ਫੜਨਵੀਸ ਨੂੰ ਮੁੱਖ ਮੰਤਰੀ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ : ਕਾਂਗਰਸ
Tuesday, Dec 31, 2024 - 06:00 PM (IST)
ਮੁੰਬਈ : ਮਹਾਰਾਸ਼ਟਰ ਵਿੱਚ ਸਰਪੰਚ ਸੰਤੋਸ਼ ਦੇਸ਼ਮੁਖ ਦੀ ਹੱਤਿਆ ਨਾਲ ਸਬੰਧਤ ਜਬਰੀ ਵਸੂਲੀ ਮਾਮਲੇ ਵਿੱਚ ਮੁਲਜ਼ਮ ਵਾਲਮੀਕ ਕਰਾੜ ਨੂੰ ਗ੍ਰਿਫ਼ਤਾਰ ਕਰਨ ਵਿੱਚ ਨਾਕਾਮ ਰਹਿਣ ਮਗਰੋਂ ਪੁਲਸ ਦੀ ਕਾਰਜਪ੍ਰਣਾਲੀ ’ਤੇ ਕਾਂਗਰਸ ਨੇ ਸਵਾਲ ਉਠਾਏ ਹਨ। ਕਾਂਗਰਸ ਨੇ ਮੰਗਲਵਾਰ ਨੂੰ ਕਿਹਾ ਕਿ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਪੁਲਸ ਦੋਸ਼ੀ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ, ਹਾਲਾਂਕਿ ਉਸ ਨੇ ਬਾਅਦ ਵਿਚ ਆਤਮ ਸਮਰਪਣ ਕਰ ਦਿੱਤਾ। ਦੂਜੇ ਪਾਸੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਿਧਾਇਕ ਸੁਰੇਸ਼ ਧਾਸ ਨੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ.ਸੀ.ਪੀ.) ਦੇ ਮੰਤਰੀ ਧਨੰਜੈ ਮੁੰਡੇ 'ਤੇ ਨਿਸ਼ਾਨਾ ਸਾਧਦਿਆਂ ਦਾਅਵਾ ਕੀਤਾ ਕਿ ਉਹ ਅਤੇ ਕਰਾੜ ਇੱਕੋ ਸਿੱਕੇ ਦੇ ਦੋ ਪਹਿਲੂ ਹਨ, ਜਦਕਿ ਮਰਾਠਾ ਕਾਰਕੁਨ ਮਨੋਜ ਜਾਰੰਗੇ ਨੇ ਦੋਸ਼ੀਆਂ ਦੇ ਸਾਰੇ 'ਸਮਰਥਕਾਂ' ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ।
ਇਹ ਵੀ ਪੜ੍ਹੋ - ਮਾਂ-ਪਿਓ ਦੀ ਲਾਪਰਵਾਹੀ ਬੱਚੇ 'ਤੇ ਪਈ ਭਾਰੀ, ਝੂਲਾ ਝੂਟਦਿਆਂ ਮਿੰਟਾਂ 'ਚ ਵਾਪਰ ਗਿਆ ਭਾਣਾ
