ਫੇਸਬੱਕ ਨੇ ਭਾਰਤ ''ਚ ਸਿਆਸੀ ਵਿਗਿਆਪਨਾਂ ਲਈ ਲਿਆਂਦੇ ਨਵੇਂ ਨਿਯਮ

02/08/2019 1:25:57 AM

ਨਵੀਂ ਦਿੱਲੀ—ਆਗਾਮੀ ਲੋਕਸਭਾ ਚੋਣਾਂ ਤੋਂ ਠੀਕ ਪਹਿਲਾਂ ਫੇਸਬੱਕ ਨੇ ਵੀਰਵਾਰ ਨੂੰ ਆਪਣੇ ਪਲੇਟਫਾਰਮ 'ਤੇ ਦਿਖਾਏ ਜਾਣ ਵਾਲੇ ਰਾਜਨੀਤਿਕ ਵਿਗਿਆਪਨਾਂ ਦੇ ਤਰੀਕਿਆਂ 'ਚ ਬਦਲਾਅ ਦਾ ਐਲਾਨ ਕੀਤਾ ਹੈ। ਬਦਲਾਵਾਂ ਮੁਤਾਬਕ ਫੇਸਬੁੱਕ ਯੂਜ਼ਰਸ ਹੁਣ ਰਾਜਨੀਤਿਕ ਵਿਗਿਆਪਨਾਂ ਨੂੰ ਪਬਲੀਸ਼ਡ ਬਾਏ ਜਾਂ ਪੇਡ ਫਾਰ ਬਾਏ ਡਿਸਕਲੇਮਰ ਨਾਲ ਦੇਖ ਸਕਣਗੇ। ਇਸ ਤੋਂ ਇਲਾਵਾ ਫੇਸਬੁੱਕ ਇਕ ਐਡ ਲਾਈਬ੍ਰੇਰੀ 'ਤੇ ਵੀ ਕੰਮ ਕਰ ਰਿਹਾ ਹੈ ਜਿਸ 'ਚ ਯੂਜ਼ਰਸ ਪਾਲਿਟਿਕਸ ਨਾਲ ਜੁੜੇ ਵਿਗਿਆਪਨ ਦੇ ਬਾਰੇ 'ਚ ਜ਼ਿਆਦਾ ਕੁਝ ਜਾਣ ਸਕਣਗੇ। ਯੂਜ਼ਰਸ ਇਸ 'ਚ ਇੰਪ੍ਰੈਸ਼ੰਸ ਦੀ ਰੇਂਜ, ਖਰਚ ਅਤੇ ਵਿਗਿਆਪਨ ਦੇਖਣ ਵਾਲੇ ਲੋਕਾਂ ਦੇ ਬਾਰੇ 'ਚ ਪਤਾ ਕਰ ਸਕੇਗਾ।

