Fact Check: ਸ਼ਹਿਰ ਤੋਂ 15 KM ਦੇ ਦਾਇਰੇ 'ਚ ਹੈਲਮੇਟ ਪਹਿਨਣਾ ਨਹੀਂ ਹੈ ਜ਼ਰੂਰੀ, ਜਾਣੋ ਕੀ ਹੈ ਸੱਚਾਈ

Sunday, Aug 09, 2020 - 03:10 PM (IST)

Fact Check: ਸ਼ਹਿਰ ਤੋਂ 15 KM ਦੇ ਦਾਇਰੇ 'ਚ ਹੈਲਮੇਟ ਪਹਿਨਣਾ ਨਹੀਂ ਹੈ ਜ਼ਰੂਰੀ, ਜਾਣੋ ਕੀ ਹੈ ਸੱਚਾਈ

ਨਵੀਂ ਦਿੱਲੀ : ਵਟਸਐਪ 'ਤੇ ਕੁੱਝ ਦਿਨਾਂ ਤੋਂ ਇਕ ਮੈਸੇਜ ਵਾਇਰਲ ਹੋ ਰਿਹਾ ਹੈ, ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਹੁਣ ਸ਼ਹਿਰ ਤੋਂ 15 ਕਿਲੋਮੀਟਰ ਦੇ ਦਾਇਰੇ ਅੰਦਰ ਵਾਹਨ ਚਾਲਕਾਂ ਲਈ ਹੈਲਮੇਟ ਪਹਿਨਣਾ ਲਾਜ਼ਮੀ ਨਹੀਂ ਹੋਵੇਗਾ। ਉਥੇ ਹੀ ਭਾਰਤ ਸਰਕਾਰ ਦੇ ਅਧਿਕਾਰਤ ਟਵਿਟਰ ਹੈਂਡਲ ਪੀ.ਆਈ.ਬੀ. ਫੈਕਟ ਚੈਕ ਵੱਲੋਂ ਇਸ ਨੂੰ ਫਰਜੀ ਅਤੇ ਗਲਤ ਦੱਸਿਆ ਗਿਆ ਹੈ।

ਦਾਅਵਾ ਹੈ ਕਿ ਸਾਗਰ ਕੁਮਾਰ ਜੈਨ ਨਾਮ ਦੇ ਸ਼ਖਸ ਦੀ ਮੰਗ 'ਤੇ ਕੋਰਟ ਨੇ ਇਕ ਫੈਸਲਾ ਸੁਣਾਇਆ ਹੈ। ਵਟਸਐਪ 'ਤੇ ਵਾਇਰਲ ਮੈਸੇਜ ਵਿਚ ਸਾਗਰ ਕੁਮਾਰ ਜੈਨ ਦੀ ਮੰਗ ਦਾ ਹਵਾਲਾ ਦਿੰਦੇ ਹੋਏ ਲਿਖਿਆ ਗਿਆ ਹੈ ਕਿ ਮਹਾ ਨਗਰ ਪਾਲਿਕਾ ਜਾਂ ਫਿਰ ਨਗਰ ਪੰਚਾਇਤ ਦੇ ਦਾਇਰੇ ਦੇ 15 ਕਿਲੋਮੀਟਰ ਦੇ ਅੰਦਰ ਹੁਣ ਲੋਕਾਂ ਲਈ ਹੈਲਮੇਟ ਪਹਿਨਣਾ ਲਾਜ਼ਮੀ ਨਹੀਂ ਹੋਵੇਗਾ। ਵਾਇਰਲ ਮੈਸੇਜ ਵਿਚ ਇਹ ਵੀ ਲਿਖਿਆ ਗਿਆ ਹੈ ਕਿ ਜੇਕਰ ਤੁਹਾਨੂੰ ਕੋਈ ਟ੍ਰੈਫਿਕ ਪੁਲਿਸ ਜਾਂ ਪੁਲਸ ਵਾਲਾ ਹੈਲਮੇਟ ਨਾ ਪਹਿਨਣ ਦੇ ਬਾਰੇ ਵਿਚ ਪੁੱਛਦਾ ਹੈ ਤਾਂ ਜਵਾਬ ਦੇਣਾ ਕਿ ਮੈਂ ਨਗਰ ਪਾਲਿਕਾ ਜਾਂ ਨਗਰ ਪੰਚਾਇਤ ਦੀ ਹੱਦ ਵਿਚ ਹਾਂ, ਕਿਉਂਕਿ ਸ਼ਹਿਰ ਦੇ 15 ਕਿਲੋਮੀਟਰ ਦੇ ਦਾਇਰੇ ਵਿਚ ਹੁਣ ਹੈਲਮੇਟ ਪਹਿਨਣਾ ਲਾਜ਼ਮੀ ਨਹੀਂ ਹੈ।

ਇਹ ਵੀ ਪੜ੍ਹੋ: ਕਿਸਾਨਾਂ ਲਈ ਖ਼ੁਸ਼ਖ਼ਬਰੀ : PM ਮੋਦੀ ਨੇ 2,000 ਰੁਪਏ ਦੀ ਛੇਵੀਂ ਕਿਸ਼ਤ ਕੀਤੀ ਜਾਰੀ

ਪੀ.ਆਈ.ਬੀ. ਨੇ ਟਵੀਟ ਕੀਤਾ ਹੈ ਕਿ ਇਹ ਦਾਅਵਾ ਫਰਜ਼ੀ ਹੈ! ਵਾਹਨ ਚਾਲਕਾਂ ਲਈ ਹੈਲਮੇਟ ਪਹਿਨਣਾ ਲਾਜ਼ਮੀ ਹੈ।

ਇਹ ਵੀ ਪੜ੍ਹੋ: ਚੀਨ ਤੋਂ ਆ ਰਹੇ ਹਨ ਸ਼ੱਕੀ ਬੀਜਾਂ ਦੇ ਪਾਰਸਲ, ਕੇਂਦਰ ਸਰਕਾਰ ਨੇ ਕੀਤਾ ਅਲਰਟ


author

cherry

Content Editor

Related News