ਓ.ਬੀ.ਸੀ. ਰਾਖਵਾਂਕਰਨ ਮੁੱਦੇ ’ਤੇ ਫੜਨਵੀਸ ਨੂੰ ਊਧਵ ਦਾ ਸਹਿਯੋਗ ਕਰਨਾ ਚਾਹੀਦਾ: ਰਾਊਤ

Tuesday, Jun 29, 2021 - 05:12 AM (IST)

ਓ.ਬੀ.ਸੀ. ਰਾਖਵਾਂਕਰਨ ਮੁੱਦੇ ’ਤੇ ਫੜਨਵੀਸ ਨੂੰ ਊਧਵ ਦਾ ਸਹਿਯੋਗ ਕਰਨਾ ਚਾਹੀਦਾ: ਰਾਊਤ

ਮੁੰਬਈ – ਸ਼ਿਵ ਸੈਨਾ ਦੇ ਰਾਜ ਸਭਾ ਮੈਂਬਰ ਸੰਜੇ ਰਾਊਤ ਨੇ ਸੋਮਵਾਰ ਨੂੰ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਨੇਤਾ ਦੇਵੇਂਦਰ ਫੜਨਵੀਸ ਨੂੰ ਮਹਾਰਾਸ਼ਟਰ ’ਚ ਸਥਾਨਕ ਸੰਸਥਾਵਾਂ ’ਚ ਹੋਰ ਪਿਛੜਾ ਵਰਗ (ਓ. ਬੀ. ਸੀ.) ਰਾਖਵਾਂਕਰਨ ਮੁੱਦੇ ਨੂੰ ਹੱਲ ਕਰਨ ’ਚ ਮੁੱਖ ਮੰਤਰੀ ਊਧਵ ਠਾਕਰੇ ਦਾ ਸਹਿਯੋਗ ਕਰਨਾ ਚਾਹੀਦਾ ਹੈ। ਸੁਪਰੀਮ ਕੋਰਟ ਨੇ ਹਾਲ ’ਚ ਇਸ ਤਰ੍ਹਾਂ ਦੇ ਰਾਖਵਾਂਕਰਨ ਨੂੰ ਖਾਰਜ ਕਰਦੇ ਹੋਏ ਕਿਹਾ ਸੀ ਕਿ ਸਥਾਨਕ ਸਰਕਾਰਾਂ ’ਚ ਵੱਖ-ਵੱਖ ਭਾਈਚਾਰਿਆਂ ਲਈ ਤੈਅ ਸੀਟਾਂ ਕੁੱਲ ਸਮਰੱਥਾ ਦੇ 50 ਫੀਸਦੀ ਤੋਂ ਵੱਧ ਨਹੀਂ ਹੋਣੀਆਂ ਚਾਹੀਦੀਆਂ। ਉੱਧਰ ਭਾਜਪਾ ਦੋਸ਼ ਲਗਾ ਰਹੀ ਹੈ ਕਿ ਮਹਾਵਿਕਾਸ ਅਘਾੜੀ ਸਰਕਾਰ ਸੁਪਰੀਮ ਕੋਰਟ ’ਚ ਮਹੱਤਵਪੂਰਨ ਅੰਕੜੇ ਪੇਸ਼ ਕਰਨ ’ਚ ਨਾਕਾਮ ਰਹੀ ਕਿ ਸਥਾਨਕ ਸਰਕਾਰਾਂ ’ਚ ਇਸ ਤਰ੍ਹਾਂ ਦੇ ਰਾਖਵੇਂਕਰਨ ਦੀ ਲੋੜ ਹੈ।

ਇਹ ਵੀ ਪੜ੍ਹੋ- ਫਲ ਵੇਚ ਰਹੀ ਸੀ 5ਵੀਂ ਕਲਾਸ ਦੀ ਬੱਚੀ, ਸ਼ਖਸ ਨੇ ਸਵਾ ਲੱਖ ਰੁਪਏ 'ਚ ਖਰੀਦੇ 12 ਅੰਬ

ਫੜਨਵੀਸ ਨੇ ਕਿਹਾ ਸੀ ਕਿ ਜੇ ਉਸ ਨੂੰ 4 ਮਹੀਨਿਆਂ ਲਈ ਸੱਤਾ ਸੌਂਪੀ ਜਾਵੇ ਤਾਂ ਉਹ ਓ. ਬੀ. ਸੀ. ਕੋਟਾ ਬਹਾਲ ਕਰ ਸਕਦੇ ਹਨ, ਨਹੀਂ ਤਾਂ ਸਿਆਸਤ ਛੱਡ ਦੇਣਗੇ। ਇਸ ’ਤੇ ਰਾਊਤ ਨੇ ਕਿਹਾ ਕਿ ਫੜਨਵੀਸ ਦਾ ਅਸਤੀਫਾ ਮਹਾਰਾਸ਼ਟਰ ਲਈ ਠੀਕ ਨਹੀਂ ਹੋਵੇਗਾ ਕਿਉਂਕਿ ਦੇਸ਼ ’ਚ ਚੰਗੇ ਨੇਤਾਵਾਂ ਦੀ ਕਮੀ ਹੈ। ਸੂਬਾ ਸਰਕਾਰ ਇਸ ਮੁੱਦੇ ’ਤੇ ਗੌਰ ਕਰ ਰਹੀ ਹੈ ਤੇ ਫੜਨਵੀਸ ਨੂੰ ਇਸ ਲਈ ਸਰਕਾਰ ਨਾਲ ਸਹਿਯੋਗ ਕਰਨਾ ਚਾਹੀਦਾ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 


author

Inder Prajapati

Content Editor

Related News