ਪਤਾ ਲੱਗੇਗਾ ਪੇਜ਼ ਚਲਾਉਣ ਵਾਲੇ ਦੀ ਕੰਟਰੀ ਲੋਕੇਸ਼ਨ
ਆਉਣ ਵਾਲੇ ਹਫਤਿਆਂ 'ਚ ਲੋਕ ਉਨ੍ਹਾਂ ਵਿਅਕਤੀਆਂ ਦੀ ਕੰਟਰੀ ਲੋਕੇਸ਼ਨ ਦੇਖ ਸਕਣਗੇ, ਜੋ ਕਿ ਰਾਜਨੀਤਿਕ ਐਡ ਚਲਾਉਣ ਵਾਲੇ ਪੇਜ਼ ਮੈਨੇਜ ਕਰਦੇ ਹਨ। ਫੇਸਬੁੱਕ ਦਾ ਕਹਿਣਾ ਹੈ ਕਿ ਇਸ ਨਾਲ ਇਹ ਸਮਝਣ 'ਚ ਮਦਦ ਮਿਲੇਗੀ ਕਿ ਪੇਜ਼ ਆਖਿਰ ਕਿਥੋ ਦਾ ਹੈ। ਇਸ ਸਾਲ ਮਾਰਚ 'ਚ ਭਾਰਤ ਕੋਲ ਖੁਦ ਦੀ ਏ.ਡੀ. ਲਾਈਬ੍ਰੇਰੀ ਰਿਪੋਰਟ ਹੋਵੇਗੀ। ਇਸ ਨਾਲ ਲਾਈਬ੍ਰੇਰੀ 'ਚ ਐਡ ਦੇ ਇਨਸਾਈਟਸ ਨੂੰ ਦੇਖਣ 'ਚ ਮਦਦ ਮਿਲੇਗੀ। ਫੇਸਬੁੱਕ ਨੇ ਕਿਹਾ ਕਿ ਇਹ ਫੀਚਰਸ 21 ਫਰਵਰੀ ਤਕ ਆ ਜਾਣਗੇ। ਇਸ ਪੋਸਟ ਨੂੰ ਭਾਰਤ 'ਚ ਪਬਲਿਕ ਪਾਲਿਸੀ ਡਾਇਰੈਕਟਰ ਵਿਸ਼ਨਾਥ ਠੁਕਰਾਲ ਅਤੇ ਪ੍ਰੋਡਕਟ ਮੈਨੇਜਰ ਸਾਰਾ ਨੇ ਲਿਖਿਆ ਹੈ। 

ਬਿਨਾਂ ਡਿਸਕਲੇਮਰ ਵਾਲੇ ਵਿਗਿਆਪਨ ਆਉਣਗੇ ਐਡ ਲਾਈਬ੍ਰੇਰੀ 'ਚ
ਨਿਊਜ਼ਫੀਡ 'ਚ ਬਿਨਾਂ ਕਿਸੇ ਡਿਸਕਲੇਮਰ ਦੇ ਚੱਲਣ ਵਾਲੇ ਰਾਜਨੀਤਿਕ ਵਿਗਿਆਪਨਾਂ ਨੂੰ ਐਡ ਲਾਈਬ੍ਰੇਰੀ 'ਚ ਰੱਖਿਆ ਜਾਵੇਗਾ। ਰਿਪੋਰਟ 'ਚ ਕਿਹਾ ਗਿਆ ਹੈ ਕਿ ਸਾਡਾ ਸਿਸਟਮ ਚੱਲਣ ਵਾਲੇ ਹਰ ਰਾਜਨੀਤਿਕ ਐਡ ਨੂੰ ਨਹੀਂ ਫੜ ਸਕੇਗਾ। ਅਜਿਹੇ 'ਚ ਦੂਜਿਆਂ ਦੀ ਰਿਪੋਰਟ ਕਾਫੀ ਅਹਿਮ ਹੋਵੇਗੀ। ਜੇਕਰ ਲੋਕਾਂ ਨੂੰ ਕੋਈ ਅਜਿਹਾ ਵਿਗਿਆਪਨ ਮਿਲਦਾ ਹੈ ਜਿਸ 'ਚ ਉਨ੍ਹਾਂ ਨੂੰ ਲੱਗਦਾ ਹੈ ਕਿ ਇਸ 'ਚ ਡਿਸਕਲੇਮਰ ਹੋਣਾ ਚਾਹੀਦਾ ਤਾਂ ਉਹ ਐਡ ਦੇ ਸੱਜੇ ਪਾਸੇ ਦਿਤੇ ਗਏ ਤਿੰਨ ਡਾਟ 'ਤੇ ਕਲਿੱਕ ਕਰਕੇ ਉਸ ਨੂੰ ਸਲੈਕਟ ਕਰ ਸਕਦੇ ਹਨ। ਜੇਕਰ ਸਾਨੂੰ ਉਹ ਐਡ ਪਾਲਿਟਿਕਸ ਨਾਲ ਜੁੜੀ ਮਿਲਦੀ ਹੈ ਤਾਂ ਅਸੀਂ ਉਸ ਨੂੰ ਹਟਾ ਦਵਾਂਗੇ ਅਤੇ ਇਸ ਨੂੰ ਲਾਈਬ੍ਰੇਰੀ 'ਚ ਐਡ ਕਰ ਦੇਵਾਂਗੇ। ਇਸ ਤੋਂ ਇਲਾਵਾ ਫੇਸਬੁੱਕ ਅਜਿਹੇ ਵਿਗਿਆਪਨ ਚੱਲਾਉਣ ਵਾਲੇ ਪੇਜ਼ਾਂ ਦੇ ਬਾਰੇ 'ਚ ਯੂਜ਼ਰਸ ਨੂੰ ਹੋਰ ਜਾਣਕਾਰੀ ਦੇਣਾ ਚਾਹੁੰਦੇ ਹਨ। ਇਸ ਪਹਿਲ ਤਹਿਤ ਯੂਜ਼ਰਸ ਇਨ੍ਹਾਂ ਪੇਜ਼ਾਂ ਨੂੰ ਮੈਨੇਜ ਕਰਨ ਵਾਲੇ ਲੋਕਾਂ ਦੀ ਪ੍ਰਾਈਮਰੀ ਕੰਟਰੀ ਲੋਕੇਸ਼ਨ ਦੇਖ ਸਕਣਗੇ।

