5 ਰੁਪਏ ਦੇ ਨਕਲੀ ਸਿੱਕੇ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, ਔਰਤ ਸਮੇਤ 4 ਗ੍ਰਿਫਤਾਰ

05/20/2019 4:00:16 PM

ਬਹਾਦੁਰਗੜ੍ਹ— ਹਰਿਆਣਾ ਦੇ ਬਹਾਦੁਰਗੜ੍ਹ 'ਚ 5 ਰੁਪਏ ਦੀ ਨਕਲੀ ਸਿੱਕੇ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼ ਕੀਤਾ ਗਿਆ ਹੈ। ਮਾਮਲੇ 'ਚ ਔਰਤ ਸਮੇਤ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਗਣਪਤੀ ਧਾਮ ਸਥਿਤ ਇਕ ਫੈਕਟਰੀ 'ਚ ਚੋਰੀ-ਚੋਰੀ 5 ਰੁਪਏ ਦੇ ਨਕਲੀ ਸਿੱਕੇ ਬਣਾਏ ਜਾ ਰਹੇ ਸਨ। ਪਿਛਲੇ 3 ਮਹੀਨਿਆਂ 'ਚ ਮਾਰਕੀਟ 'ਚ 30 ਕਰੋੜ ਰੁਪਏ ਦੇ ਸਿੱਕੇ ਉਤਾਰੇ ਜਾ ਚੁਕੇ ਹਨ। ਫਰੀਦਾਬਾਦ ਅਤੇ ਬਹਾਦੁਰਗੜ੍ਹ ਪੁਲਸ ਮਾਮਲੇ ਦੀ ਜਾਂਚ 'ਚ ਜੁਟ ਗਈ ਹੈ।

ਐਤਵਾਰ ਦੀ ਰਾਤ ਸਿੱਕੇ ਸਪਲਾਈ ਕਰਨ ਲਈ ਗੱਡੀ ਕੱਢੀ ਤਾਂ ਫਰੀਦਾਬਾਦ ਸੀ.ਆਈ.ਏ. ਨੇ ਰਸਤੇ 'ਚ ਫੜ ਲਿਆ, ਉਦੋਂ ਜਾ ਕੇ ਮਾਮਲੇ ਦਾ ਖੁਲਾਸਾ ਹੋਇਆ। ਗੱਡੀ 'ਚ ਔਰਤ ਸਮੇਤ 4 ਲੋਕ ਮੌਜੂਦ ਸਨ। ਫੜੇ ਗਏ ਇਨ੍ਹਾਂ ਲੋਕਾਂ ਤੋਂ ਪੁੱਛ-ਗਿੱਛ ਦੇ ਆਧਾਰ 'ਤੇ ਜਦੋਂ ਕ੍ਰਾਈਮ ਬਰਾਂਚ ਦੀ ਟੀਮ ਨੇ ਫੈਕਟਰੀ 'ਚ ਛਾਪਾ ਮਾਰਿਆ ਤਾਂ ਲੱਖਾਂ ਰੁਪਏ ਦੇ ਨਕਲੀ ਸਿੱਕੇ, ਕੱਚਾ ਮਾਲ ਅਤੇ ਮਸ਼ੀਨਾਂ ਬਰਾਮਦ ਹੋਈਆਂ। ਫੜੇ ਗਏ ਚਾਰ ਲੋਕਾਂ ਤੋਂ ਵੀ ਲੱਖਾਂ ਰੁਪਏ ਦੇ ਸਿੱਕੇ ਬਰਾਮਦ ਹੋਏ।


DIsha

Content Editor

Related News