ਕੁਝ ਦਿਨ ਪਹਿਲਾਂ ਮਸਜੋਗ ਦੇ ਸਰਪੰਚ ਸੰਤੋਸ਼ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਕਾਰਨ ਲੋਕਾਂ ਵਿੱਚ ਰੋਹ ਦੀ ਲਹਿਰ ਫੈਲ ਗਈ ਸੀ। ਮੁੰਡੇ ਦੇ ਕਰੀਬੀ ਕਰਾਡ ਨੇ ਪੁਣੇ 'ਚ ਪੁਲਸ ਸਾਹਮਣੇ ਆਤਮ ਸਮਰਪਣ ਕਰ ਦਿੱਤਾ ਹੈ। ਕਾਂਗਰਸ ਦੇ ਬੁਲਾਰੇ ਅਤੁਲ ਲੋਂਧੇ ਨੇ ਕਰਾੜ ਨੂੰ ਫੜਨ 'ਚ ਪੁਲਸ ਦੀ ਨਾਕਾਮੀ 'ਤੇ ਸਵਾਲ ਉਠਾਏ, ਜੋ ਬੀਡ ਜ਼ਿਲ੍ਹੇ 'ਚ ਫਿਰੌਤੀ ਦੇ ਇਕ ਮਾਮਲੇ 'ਚ ਤਿੰਨ ਹਫ਼ਤਿਆਂ ਤੋਂ ਲੋੜੀਂਦਾ ਸੀ। ਉਹਨਾਂ ਕਿਹਾ, 'ਕਦੇ ਸਕਾਟਲੈਂਡ ਯਾਰਡ ਦੇ ਬਰਾਬਰ ਮੰਨੀ ਜਾਂਦੀ ਮੁੰਬਈ ਪੁਲਸ ਇਨਸਾਫ਼ ਦੇਣ ਵਿੱਚ ਨਾਕਾਮ ਰਹੀ। ਫੜਨਵੀਸ ਕੋਲ ਮੁੱਖ ਮੰਤਰੀ ਬਣੇ ਰਹਿਣ ਦਾ ਕੋਈ ਨੈਤਿਕ ਆਧਾਰ ਨਹੀਂ ਹੈ।''
ਇਹ ਵੀ ਪੜ੍ਹੋ - ਸਰਪੰਚ ਸਾਹਿਬ ਦੀ ਬੋਲੈਰੋ 'ਚ ਫੱਸ ਗਈ ਬਾਈਕ, ਦੂਰ ਤੱਕ ਲੈ ਗਿਆ ਘੜੀਸ (Video Viral)
ਉਨ੍ਹਾਂ ਕਿਹਾ ਕਿ ਫੜਨਵੀਸ ਦੇ ਗ੍ਰਹਿ ਜ਼ਿਲ੍ਹੇ ਨਾਗਪੁਰ ਵਿੱਚ ਵਧਦੀ ਅਪਰਾਧ ਦਰ ਮਹਾਰਾਸ਼ਟਰ ਵਿੱਚ ਕਾਨੂੰਨ ਵਿਵਸਥਾ ਦੇ ਵਿਆਪਕ ਸੰਕਟ ਦਾ ਸਬੂਤ ਹੈ। ਕਾਂਗਰਸੀ ਆਗੂ ਨੇ ਮੰਗ ਕੀਤੀ ਕਿ ਦੇਸ਼ਮੁਖ ਕਤਲ ਕੇਸ ਦੀ ਜਾਂਚ ਜੱਜ ਦੀ ਨਿਗਰਾਨੀ ਹੇਠ ਕਰਵਾਈ ਜਾਵੇ। ਇਸ ਦੌਰਾਨ ਭਾਜਪਾ ਨੇਤਾ ਧਸ, ਐੱਨਸੀਪੀ (ਸਪਾ) ਦੇ ਸੰਦੀਪ ਕਸ਼ੀਰਸਾਗਰ ਅਤੇ ਅਜੀਤ ਪਵਾਰ ਦੀ ਅਗਵਾਈ ਵਾਲੀ ਐੱਨਸੀਪੀ ਦੇ ਮਾਜਲਗਾਓਂ ਵਿਧਾਇਕ ਪ੍ਰਕਾਸ਼ ਸੋਲੰਕੇ ਮੰਗਲਵਾਰ ਨੂੰ ਮੁੱਖ ਮੰਤਰੀ ਫੜਨਵੀਸ ਨੂੰ ਮਿਲਣ ਦੀ ਸੰਭਾਵਨਾ ਹੈ। ਧਾਸ ਨੇ ਕਿਹਾ, ''ਵਾਲਮੀਕ ਕਰਾੜ ਅਤੇ ਮਹਾਰਾਸ਼ਟਰ ਦੇ ਮੰਤਰੀ ਅਤੇ ਐੱਨਸੀਪੀ ਨੇਤਾ ਧਨੰਜੇ ਮੁੰਡੇ ਇੱਕੋ ਸਿੱਕੇ ਦੇ ਦੋ ਪਹਿਲੂ ਹਨ। ਮੁੰਡੇ ਦਾ ਅਸਤੀਫਾ ਉਨ੍ਹਾਂ ਦੀ ਹੀ ਪਾਰਟੀ ਦੇ ਨੇਤਾ ਨੇ ਮੰਗਿਆ ਹੈ। ਮੈਂ ਅੱਜ ਵੀ ਮੰਗ ਕਰਦਾ ਹਾਂ ਕਿ ਮੁੱਖ ਮੰਤਰੀ ਫੜਨਵੀਸ ਨੂੰ ਬੀਡ ਦਾ ਸਰਪ੍ਰਸਤ ਮੰਤਰੀ ਬਣਾਇਆ ਜਾਵੇ।
ਇਹ ਵੀ ਪੜ੍ਹੋ - ਨਵੇਂ ਸਾਲ 'ਤੇ ਦਿਖਾਈ ਦੇਵੇਗਾ ਸ਼ਾਨਦਾਰ ਨਜ਼ਾਰਾ, ਅਸਮਾਨ 'ਚ ਹੋਵੇਗੀ ਤਾਰਿਆਂ ਦੀ ਬਰਸਾਤ
ਜਾਲਨਾ ਜ਼ਿਲ੍ਹੇ ਦੇ ਆਪਣੇ ਪਿੰਡ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ, ਮਰਾਠਾ ਰਾਖਵਾਂਕਰਨ ਕਾਰਕੁਨ ਮਨੋਜ ਜਾਰੰਗੇ ਨੇ ਸੰਕੇਤ ਦਿੱਤਾ ਕਿ ਜੇਕਰ ਸਰਕਾਰ ਦੋਸ਼ੀਆਂ ਦੇ ਸਮਰਥਕਾਂ ਵਿਰੁੱਧ ਕਾਰਵਾਈ ਕਰਨ ਵਿੱਚ ਅਸਫਲ ਰਹੀ ਤਾਂ ਮਰਾਠਾ ਭਾਈਚਾਰਾ ਇੱਕ ਅੰਦੋਲਨ ਸ਼ੁਰੂ ਕਰੇਗਾ। ਦੇਸ਼ਮੁਖ ਮਰਾਠਾ ਭਾਈਚਾਰੇ ਦਾ ਮੈਂਬਰ ਸੀ। ਸੰਤੋਸ਼ ਦੇਸ਼ਮੁਖ ਦੇ ਭਰਾ ਧਨੰਜੈ ਦੇਸ਼ਮੁਖ ਨੇ ਜਾਰੰਗੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਸੀਆਈਡੀ ਨੂੰ ਮੁਲਜ਼ਮਾਂ ਦੇ ਮੋਬਾਈਲ 'ਕਾਲ ਡਿਟੇਲ ਰਿਕਾਰਡ (ਸੀਡੀਆਰ) ਦੀ ਜਾਂਚ ਕਰਨੀ ਚਾਹੀਦੀ ਹੈ ਤਾਂ ਕਿ ਉਨ੍ਹਾਂ ਦੇ ਲਿੰਕਾਂ ਦਾ ਪਤਾ ਲਗਾਇਆ ਜਾ ਸਕੇ। ਮਸਾਜੋਗ ਪਿੰਡ ਦੇ ਸਰਪੰਚ ਸੰਤੋਸ਼ ਦੇਸ਼ਮੁਖ ਨੂੰ 9 ਦਸੰਬਰ ਨੂੰ ਅਗਵਾ ਕਰਕੇ ਕਤਲ ਕਰ ਦਿੱਤਾ ਗਿਆ ਸੀ। ਸਰਪੰਚ ਦਾ ਕਥਿਤ ਤੌਰ 'ਤੇ ਕਤਲ ਕਰ ਦਿੱਤਾ ਗਿਆ ਸੀ ਕਿਉਂਕਿ ਉਸ ਨੇ ਬੀਡ ਜ਼ਿਲ੍ਹੇ ਵਿੱਚ ਇੱਕ ਵਿੰਡ ਐਨਰਜੀ ਕੰਪਨੀ ਤੋਂ ਪੈਸੇ ਵਸੂਲਣ ਦੀ ਕੁਝ ਲੋਕਾਂ ਵੱਲੋਂ ਕੀਤੀ ਗਈ ਕੋਸ਼ਿਸ਼ ਦਾ ਵਿਰੋਧ ਕੀਤਾ ਸੀ।