PM ਮੋਦੀ ਦੇ ਪ੍ਰਸ਼ੰਸਕ ਨੇ ਫਹੀਮ ਨਜ਼ੀਰ, 815 ਕਿਲੋਮੀਟਰ ਪੈਦਲ ਤੁਰ ਕੇ ਸ਼੍ਰੀਨਗਰ ਤੋਂ ਆ ਰਹੇ ਦਿੱਲੀ

Monday, Aug 23, 2021 - 05:07 PM (IST)

PM ਮੋਦੀ ਦੇ ਪ੍ਰਸ਼ੰਸਕ ਨੇ ਫਹੀਮ ਨਜ਼ੀਰ, 815 ਕਿਲੋਮੀਟਰ ਪੈਦਲ ਤੁਰ ਕੇ ਸ਼੍ਰੀਨਗਰ ਤੋਂ ਆ ਰਹੇ ਦਿੱਲੀ

ਊਧਮਪੁਰ (ਭਾਸ਼ਾ)— ਫਹੀਮ ਨਜ਼ੀਰ ਸ਼ਾਹ ਸ਼੍ਰੀਨਗਰ ਤੋਂ ਪੈਦਲ ਤੁਰ ਕੇ ਦਿੱਲੀ ਜਾ ਰਹੇ ਹਨ, ਇਸ ਉਮੀਦ ’ਚ ਕਿ ਉਨ੍ਹਾਂ ਦੀ ਕਰੀਬ 815 ਕਿਲੋਮੀਟਰ ਦੀ ਯਾਤਰਾ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧਿਆਨ ਜਾਵੇਗਾ ਅਤੇ ਉਨ੍ਹਾਂ ਨੂੰ ਉਨ੍ਹਾਂ ਨਾਲ ਮਿਲਣ ਦਾ ਮੌਕਾ ਮਿਲੇਗਾ। ਜੰਮੂ-ਕਸ਼ਮੀਰ ਦੇ ਸ਼੍ਰੀਨਗਰ ’ਚ ਇਲੈਕਟਰੀਸ਼ੀਅਨ ਵਜੋਂ ਕੰਮ ਕਰਨ ਵਾਲੇ 28 ਸਾਲਾ ਫਹੀਮ ਨਜ਼ੀਰ ਸ਼ਾਹ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬਹੁਤ ਵੱਡਾ ਪ੍ਰਸ਼ੰਸਕ ਹਾਂ। ਉਹ 200 ਕਿਲੋਮੀਟਰ ਤੋਂ ਵੱਧ ਦੀ ਦੂਰੀ ਤੈਅ ਕਰਨ ਮਗਰੋਂ ਐਤਵਾਰ ਨੂੰ ਊਧਮਪੁਰ ਪਹੁੰਚੇ। 

PunjabKesari

ਸ਼੍ਰੀਨਗਰ ਦੇ ਸ਼ਾਲੀਮਾਰ ਇਲਾਕੇ ਦੇ ਰਹਿਣ ਵਾਲੇ ਸ਼ਾਹ ਦੋ ਦਿਨ ਪਹਿਲਾਂ ਸ਼ੁਰੂ ਹੋਈ ਆਪਣੀ ਯਾਤਰਾ ਦੌਰਾਨ ਥੋੜ੍ਹੀ-ਥੋੜ੍ਹੀ ਦੇਰ ਦਾ ਆਰਾਮ ਲੈ ਕੇ ਇੱਥੇ ਪਹੁੰਚੇ। ਉਨ੍ਹਾਂ ਨੇ ਕਿਹਾ ਕਿ ਇਸ ਮੁਸ਼ਕਲ ਯਾਤਰਾ ਦੇ ਅਖ਼ੀਰ ਵਿਚ ਪ੍ਰਧਾਨ ਮੰਤਰੀ ਮਿਲਣ ਦਾ ਸੁਫ਼ਨਾ ਪੂਰਾ ਹੋ ਜਾਵੇਗਾ। ਸ਼ਾਹ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨੂੰ ਮਿਲਣ ਲਈ ਪੈਦਲ ਦਿੱਲੀ ਜਾ ਰਿਹਾ ਹਾਂ ਅਤੇ ਮੈਨੂੰ ਉਮੀਦ ਹੈ ਕਿ ਮੈਂ ਪ੍ਰਧਾਨ ਮੰਤਰੀ ਦਾ ਧਿਆਨ ਆਕਰਸ਼ਿਤ ਕਰ ਸਕਾਂਗਾ। ਪ੍ਰਧਾਨ ਮੰਤਰੀ ਨੂੰ ਮਿਲਣਾ ਮੇਰਾ ਸੁਫ਼ਨਾ ਹੈ। ਨਾਲ ਹੀ ਕਿਹਾ ਕਿ ਪਹਿਲਾਂ ਵੀ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਹੈ ਪਰ ਕੋਸ਼ਿਸ਼ ਸਫ਼ਲ ਨਹੀਂ ਹੋਈ। ਸ਼ਾਹ ਨੇ ਅੱਗੇ ਕਿਹਾ ਕਿ ਉਹ ਪਿਛਲੇ 4 ਸਾਲਾਂ ਤੋਂ ਸੋਸ਼ਲ ਮੀਡੀਆ ’ਤੇ ਪ੍ਰਧਾਨ ਮੰਤਰੀ ਨੂੰ ਫਾਲੋਅ ਕਰ ਰਹੇ ਹਨ ਅਤੇ ਉਨ੍ਹਾਂ ਦੇ ਭਾਸ਼ਣ ਅਤੇ ਕੰਮਾਂ ਨੇ ਮੇਰੇ ਦਿਲ ਨੂੰ ਛੂਹ ਲਿਆ ਹੈ।

PunjabKesari

ਸ਼ਾਹ ਨੇ ਕਿਹਾ ਕਿ ਇਕ ਵਾਰ ਜਦੋਂ ਪ੍ਰਧਾਨ ਮੰਤਰੀ ਰੈਲੀ ’ਚ ਭਾਸ਼ਣ ਦੇ ਰਹੇ ਸਨ, ਉਹ ‘ਅਜਾਨ’ ਸੁਣ ਕੇ ਅਚਾਨਕ ਰੁੱਕ ਗਏ, ਇਸ ਨਾਲ ਜਨਤਾ ਹੈਰਾਨ ਰਹਿ ਗਈ। ਸਾਡੇ ਪ੍ਰਧਾਨ ਮੰਤਰੀ ਦੇ ਉਸ ਇਸ਼ਾਰੇ ਨੇ ਮੇਰੇ ਦਿਲ ਨੂੰ ਛੂਹ ਲਿਆ ਅਤੇ ਮੈਂ ਉਨ੍ਹਾਂ ਦਾ ਪ੍ਰਸ਼ੰਸਕ ਬਣ ਗਿਆ। ਜੰਮੂ-ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਖ਼ਤਮ ਕਰਨ ਅਤੇ 2019 ਵਿਚ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਣ ਮਗਰੋਂ ਹੋਏ ਬਦਲਾਅ ਬਾਰੇ ਪੁੱਛੇ ਜਾਣ ’ਤੇ ਸ਼ਾਹ ਨੇ ਕਿਹਾ ਕਿ ਬਦਲਾਅ ਨਜ਼ਰ ਆ ਰਿਹਾ ਹੈ ਕਿਉਂਕਿ ਪ੍ਰਧਾਨ ਮੰਤਰੀ ਮੋਦੀ ਦਾ ਧਿਆਨ ਜੰਮੂ-ਕਸ਼ਮੀਰ ’ਤੇ ਹੈ।


author

Tanu

Content Editor

Related News