ਪਰੀਆਂ ਦੇ ਹੱਥ ਦਾ ਪਾਣੀ’ ਪੀਣ ਜੁਟੀ ਭੀੜ, ਕੋਰੋਨਾ ਨਿਯਮਾਂ ਦੀਆਂ ਜਮ ਕੇ ਉੱਡੀਆਂ ਧੱਜੀਆਂ
Friday, Jun 04, 2021 - 09:51 AM (IST)
ਭੋਪਾਲ- ‘ਪਰੀਆਂ ਦੇ ਹੱਥ ਦਾ ਪਾਣੀ’ ਪੀਣ ਦੀ ਅਫਵਾਹ ਸੁਣ ਕੇ ਹਜ਼ਾਰਾਂ ਦੀ ਗਿਣਤੀ ’ਚ ਪਿੰਡਾਂ ਦੇ ਲੋਕ ਕੋਰੋਨਾ ਗਾਈਡਲਾਈਨਜ਼ ਦੀਆਂ ਧੱਜੀਆਂ ਉਡਾਉਂਦੇ ਹੋਏ ਮੱਧ ਪ੍ਰਦੇਸ਼ ’ਚ ਰਾਜਗੜ ਦੇ ਚਾਟੂਖੇੜਾ ਪਿੰਡ ’ਚ ਜੁੱਟ ਗਏ। ਅਫਵਾਹ ਇਹ ਸੀ ਕਿ 2 ਜਨਾਨੀਆਂ ਦੇ ਸਰੀਰ ’ਚ ਦੇਵ ਪਰੀਆਂ ਆ ਗਈਆਂ ਹਨ। ਕਿਹਾ ਗਿਆ ਕਿ ਉਨ੍ਹਾਂ ਦੇ ਹੱਥੋਂ ਪਾਣੀ ਪੀਣ ਨਾਲ ਕਿਸੇ ਨੂੰ ਕੋਰੋਨਾ ਵਾਇਰਸ ਛੂਹ ਵੀ ਨਹੀਂ ਸਕੇਗਾ। ਜਿਨ੍ਹਾਂ ਨੂੰ ਕੋਰੋਨਾ ਹੈ, ਉਹ ਠੀਕ ਹੋ ਜਾਣਗੇ।
ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਕੁਲੈਕਟਰ ਨੇ ਸਖ਼ਤ ਕਦਮ ਚੁੱਕਦੇ ਹੋਏ ਪੁਲਸ ਨੂੰ ਦੋਸ਼ੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰਨ ਦੇ ਹੁਕਮ ਦਿੱਤੇ। ਪੁਲਸ ਨੇ ਭੀੜ ਜੁਟਾ ਕੇ ਅੰਧਵਿਸ਼ਵਾਸ ਫੈਲਾਉਣ ਵਾਲੀਆਂ ਦੋਹਾਂ ਜਨਾਨੀਆਂ ਅਤੇ 2 ਪੁਰਸ਼ਾਂ ’ਤੇ ਮਾਮਲਾ ਦਰਜ ਕੀਤਾ ਹੈ। ਸੂਬੇ ’ਚ ਅਨਲੌਕ ਦੇ ਪਹਿਲੇ ਹੀ ਦਿਨ ਸ਼ਾਜਾਪੁਰ ’ਚ ਬੀਜ ਕੇਂਦਰ ’ਤੇ ਸੋਇਆਬੀਨ ਦੇ ਬੀਆਂ ਲਈ ਕਿਸਾਨਾਂ ਦੀ ਸਵੇਰੇ 6 ਵਜੇ ਤੋਂ ਹੀ ਵੱਡੀ ਭੀੜ ਉਮੜ ਪਈ ਸੀ। ਲੋਕ ਲੰਮੀਆਂ ਲਾਈਨਾਂ ’ਚ ਇਕ-ਦੂਜੇ ਦੇ ਨਾਲ ਜੁੜ ਕੇ ਖੜ੍ਹੇ ਸਨ।