ਰਿਕਾਰਡ ਪੱਧਰ ਤੋਂ ਮੂਧੇ ਮੂੰਹ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਕਿੰਨੇ ਹੋਏ ਕੀਮਤੀ ਧਾਂਤਾ ਦੇ ਭਾਅ

Wednesday, Mar 18, 2026 - 08:47 PM (IST)

ਰਿਕਾਰਡ ਪੱਧਰ ਤੋਂ ਮੂਧੇ ਮੂੰਹ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਕਿੰਨੇ ਹੋਏ ਕੀਮਤੀ ਧਾਂਤਾ ਦੇ ਭਾਅ

ਬਿਜ਼ਨੈੱਸ ਡੈਸਕ- ਵਿਸ਼ਵ ਪੱਧਰ 'ਤੇ ਜਾਰੀ ਤਣਾਅ ਦੇ ਬਾਵਜੂਦ ਭਾਰਤੀ ਬਾਜ਼ਾਰ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਬੁੱਧਵਾਰ, 18 ਮਾਰਚ 2026 ਨੂੰ ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਕਾਰੋਬਾਰ ਸ਼ੁਰੂ ਹੁੰਦੇ ਹੀ ਕੀਮਤਾਂ ਤੇਜ਼ੀ ਨਾਲ ਹੇਠਾਂ ਆ ਗਈਆਂ।

ਚਾਂਦੀ ਦੀਆਂ ਕੀਮਤਾਂ ਵਿੱਚ ਇੱਕੋ ਦਿਨ ਵਿੱਚ 10,310 ਰੁਪਏ ਪ੍ਰਤੀ ਕਿਲੋ ਦੀ ਵੱਡੀ ਗਿਰਾਵਟ ਦੇਖੀ ਗਈ ਹੈ। ਇਸ ਗਿਰਾਵਟ ਨਾਲ ਚਾਂਦੀ ਹੁਣ 2,42,803 ਰੁਪਏ ਪ੍ਰਤੀ ਕਿਲੋ 'ਤੇ ਆ ਗਈ ਹੈ। ਜੇਕਰ ਇਸ ਦੀ ਤੁਲਨਾ 29 ਜਨਵਰੀ ਦੇ ਰਿਕਾਰਡ ਉੱਚ ਪੱਧਰ (4,20,048 ਰੁਪਏ) ਨਾਲ ਕੀਤੀ ਜਾਵੇ, ਤਾਂ ਚਾਂਦੀ ਹੁਣ ਤੱਕ 1,77,245 ਰੁਪਏ ਪ੍ਰਤੀ ਕਿਲੋ ਸਸਤੀ ਹੋ ਚੁੱਕੀ ਹੈ।

ਇਹ ਵੀ ਪੜ੍ਹੋ- ਸੋਨੇ ਦੀਆਂ ਕੀਮਤਾਂ 'ਚ ਆਈ ਵੱਡੀ ਗਿਰਾਵਟ, ਜਾਣੋ 10 ਗ੍ਰਾਮ Gold ਦਾ ਰੇਟ

ਸੋਨੇ ਦੀਆਂ ਕੀਮਤਾਂ ਵਿੱਚ ਵੀ ਵੱਡੀ ਕਟੌਤੀ ਹੋਈ ਹੈ। 24 ਕੈਰੇਟ ਸੋਨਾ 4,435 ਰੁਪਏ ਫਿਸਲ ਕੇ 1,51,550 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ। ਆਪਣੇ ਰਿਕਾਰਡ ਉੱਚ ਪੱਧਰ (1,93,096 ਰੁਪਏ) ਦੇ ਮੁਕਾਬਲੇ ਸੋਨਾ ਹੁਣ ਲਗਭਗ 41,546 ਰੁਪਏ ਸਸਤਾ ਮਿਲ ਰਿਹਾ ਹੈ।

ਮਾਹਿਰਾਂ ਅਨੁਸਾਰ, ਆਮ ਤੌਰ 'ਤੇ ਮੱਧ ਪੂਰਬ ਵਿੱਚ ਜੰਗ ਵਰਗੇ ਹਾਲਾਤਾਂ ਦੌਰਾਨ ਨਿਵੇਸ਼ਕ ਸੋਨੇ-ਚਾਂਦੀ ਨੂੰ ਸੁਰੱਖਿਅਤ ਨਿਵੇਸ਼ ਮੰਨਦੇ ਹਨ, ਜਿਸ ਨਾਲ ਕੀਮਤਾਂ ਵਧਦੀਆਂ ਹਨ। ਪਰ ਇਸ ਵਾਰ ਗਲੋਬਲ ਤਣਾਅ ਦੇ ਬਾਵਜੂਦ ਕੀਮਤੀ ਧਾਤਾਂ 'ਤੇ ਦਬਾਅ ਦੇਖਿਆ ਜਾ ਰਿਹਾ ਹੈ ਅਤੇ ਕੀਮਤਾਂ ਲਗਾਤਾਰ ਟੁੱਟ ਰਹੀਆਂ ਹਨ।

ਇੰਡੀਅਨ ਬੁਲੀਅਨ ਜਵੈਲਰਜ਼ ਐਸੋਸੀਏਸ਼ਨ (IBJA) ਅਨੁਸਾਰ, ਘਰੇਲੂ ਬਾਜ਼ਾਰ ਵਿੱਚ ਵੀ ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਦਾ ਸਿਲਸਿਲਾ ਜਾਰੀ ਹੈ। ਹਾਲਾਂਕਿ, ਗਾਹਕਾਂ ਨੂੰ ਜਵੈਲਰੀ ਖਰੀਦਦੇ ਸਮੇਂ ਇਨ੍ਹਾਂ ਕੀਮਤਾਂ 'ਤੇ ਜੀ.ਐੱਸ.ਟੀ. (GST) ਅਤੇ ਮੇਕਿੰਗ ਚਾਰਜਿਜ਼ ਵੱਖਰੇ ਤੌਰ 'ਤੇ ਦੇਣੇ ਪੈਣਗੇ।

ਇਹ ਵੀ ਪੜ੍ਹੋ- ਇਸ ਦਿਨ ਲੱਗੇਗਾ ਸਾਲ ਦਾ ਦੂਜਾ ਸੂਰਜ ਗ੍ਰਹਿਣ! 


author

Rakesh

Content Editor

Related News