ਭਰੇ ਬਾਜ਼ਾਰ ''ਚ ਹੋ ਗਿਆ ਧਮਾਕਾ ! 9 ਲੋਕਾਂ ਦੀ ਗਈ ਜਾਨ, ਕਈ ਹੋਰ ਜ਼ਖ਼ਮੀ

Thursday, May 08, 2025 - 04:05 PM (IST)

ਭਰੇ ਬਾਜ਼ਾਰ ''ਚ ਹੋ ਗਿਆ ਧਮਾਕਾ ! 9 ਲੋਕਾਂ ਦੀ ਗਈ ਜਾਨ, ਕਈ ਹੋਰ ਜ਼ਖ਼ਮੀ

ਬੀਕਾਨੇਰ- ਰਾਜਸਥਾਨ 'ਚ ਬੀਕਾਨੇਰ ਦੇ ਕੋਤਵਾਲੀ ਥਾਣਾ ਖੇਤਰ 'ਚ ਗੈਸ ਸਿਲੰਡਰ ਫਟਣ ਨਾਲ 9 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 7 ਹੋਰ ਜ਼ਖ਼ਮੀ ਹੋ ਗਏ ਹਨ। ਪੁਲਸ ਸੂਤਰਾਂ ਨੇ ਵੀਰਵਾਰ ਨੂੰ ਦੱਸਿਆ ਕਿ ਬੁੱਧਵਾਰ ਸਵੇਰੇ ਸਿਟੀ ਕੋਤਵਾਲੀ ਥਾਣੇ ਦੇ ਕੋਲ ਬਜ਼ਾਰ 'ਚ ਇਕ ਭਵਨ 'ਚ ਅਚਾਨਕ ਗੈਸ ਸਿਲੰਡਰ 'ਚ ਧਮਾਕਾ ਹੋ ਗਿਆ। ਸ਼ਹਿਰ ਦੇ ਮਦਾਨ ਬਜ਼ਾਰ 'ਚ ਗੈਸ ਸਿਲੰਡਰ 'ਚ ਧਮਾਕੇ ਨਾਲ ਬੇਸਮੈਂਟ 'ਚ ਬਣੀ 2 ਮੰਜ਼ਿਲਾ ਇਮਾਰਤ ਢਹਿ ਗਈ। ਇਸ ਬਜ਼ਾਰ ਦੀਆਂ ਸਾਰੀਆਂ ਦੁਕਾਨਾਂ 'ਚ ਗਹਿਣੇ ਬਣਾਉਣ ਦਾ ਕੰਮ ਕੀਤਾ ਜਾਂਦਾ ਹੈ। 

ਇਹ ਵੀ ਪੜ੍ਹੋ : ਸਕੂਲ ਬੰਦ ਤੇ ਉਡਾਣਾਂ ਰੱਦ, 'ਆਪਰੇਸ਼ਨ ਸਿੰਦੂਰ' ਤੋਂ ਬਾਅਦ ਹਾਈ ਅਲਰਟ

ਹਾਦਸੇ 'ਚ 10 ਜ਼ਖ਼ਮੀਆਂ ਨੂੰ ਮਲਬੇ 'ਚੋਂ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ, ਜਿਨ੍ਹਾਂ 'ਚੋਂ 2 ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਮਲਬੇ ਤੋਂ ਸ਼ਾਮ ਨੂੰ ਇਕ ਹੋਰ ਲਾਸ਼ ਕੱਢੀ ਗਈ। ਪੁਲਸ ਨੇ ਦੱਸਿਆ ਕਿ ਬੁੱਧਵਾਰ ਨੂੰ ਸਚਿਨ ਸੋਨੀ, ਮੁਹੰਮਦ ਅਸਲਮ ਅਤੇ ਸਲਮਾਨ ਬੰਗਾਲੀ ਦੀ ਮੌਤ ਹੋ ਗਈ। ਉੱਥੇ ਹੀ ਵੀਰਵਾਰ ਨੂੰ ਹਸਪਤਾਲ 'ਚ ਇਕ ਹੋਰ ਜ਼ਖ਼ਮੀ ਨੇ ਦਮ ਤੋੜ ਦਿੱਤਾ, ਜਦੋਂ ਕਿ ਮਲਬੇ 'ਚੋਂ 5 ਲਾਸ਼ਾਂ ਹੋਰ ਕੱਢੀਆਂ ਗਈਆਂ। ਪੁਲਸ ਨੇ ਦੱਸਿਆ ਕਿ ਇਨ੍ਹਾਂ ਦੀ ਪਛਾਣ ਕਿਸ਼ਨ ਪੁੱਤਰ ਪੂਨਮ, ਕਿਸ਼ਨ ਪੁੱਤਰ ਭੰਵਰ, ਰਾਮਸਵਰੂਪ ਅਸਲਮ, ਲਾਲਚੰਦ ਅਤੇ ਅਯਾਨ ਵਜੋਂ ਹੋਈ ਹੈ। ਧਮਾਕੇ ਨਾਲ ਭਵਨ 'ਚ 21 ਦੁਕਾਨਾਂ ਨਸ਼ਟ ਹੋ ਗਈਆਂ। ਅੱਗ ਲੱਗਣ ਨਾਲ ਦੁਕਾਨਾਂ 'ਚ ਕੱਪੜੇ, ਇਲੈਕਟ੍ਰਾਨਿਕਸ ਅਤੇ ਪਲਾਸਟਿਕ ਦੀ ਸਮੱਗਰੀ ਸੜ ਕੇ ਸੁਆਹ ਹੋ ਗਈ। ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਪਹੁੰਚੀਆਂ ਅਤੇ ਅੱਗ 'ਤੇ ਕਾਬੂ ਪਾਇਆ ਗਿਆ ਪਰ ਉਦੋਂ ਤੱਕ ਕਾਫ਼ੀ ਨੁਕਸਾਨ ਹੋ ਚੁੱਕਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News