ਪੇਜ਼ ਚਲਾਉਣ ਵਾਲਿਆਂ ਨੂੰ ਕੰਫਰਮ ਕਰਨੀ ਹੋਵੇਗੀ ਐਂਟਰੀ ਲੋਕੇਸ਼ਨ
ਆਉਣ ਵਾਲੇ ਹਫਤਿਆਂ 'ਚ ਭਾਰਤ ਦੀ ਵੱਡੀ ਆਡੀਅਨੰਸ ਨਾਲ ਪੇਜ਼ ਨੂੰ ਮੈਨੇਜ ਕਰਨ ਵਾਲੇ ਲੋਕਾਂ ਨੂੰ ਆਪਣੇ ਅਕਾਊਂਟ ਨੂੰ ਟੂ-ਫੈਕਟਰ ਆਥੈਂਟਿਕੇਸ਼ਨ ਨਾਲ ਸਕਿਓਰ ਕਰਨਾ ਹੋਵੇਗਾ। ਨਾਲ ਹੀ, ਆਪਣੇ ਪੇਜ਼ਾਂ 'ਚ ਪੋਸਟ ਜਾਰੀ ਰੱਖਣ ਲਈ ਉਨ੍ਹਾਂ ਨੂੰ ਆਪਣੀ ਪ੍ਰਾਈਮਰੀ ਕੰਟਰੀ ਲੋਕੇਸ਼ਨ ਵੀ ਕੰਨਫਰਮ ਕਰਨੀ ਹੋਵੇਗੀ। ਇਕ ਰਿਪੋਰਟ ਮੁਤਾਬਕ ਸ਼ਿਵਨਾਥ ਠੁਕਰਾਲ ਨੇ ਕਿਹਾ ਕਿ ਚੋਣਾਂ ਦੀ ਅਖੰਠਤਾ ਬਣਾਏ ਰੱਖਣਾ ਸਾਡੀ ਪਹਿਲ ਹੈ। ਸਾਡਾ ਮੰਨਣਾ ਹੈ ਕਿ ਫੇਸਬੁੱਕ 'ਤੇ ਚੱਲਣ ਵਾਲੇ ਰਾਜਨੀਤਿਕ ਵਿਗਿਆਪਨਾਂ ਅਤੇ ਪੇਜ਼ਾਂ 'ਚ ਜ਼ਿਆਦਾ ਪਾਰਦਰਸ਼ਤੀ ਲਿਆ ਕੇ ਅਸੀਂ ਵਿਗਿਆਪਨ ਦੇਣ ਵਾਲਿਆਂ ਦੀ ਜਵਾਬਦੇਹੀ ਵਧਾਵੇਗਾ।


Related News