RJ ; ਫੈਕਟਰੀ ''ਚ ਤਿਆਰ ਹੋ ਰਿਹਾ ਸੀ ''ਜਵਾਨੀ ਦਾ ਘਾਣ'' ਕਰਨ ਵਾਲਾ ਸਾਮਾਨ ! 100 ਕਰੋੜ ਦੀ ਸਮੱਗਰੀ ਜ਼ਬਤ

Tuesday, Dec 16, 2025 - 09:58 AM (IST)

RJ ; ਫੈਕਟਰੀ ''ਚ ਤਿਆਰ ਹੋ ਰਿਹਾ ਸੀ ''ਜਵਾਨੀ ਦਾ ਘਾਣ'' ਕਰਨ ਵਾਲਾ ਸਾਮਾਨ ! 100 ਕਰੋੜ ਦੀ ਸਮੱਗਰੀ ਜ਼ਬਤ

ਨੈਸ਼ਨਲ ਡੈਸਕ- ਮਹਾਰਾਸ਼ਟਰ ਪੁਲਸ ਦੇ ਨਾਰਕੋਟਿਕਸ ਸੈੱਲ ਨੇ ਰਾਜਸਥਾਨ ਦੇ ਝੁੰਝੁਨੂ ਵਿਚ ਇਕ ‘ਮੈਫੇਡ੍ਰੋਨ’ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼ ਕਰ ਕੇ ਲੱਗਭਗ 100 ਕਰੋੜ ਰੁਪਏ ਦੀ ਪਾਬੰਦੀਸ਼ੁਦਾ ਸਮੱਗਰੀ, ਰਸਾਇਣ ਅਤੇ ਉਪਕਰਣ ਜ਼ਬਤ ਕੀਤੇ ਹਨ। 

ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਐਤਵਾਰ ਨੂੰ ਮੀਰਾ ਭਯੰਦਰ-ਵਸਈ ਵਿਰਾਰ (ਐੱਮ.ਬੀ.ਵੀ.ਵੀ.) ਪੁਲਸ ਦੇ ਐਂਟੀ-ਨਾਰਕੋਟਿਕਸ ਸੈੱਲ (ਏ.ਐੱਨ.ਸੀ.) ਵੱਲੋਂ ਛਾਪੇਮਾਰੀ ਤੋਂ ਬਾਅਦ ਇਕ ਨਸ਼ੀਲੇ ਪਦਾਰਥਾਂ ਦੀ ਫੈਕਟਰੀ ਤੋਂ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ। 

ਇਹ ਕਾਰਵਾਈ 4 ਅਕਤੂਬਰ ਨੂੰ ਏ.ਐੱਨ.ਸੀ. ਟੀਮ ਵੱਲੋਂ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਤਲਾਸ਼ੀ ਤੋਂ ਬਾਅਦ ਸ਼ੁਰੂ ਕੀਤੀ ਗਈ ਸੀ। ਠਾਣੇ ਜ਼ਿਲੇ ਵਿਚ ਸ਼ੁਰੂਆਤੀ ਕਾਰਵਾਈ ਦੌਰਾਨ 1 ਕਰੋੜ ਰੁਪਏ ਦੀ ਕੀਮਤ ਦਾ 501.6 ਗ੍ਰਾਮ ਨਸ਼ੀਲਾ ਪਦਾਰਥ (ਮੈਫੇਡ੍ਰੋਨ), 8 ਮੋਬਾਈਲ ਫੋਨ ਅਤੇ 2 ਮੋਟਰਸਾਈਕਲ ਬਰਾਮਦ ਕੀਤੇ ਗਏ।


author

Harpreet SIngh

Content Editor

Related News