ਫਰਜੀ ਕਰਨਲ ਦਾ ਹੋਇਆ ਪਰਦਾਫਾਸ਼, ਜੀ. ਆਰ. ਪੀ. ਪੁਲਸ ਨੇ ਕੀਤੀ ਪੁਸ਼ਟੀ
Tuesday, Oct 17, 2017 - 12:44 PM (IST)

ਸਹਾਰਨਪੁਰ— ਪੁਲਸ ਇੰਸਪੈਕਟਰ (ਰੇਲਵੇ ਉ. ਪ੍ਰ.) ਲਖਨਾਊ ਦੇ ਹੁਕਮ ਅਨੁਸਾਰ ਅਪਰਾਧੀਆਂ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਮੁਹਿੰਮ ਦੇ ਅਧੀਨ ਜੀ. ਆਰ. ਪੀ. ਥਾਣਾ ਮੁਖੀ ਅਸ਼ੋਕ ਸਿਸੌਦੀਆਂ ਨੇ ਚੈਕਿੰਗ ਦੌਰਾਨ ਇਕ ਵਿਅਕਤੀ ਯੋਗਿੰਦਰ ਤਿਆਗੀ ਨੂੰ ਗ੍ਰਿਫਤਾਰ ਕੀਤਾ ਹੈ। ਜੀ. ਆਰ. ਪੀ. ਨੇ ਜਦੋਂ ਪੁੱਛਗਿਛ ਕੀਤੀ ਤਾਂ ਉਸ ਨੇ ਖੁਦ ਨੂੰ ਆਰਮੀ ਦਾ ਕਰਨਲ ਦੱਸਦੇ ਹੋਏ ਆਪਣਾ ਰੌਅਬ ਦਿਖਾਇਆ।
ਦਰਅਸਲ ਪੁਲਸ ਨੂੰ ਨੌਜਵਾਨ 'ਤੇ ਸ਼ੱਕ ਹੋਣ 'ਤੇ ਉਨ੍ਹਾਂ ਨੇ ਨੌਜਵਾਨ ਦੀ ਤਲਾਸ਼ੀ ਲਈ ਤਾਂ ਦੋਸ਼ੀ ਨੌਜਵਾਨ ਦੇ ਕੋਲੋਂ 3 ਮੋਬਾਇਲ, 1 ਚੋਰੀ ਕੀਤਾ ਲੇਡੀਜ਼ ਪਰਸ, 1500 ਰੁਪਏ ਨਗਦ ਅਤੇ ਫਰਜੀ ਚੋਰੀ ਕੀਤੀਆਂ 4 ਐੈੱਫ. ਆਈ. ਆਰ. ਮੇਰਠ, ਹਰਿਦੁਆਰ, ਨਿਜਾਮੁਦੀਨ, ਫਰੀਦਾਬਾਦ ਅਤੇ ਚੰਡੀਗੜ੍ਹ ਆਰਮੀ ਅਧਿਕਾਰੀ ਬਣ ਕੇ ਲਿਖਵਾਈਆਂ ਗਈਆਂ ਸਨ, ਜੋ ਨਾਮ ਪਤਾ ਬਦਲ ਕੇ ਵੱਖ-ਵੱਖ ਪ੍ਰਾਤਾਂ ਦੇ ਥਾਣੇ ਜੀ. ਆਰ. ਪੀ. 'ਚ ਦਰਜ ਕਰਵਾਈਆਂ ਸਨ।
ਪੁੱਛਗਿਛ 'ਚ ਨੌਜਵਾਨ ਨੇ ਖੁਦ ਨੂੰ ਐੈੱਮ. ਬੀ. ਏ. ਪਾਸ ਦੱਸਿਆ, ਜੋ ਕਿਰਾਇਆ ਬਚਾਉਣ ਲਈ ਫੌਜ ਅਧਿਕਾਰੀ ਬਣਾ ਕੇ ਏ. ਸੀ. ਕੋਚ 'ਚ ਸਫਰ ਕਰਦਾ ਸੀ। ਪੁਲਸ ਨੇ ਦੱਸਿਆ ਕਿ ਨੌਜਵਾਨ ਦੇ ਕੋਲੋ ਇਕ ਸੀ. ਆਰ. ਪੀ. ਐੈੱਫ. ਦਾ ਆਈ. ਕਾਰਡ ਵੀ ਬਰਾਮਦ ਹੋਇਆ ਹੈ। ਜੀ. ਆਰ. ਪੀ. ਨੇ ਗੰਭੀਰ ਧਾਰਾਵਾਂ 'ਚ ਚਾਲਾਨ ਕਰਕੇ ਦੋਸ਼ੀ ਨੂੰ ਜੇਲ ਭੇਜ ਦਿੱਤਾ ਹੈ।
ਜੀ. ਆਰ. ਪੀ. ਐੈੱਫ ਥਾਣਾ ਮੁਖੀ ਅਸ਼ੋਕ ਸਿਸੌਦੀਆਂ ਨੇ ਦੱਸਿਆ ਕਿ ਦੋਸ਼ੀ ਯੋਗਿੰਦਰ ਤਿਆਗੀ ਫਰਜੀ ਆਰਮੀ ਅਫਸਰ ਬਣ ਕੇ ਏ. ਸੀ. ਕੋਚਾਂ 'ਚ ਸਫਰ ਕਰਦਾ ਸੀ ਅਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਨੌਜਵਾਨ ਨੇ 6 ਸੂਬਿਆਂ 'ਚ ਥਾਣਾ ਜੀ. ਆਰ. ਪੀ. 'ਚ ਫਰਜੀ ਸਮਾਨ ਗੁਪਤ ਹੋਣ ਦੀ ਰਿਪੋਰਟ ਦਰਜ ਕਰਵਾ ਰੱਖੀ ਸੀ। ਇਸ ਆਧਾਰ 'ਤੇ ਉਹ ਪੁਲਸ ਨੂੰ ਆਪਣੇ ਵਿਸ਼ਵਾਸ਼ 'ਚ ਲੈ ਕੇ ਏ. ਸੀ. ਕੋਚ 'ਚ ਸਫਰ ਕਰਦਾ ਸੀ।