#ResignModi ਹੋਇਆ ਟਰੈਂਡ ਤਾਂ ਫੇਸਬੁੱਕ ਨੇ ਕੀਤਾ ਬਲਾਕ, ਮਗਰੋਂ ਦਿੱਤੀ ਇਹ ਸਫ਼ਾਈ
Thursday, Apr 29, 2021 - 02:12 PM (IST)
ਨਵੀਂ ਦਿੱਲੀ- ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਨੇ ਵੀਰਵਾਰ ਨੂੰ ਕਿਹਾ ਕਿ ਉਸ ਨੇ ਗਲਤੀ ਨਾਲ ਹੈਸ਼ਟੈਗ ਨੂੰ ਬਲਾਕ ਕੀਤਾ, ਜਿਸ 'ਚ ਪ੍ਰਧਾਨ ਮੰਤਰੀ ਦੇ ਅਸਤੀਫ਼ੇ ਦੀ ਮੰਗ ਕੀਤੀ ਜਾ ਰਹੀ ਹੈ। ਕੰਪਨੀ ਨੇ ਸਪੱਸ਼ਟ ਕੀਤਾ ਕਿ ਇਹ ਸਰਕਾਰ ਦੇ ਆਦੇਸ਼ 'ਤੇ ਨਹੀਂ ਕੀਤਾ ਗਿਆ। ਕੰਪਨੀ ਦੀ ਇਹ ਸਫ਼ਾਈ ਉਨ੍ਹਾਂ ਖ਼ਬਰਾਂ ਵਿਚਾਲੇ ਆਈ ਹੈ, ਜਿਸ 'ਚ ਕਿਹਾ ਗਿਾ ਸੀ ਕਿ ਕੋਰੋਨਾ ਲਾਗ਼ ਨਾਲ ਨਜਿੱਠਣ ਨੂੰ ਲੈ ਕੇ ਸਰਕਾਰ ਦੀ ਆਲੋਚਨਾ ਕਰਨ ਵਾਲੇ ਪੋਸਟ ਨੂੰ ਹਟਾਉਣ ਦਾ ਨਿਰਦੇਸ਼ ਦਿੱਤਾ ਗਿਆ ਹੈ।
ਫੇਸਬੁੱਕ ਦੇ ਬੁਲਾਰੇ ਨੇ ਇਕ ਬਿਆਨ 'ਚ ਕਿਹਾ,''ਅਸੀਂ ਗਲਤੀ ਨਾਲ ਇਸ ਹੈਸ਼ਟੈਗ ਨੂੰ ਅਸਥਾਈ ਰੂਪ ਨਾਲ ਬੰਦ ਕੀਤਾ ਸੀ, ਨਾ ਕਿ ਭਾਰਤ ਸਰਕਾਰ ਵਲੋਂ ਸਾਨੂੰ ਅਜਿਹਾ ਕਰਨ ਲਈ ਕਿਹਾ ਗਿਆ ਸੀ। ਅਸੀਂ ਇਸ ਨੂੰ ਬਹਾਲ ਕਰ ਦਿੱਤਾ ਹੈ।'' ਖ਼ਬਰਾਂ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਚੱਲ ਰਹੇ ਹੈਸ਼ਟੈਗ ਨੂੰ ਬੁੱਧਵਾਰ ਨੂੰ ਕੁਝ ਸਮੇਂ ਲਈ ਬਲਾਕ ਕਰ ਦਿੱਤਾ ਗਿਆ ਸੀ। ਉਪਯੋਗਕਰਤਾ ਜੇਕਰ ਇਸ ਹੈਸ਼ਟੈਗ ਦੀ ਤਲਾਸ਼ ਕਰਦੇ ਤਾਂ ਸੰਦੇਸ਼ ਆ ਰਿਹਾ ਸੀ ਕਿ ਅਸਥਾਈ ਰੂਪ ਨਾਲ ਇਸ ਤੱਕ ਪਹੁੰਚ ਰੋਕ ਦਿੱਤੀ ਗਈ ਹੈ, ਕਿਉਂਕਿ ਪੋਸਟ 'ਚ ਮੌਜੂਦ ਕੁਝ ਸਮੱਗਰੀ ਸਾਡੇ ਭਾਈਚਾਰਕ ਮਾਨਕਾਂ ਦੇ ਉਲਟ ਹੈ।''