਨ ਬਰਾਮਦ ਕੀਤੀ ਗਈ ਹੈ, ਇੰਨਾ ਹੀ ਨਹੀਂ ਇਸ ਦੌਰਾਨ ਐੱਸ.ਟੀ.ਐੱਫ. ਨੇ 5 ਲੋਕਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਜਿਨ੍ਹਾਂ ਦੇ ਨਾਮ ਰਾਕੇਸ਼ ਧਵਾਨੀ, ਸੰਦੀਪ ਸ਼ਰਮਾ, ਲਕਸ਼ਯ ਜਾਵਾ, ਸ਼ਮਸ਼ੇਰ ਅਤੇ ਅਰੁਨੇਸ਼ ਵਿਸ਼ਵਕਰਮਾ ਹੈ।

PunjabKesari

ਦੱਸਣਯੋਗ ਹੈ ਕਿ ਉੱਤਰ ਪ੍ਰਦੇਸ਼ ਦੀ ਸਪੈਸ਼ਲ ਟਾਸਕ ਫੋਰਸ ਨੇ ਵਾਰਾਣਸੀ ਦੇ ਲੰਕਾ ਖੇਤਰ ਦੇ ਰੋਹਿਤ ਨਗਰ ਤੋਂ ਲਗਭਗ 4 ਕਰੋੜ ਰੁਪਏ ਮੁੱਲ ਦੀ ਨਕਲੀ ਕੋਰੋਨਾ ਵੈਕਸੀਨ ਅਤੇ ਟੈਸਟਿੰਗ ਕਿਟ ਫੜੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਕੋਰੋਨਾ ਮਹਾਮਾਰੀ ਵਿਰੁੱਧ ਇਸਤੇਮਾਲ ਹੋਣ ਵਾਲੀ ਇਸ ਨਕਲੀ ਵੈਕਸੀਨ ਨੂੰ ਉੱਤਰ ਪ੍ਰਦੇਸ਼ ਸਮੇਤ ਕਈ ਹੋਰ ਸੂਬਿਆਂ 'ਚ ਵੀ ਸਪਲਾਈ ਕੀਤੀ ਜਾਣੀ ਸੀ। ਐੱਸ.ਟੀ.ਐੱਫ. ਦੀ ਟੀਮ ਨੇ ਮੌਕੇ ਤੋਂ ਕੋਰੋਨਾ ਦੀ ਨਕਲੀ ਟੈਸਟਿੰਗ ਕਿਟ, ਕੋਵਿਸ਼ੀਲਡ ਅਤੇ ਜਾਈਕੋਵ ਡੀ ਦੀ ਨਕਲੀ ਵੈਕਸੀਨ ਦੇ ਨਾਲ-ਨਾਲ ਖਾਲੀ ਵਾਇਲ ਅਤੇ ਸਵਾਬ ਸਟਿਕ ਬਰਾਮਦ ਕੀਤੀ ਹੈ। ਜਾਣਕਾਰੀ ਅਨੁਸਾਰ ਫੜੇ ਗਏ ਦੋਸ਼ੀ ਇਸ ਗੈਰ-ਕਾਨੂੰਨੀ ਧੰਦੇ 'ਚ ਬੀਤੇ ਕੁਝ ਦਿਨਾਂ ਤੋਂ ਲੱਗੇ ਹੋਏ ਸਨ ਅਤੇ ਇਸ ਤਰ੍ਹਾਂ ਦੀ ਨਕਲੀ ਵੈਕਸੀਨ ਵੇਚ ਕੇ ਭਾਰੀ ਮੁਨਾਫ਼ਾ ਬਣਾਉਣ ਦੀ ਕੋਸ਼ਿਸ਼ 'ਚ ਲੱਗੇ ਹੋਏ ਸਨ। ਉੱਥੇ ਹੀ ਹੁਣ ਪੁਲਸ ਦੋਸ਼ੀਆਂ ਨੂੰ ਫੜ ਅੱਗੇ ਜਾਂਚ 'ਚ ਜੁਟੀ ਹੋਈ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News